ਚੰਡੀਗੜ੍ਹ – ਪੰਜਾਬ ਸਰਕਾਰ ਨੇ ਅੱਜ 5 ਆਈ.ਏ.ਐਸ ਅਧਿਕਾਰੀਆਂ ਦੀ ਬਦਲੀਆਂ ਤੇ ਤਾਇਨਾਤੀਆਂ ਕੀਤੀਆ। ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸ਼੍ਰੀ ਕਰਨ ਏ.ਸਿੰਘ, ਆਈ.ਏ.ਐਸ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾ ਪ੍ਰਮੁੱਖ ਸਕੱਤਰ ਲਾਇਆ ਗਿਆ ਹੈ Îਇਸ ਦੇ ਨਾਲ -ਨਾਲ ਉਨ੍ਹਾਂ ਨੂੰ ਏਡਜ਼ ਕੰਟਰੋਲ ਸੁਸਾਇਟੀ ਦੇ ਪ੍ਰਾਜੈਕਟ ਡਾਇਰੈਕਟਰ ਅਤੇ ਖੁਰਾਕ ਕਮਿਸ਼ਨਰ ਦਾ ਵਾਧੂ ਕਾਰਜ ਭਾਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸ਼੍ਰੀ ਸਤੀਸ਼ ਚੰਦਰਾ, ਆਈ.ਏ.ਐਸ ਨੂੰ ਪਲਾਨਿੰਗ ਅਤੇ ਸਪੈਸ਼ਲ ਇਕਨਾਮਿਕ ਵਿਭਾਗ ਦਾ ਪ੍ਰਮੁੱਖ ਸਕੱਤਰ ਲਾਇਆ ਗਿਆ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਸਮਾਜਿਕ ਵਿਕਾਸ ਅਤੇ ਪ੍ਰਸ਼ਾਸ਼ਕੀ ਸੁਧਾਰ ਕਮਿਸ਼ਨ ਦੇ ਐਕਸ ਆਫੀਸੋ ਮੈਂਬਰ ਸਕੱਤਰ ਦਾ ਵਾਧੂ ਕਾਰਜ ਭਾਰ ਦਿੱਤਾ ਗਿਆ ਹੈ। ਸ਼੍ਰੀਮਤੀ ਕਲਪਨਾ ਮਿੱਤਰ ਬਰੂਅ੍ਹ, ਆਈ.ਏ.ਐਸ ਨੂੰ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟਰੇਨਿੰਗ ਦਾ ਚੇਅਰਮੈਨ, ਸ਼੍ਰੀ ਐਸ.ਕੇ.ਸੰਧੂ, ਆਈ.ਏ.ਐਸ ਨੂੰ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਦਾ ਸਕੱਤਰ ਲਾਇਆ ਗਿਆ ਹੈ। ਇਸ ਦੇ ਨਾਲ ਨਾਲ ਉਨ੍ਹਾਂ ਨੂੰ ਰੂਪਨਗਰ ਡਵੀਜ਼ਨ ਦਾ ਕਮਿਸ਼ਨਰ ਅਤੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਕੱਤਰ ਅਤੇ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਦਾ ਵਾਧੂ ਕਾਰਜ ਭਾਰ ਦਿੱਤਾ ਗਿਆ ਹੈ। ਸ਼੍ਰੀ ਸਰਵਜੀਤ ਸਿੰਘ, ਆਈ.ਏ.ਐਸ ਨੂੰ ਗਮਾਡਾ,ਐਸ.ਏ.ਐਸ ਨਗਰ ਦਾ ਮੁੱਖ ਪ੍ਰਸ਼ਾਸ਼ਕ ਲਾਇਆ ਗਿਆ ਹੈ ਇਸ ਦੇ ਨਾਲ ਨਾਲ ਉਨ੍ਹਾਂ ਨੂੰ ਮਿਊਂਸਪਲ ਕਾਰਪੋਰੇਸ਼ਨ, ਐਸ.ਏ.ਐਸ ਨਗਰ ਅਤੇ ਗਲਾਡਾ, ਲਿਧਆਣਾ ਦੇ ਮੁੱਖ ਪ੍ਰਸ਼ਾਸ਼ਕ ਦਾ ਵਾਧੂ ਕਾਰਜ ਭਾਰ ਦਿੱਤਾ ਗਿਆ ਹੈ।