October 6, 2011 admin

ਵਿਕਾਸ ਪੱਖੋਂ ਪੰਜਾਬ ਦੇਸ਼ ਦਾ ਮੌਹਰੀ ਸੂਬਾ ਬਣਿਆ: ਨੰਨੂ

18 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 36 ਲੱਖ ਦੇ ਚੈਕ ਵੰਡੇ

ਫਿਰੋਜ਼ਪੁਰ – ਪੰਜਾਬ ਸਰਕਾਰ ਵੱਲੋਂ ਰਾਜ  ਦੇ ਲੋਕਾਂ ਲਈ ਕੀਤੇ ਗਏ ਸਰਵਪੱਖੀ ਵਿਕਾਸ ਤੋਂ ਇਲਾਵਾ ਇਥੋਂ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾ ਨਾਲ ਪੰਜਾਬ ਦੇਸ਼ ਦਾ ਮੌਹਰੀ ਸੂਬਾ ਬਣ ਗਿਆ ਹੈ। ਇਹ ਵਿਚਾਰ ਮੁੱਖ ਸੰਸਦੀ ਸਕੱਤਰ ਸ੍ਰ ਸੁਖਪਾਲ ਸਿੰਘ ਨੰਨੂ ਨੇ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰ ਦੇ 18 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 36 ਲੱਖ ਰੁਪਏ ਦੇ ਚੈਕ ਭੇਂਟ ਕਰਨ ਉਪਰੰਤ ਹਾਜਰ ਇਲਾਕਾ ਨਿਵਾਸੀਆਂ ਨਾਲ ਸਾਂਝੇ ਕੀਤੇ।
ਸ੍ਰ ਨੰਨੂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਰਿਕਾਰਡ ਵਿਕਾਸ  ਕਾਰਜ ਕਰਵਾਏ ਗਏ ਹਨ। ਇਸ ਤੋਂ ਇਲਾਵਾ ਸੇਵਾ ਦਾ ਅਧਿਕਾਰ ਕਾਨੂੰਨ ਲਾਗੂ ਕਰਕੇ ਸਰਕਾਰੀ ਅਧਿਕਾਰੀਆਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਇਆ ਗਿਆ ਅਤੇ ਹਰੇਕ ਕੰਮ ਲਈ ਸਮਾਂ-ਸੀਮਾਂ ਨਿਸ਼ਚਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਨਾਲ ਰਾਜ ਦੇ ਲੋਕਾਂ ਨੂੰ ਸਰਕਾਰੀ ਕੰਮਾਂ ਪ੍ਰਤੀ ਵੱਡੀ ਸਹੂਲਤ ਮਿਲੇਗੀ। ਮੁੱਖ ਸੰਸਦੀ ਸਕੱਤਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਵਾਂਗ ਅਕਾਲੀ-ਭਾਜਪਾ ਸਰਕਾਰ ਦੇ ਨਾਲ ਖੜ ਕੇ ਸੂਬੇ ਦੇ ਵਿਕਾਸ ਵਿਚ ਆਪਣਾ ਹਿੱਸਾ ਪਾਉਣ।
ਸ੍ਰ ਨੰਨੂ ਵੱਲੋਂ ਬਸਤੀ ਹਬੀਬ ਕੇ, ਝੁੱਗੇ ਕੇਸਰ ਸਿੰਘ, ਕੰਢੇ, ਗੁਲਾਮ ਹੂਸੈਨਵਾਲਾ, ਨਵਾ ਬਾਰੇ ਕੇ, ਮੱਧਰੇ, ਗੋਖੀ ਵਾਲਾ, ਸੂਬਾ ਜਦੀਦ,ਪੀਰ ਇਸਮਾਈਲ ਖਾਂ ਸਮੇਤ 18 ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਸੰਮਤੀ ਮੈਂਬਰ ਗੁਰਦੇਵ ਸਿੰਘ, ਸ੍ਰ ਪ੍ਰੀਤਮ ਸਿੰਘ, ਛਿੰਦਰਪਾਲ ਸਿੰਘ, ਸ੍ਰ ਦਰਬਾਰਾ ਸਿੰਘ, ਸ੍ਰ ਗੁਰਮੇਜ ਸਿੰਘ ਵਾਈਸ ਚੇਅਰਮੈਨ ਲੈਡ ਮਾਰਗਰੇਟ ਬੈਂਕ, ਸ੍ਰ ਬਖਸ਼ੀਸ਼ ਸਿੰਘ, ਸ੍ਰ ਦਰਸ਼ਨ ਸਿੰਘ, ਸ੍ਰੀਮਤੀ ਸ਼ੀਲਾ ਰਾਣੀ, ਸ੍ਰੀ ਬਾਲਮ ਭੱਟੀ, ਸ੍ਰ ਪਰਮਜੀਤ ਸਿੰਘ ਸੂਬਾ ਕਾਹਨ ਚੰਦ, ਸ੍ਰ ਹਰਦੇਵ ਸਿੰਘ ਵਿਰਕ,ਸ੍ਰ ਦਿਲਬਾਗ ਸਿੰਘ ਵਿਰਕ, ਸ੍ਰ ਗੁਰਬਚਨ ਸਿੰਘ , ਸ੍ਰ ਜਰਨੈਲ ਸਿੰਘ, ਸ੍ਰ ਬਲਕਾਰ ਸਿੰਘ, ਸ੍ਰ ਮੱਖਣ ਸਿੰਘ, ਸ੍ਰ ਗੁਰਭਜਨ ਸਿੰਘ, ਸ੍ਰ ਹੁਸ਼ਿਆਰ ਸਿੰਘ, ਸ੍ਰ ਸਤਨਾਮ ਸਿੰਘ, ਸ੍ਰ ਮੁਖਤਿਆਰ ਸਿੰਘ,ਸ੍ਰ ਬਲਬੀਰ ਸਿੰਘ, ਸ੍ਰ ਮੱਖਣ ਸਿੰਘ, ਸ੍ਰ ਸੁਰਜੀਤ ਸਿੰਘ, ਸ੍ਰ ਭਜਨ ਸਿੰਘ,ਸ੍ਰ ਸੁਖਵਿੰਦਰ ਸਿੰਘ, ਸਮੇਤ ਵੱਡੀ ਗਿਣਤੀ ਵਿਚ ਅਕਾਲੀ-ਭਾਜਪਾ ਆਗੂ ਹਾਜ਼ਰ ਸਨ।

Translate »