October 6, 2011 admin

ਪੰਜਾਬ ਸਰਕਾਰ ਵੱਲੋਂ ਸ਼ਗਨ ਸਕੀਮ ਆਨ ਲਾਈਨ

ਕਪੂਰਥਲਾ – ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ, ਈਸਾਈ ਬਰਾਦਰੀ, ਕਿਸੇ ਵੀ ਜਾਤੀ ਦੀ ਵਿਧਵਾ ਜਾਂ ਆਰਥਿਕ ਤੌਰ ‘ਤੇ ਪਛੜੇ ਵਰਗਾਂ ਦੇ ਲੋਕਾਂ ਲਈ ਉਨ੍ਹਾਂ ਦੀ ਲੜਕੀ ਦੇ ਵਿਆਹ ਸਮੇਂ ਦਿੱਤੀ ਜਾਂਦੀ ਸਹਾਇਤਾ ਰਾਸ਼ੀ ਨੂੰ ਹੁਣ ਪੰਜਾਬ ਸਰਕਾਰ ਨੇ ਆਨ ਲਾਈਨ ਕਰ ਦਿੱਤਾ ਹੈ, ਤਾਂ ਜੋ ਪੈਸਾ ਸਿੱਧਾ ਲੋਕਾਂ ਦੇ ਖਾਤੇ ‘ਚ ਪਹੁੰਚ ਸਕਣ। ਇਹ ਜਾਣਕਾਰੀ ਦਿੰਦੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਹਰਕੇਸ਼ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਗਨ ਸਕੀਮ ਅਧੀਨ ਪੰਜਾਬ ਸਰਕਾਰ ਵੱਲੋਂ 15 ਹਜ਼ਾਰ ਰੁਪਏ ਦੀ ਰਾਸ਼ੀ ਲੜਕੀ ਦੇ ਵਿਆਹ ਮੌਕੇ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸ਼ਗਨ ਸਕੀਮ ਲਈ ਲੋਕਾਂ ਦੀ ਖੱਜ਼ਲ-ਖੁਆਰੀ ਨੂੰ ਘੱਟ ਕਰਨ ਵਾਸਤੇ ਸਰਕਾਰ ਨੇ ਇਸ ਨੂੰ ਆਨ ਲਾਈਨ ਕੀਤਾ ਹੈ। ਉਨ੍ਹਾਂ ਸ਼ਗਨ ਸਕੀਮ ਦੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਗਨ ਸਕੀਮ ਦੇ ਫਾਰਮ ਭਰਨ ਸਮੇਂ ਬੈਂਕ ਦਾ ਖਾਤਾ ਨੰਬਰ ਅਤੇ ਆਈ ਐਫ ਐਸ ਸੀ ਕੋਡ ਜ਼ਰੂਰ ਜ਼ਿਲ੍ਹਾ ਭਲਾਈ ਦਫ਼ਤਰ ‘ਚ ਦੇਣ, ਤਾਂ ਜੋ ਪੈਸਾ ਮਿਲਣ ‘ਚ ਦੇਰੀ ਨਾ ਹੋਵੇ। ਉਨ੍ਹਾਂ ਕਿਹਾ ਕਿ ਹੁਣ ਤੱਕ ਬਕਾਇਆ ਪਈਆਂ ਦਰਖਾਸਤਾਂ ਅਤੇ ਨਵੀਆਂ ਦਿੱਤੀਆਂ ਜਾਣ ਵਾਲੀਆਂ ਦਰਖਾਸਤਾਂ ਲਈ ਇਹ ਪ੍ਰਣਾਲੀ ਅਪਨਾਈ ਗਈ ਹੈ।

Translate »