October 6, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਭਾਰਤੀ ਵਿਦਿਅਕ ਪ੍ਰਣਾਲੀ ਅਤੇ ਗੁਰੂ ਨਾਨਕ ਦੇਵ ਜੀ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ

ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਵੱਲੋਂ ਅੱਜ ਇਥੇ ‘ਭਾਰਤੀ ਵਿਦਿਅਕ ਪ੍ਰਣਾਲੀ ਅਤੇ ਗੁਰੂ ਨਾਨਕ ਸਾਹਿਬ’ ਵਿਸ਼ੇ ‘ਤੇ ਇਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਪ੍ਰਿੰਸੀਪਲ ਇਕਬਾਲ ਸਿੰਘ ਦੀ ਯਾਦ ਵਿਚ ਕਰਵਾਇਆ ਗਿਆ।
ਇਹ ਵਿਸ਼ੇਸ਼ ਭਾਸ਼ਣ ਪ੍ਰਸਿੱਧ ਵਿਦਵਾਨ, ਸਿੱਖ ਧਰਮ-ਸਾਸਤਰੀ ਅਤੇ ਜੰਮੂ ਤੋਂ ਧਰਮ ਅਧਿਐਨ ਵਿਭਾਗ ਦੇ ਸਾਬਕਾ ਪ੍ਰੋਫੈਸਰ, ਪ੍ਰੋ. ਦੇਵਿੰਦਰ ਸਿੰਘ, ਮੁੰਬਈ ਵਲੋਂ ਦਿੱਤਾ ਗਿਆ ਅਤੇ ਪ੍ਰਧਾਨਗੀ ਡਾ. ਜਸਵਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ, ਖਾਲਸਾ ਕਾਲਜ ਫਾਰ ਐਜੂਕੇਸ਼ਨ ਨੇ ਕੀਤੀ। ਵਿਭਾਗ ਦੇ ਮੁਖੀ, ਡਾ. ਗੁਰਸ਼ਰਨਜੀਤ ਸਿੰਘ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਪ੍ਰੋ. ਦੇਵਿੰਦਰ ਸਿੰਘ ਦੀ ਜਾਣ-ਪਛਾਣ ਵੀ ਕਰਾਈ।
ਡਾ. ਦੇਵਿੰਦਰ ਸਿੰਘ ਜੰਮੂ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਅੱਜ ਦੀ ਵਿਦਿਆਕ ਪ੍ਰਣਾਲੀ ਵਿਚ ਗਿਰਾਵਿਟ ਆ ਗਈ ਹੈ। ਅੱਜ ਸਾਨੂੰ ਲੋੜ ਇਨਸਾਨੀਅਤ ਦੀ ਹੈ, ਨਾ ਕਿ ‘ਵਾਈਟ ਕਾਲਰ ਕਲਰਕ’ ਦੀ ਹੈ। ਸਾਡੇ ਗੁਰੂ ਸਾਹਿਬਾਨਾਂ ਦੀ ਸਿੱਖਿਆ ਹੈ ਕਿ ਵਿਦਿਆ ਦਾ ਅਰਥ ਸਮਾਜ  ਨੂੰ ਚੰਗਾ ਬਣਾਉਣਾ ਹੈ, ਉਸ ਵਿਚ ਵਿਅਕਤੀ ਦਾ ਕੀ ਯੋਗਦਾਨ ਹੈ, ਇਸ ਦਾ ਅਧਿਐਨ ਹੀ ਵਿਦਿਆ ਦਾ ਮੁੱਖ ਮਹੱਤਵ ਰਿਹਾ ਹੈ। ਲੈਕਚਰ ਦੀ ਪ੍ਰਧਾਨਗੀ ਕਰਨ ਆਏ ਡਾ. ਜਸਵਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਖਾਲਸਾ ਕਾਲਜ ਫਾਰ ਐਜੂਕੇਸ਼ਨ ਨੇ ਕਿਹਾ ਹੈ, ਕਿ ਗੁਰੂ ਬਾਣੀ ਵਿਚ ਸੰਪੂਰਨ ਵਿਦਿਅਕ ਪ੍ਰਣਾਲੀ ਦੀ ਖੌਜ ਕੀਤੀ ਜਾ ਸਕਦੀ ਹੈ। ਅੱਜ ਗੁਰੂਆਂ ਦੇ ਨਾ ਤੇ ਵਿਦਿਅਕ ਅਦਾਰੇ ਤਾਂ ਖੁੱਲ ਗਏ ਹਨ ਪਰ ਇਨ੍ਹਾਂ ਵਿਦਿਆਰਿਆਂ ਵਿਚ ਗੁਰੂਆਂ ਦੀ ਸਿੱਖਿਆਵਾਂ ਦਾ ਅਮਲੀ ਰੂਪ ਦੇਖਣ ਨੂੰ ਨਹੀਂ ਮਿਲਦਾ।
ਡਾ. ਮਨਦੀਪ ਕੌਰ ਢਿੱਲੋਂ ਸਿਧਵਾਂ ਕਾਲਜ ਆਫ ਐਜੂਕੇਸ਼ਨ ਨੇ ਵੀ ਆਪਣਾ ਪਰਚਾ ਇਸ ਵਿਸ਼ੇ ਤੇ ਪੇਸ਼ ਕੀਤਾ ਡਾ. ਹਰਭਜਨ ਸਿੰਘ ਦਿਉਲ, ਡਾ. ਬਲਵੰਤ ਸਿੰਘ ਢਿੱਲੋਂ, ਡਾ. ਜਸਵਿੰਦਰ ਕੌਰ ਢਿੱਲੋਂ, ਡਾ. ਸ਼ਸ਼ੀ ਬਾਲਾ, ਅਤੇ ਡਾ. ਮਨਵਿੰਦਰ ਸਿੰਘ ਅਤੇ ਹੋਰ  ਵਿਦਵਾਨ ਅਤੇ ਵਿਦਿਆਰਥੀ ਨੇ ਇਸ ਲੈਕਚਰ ਵਿਚ ਸ਼ਮੂਲਿਅਤ ਕੀਤੀ।

Translate »