October 7, 2011 admin

ਡੀ.ਸੀ. ਪਟਿਆਲਾ 10 ਅਕਤੂਬਰ ਨੂੰ ਆਕਾਸ਼ਬਾਣੀ ਪਟਿਆਲਾ ਦੇ ਸਰੋਤਿਆਂ ਦੇ ਰੂ-ਬ-ਰੂ ਹੋਣਗੇ

ਪਟਿਆਲਾ – ਆਕਾਸ਼ਵਾਣੀ ਪਟਿਆਲਾ, ਐਫ.ਐਮ. 100.2 ਮੈਗਾਹਰਟਜ਼ ‘ਤੇ ਮਿਤੀ 10 ਅਕਤੂਬਰ ਨੂੰ ਸ਼ਾਮ 6:30 ਤੋਂ 7:00 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ‘ਹੈਲੋ ਡੀ.ਸੀ. ਸਾਹਿਬ’ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਬਤੌਰ ਮੁੱਖ ਮਹਿਮਾਨ ਹੋਣਗੇ। ਇਹ ਜਾਣਕਾਰੀ ਦਿੰਦਿਆਂ ਰੇਡੀਓ ਸਟੇਸ਼ਨ ਪਟਿਆਲਾ ਦੇ ਇੰਚਾਰਜ਼ ਸ਼੍ਰੀ ਅਮਰਜੀਤ ਸਿੰਘ ਵੜੈਚ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਡਿਪਟੀ ਕਮਿਸ਼ਨਰ ਸਰੋਤਿਆਂ ਦੇ ਸੁਝਾਓ ਸੁਨਣਗੇ ਅਤੇ ਸਵਾਲਾਂ ਦੇ ਜਵਾਬ ਸਿੱਧੇ ਤੌਰ ‘ਤੇ ਟੈਲਫੋਨ ‘ਤੇ ਦੇਣਗੇ। ਉਹਨਾਂ ਦੱਸਿਆ ਕਿ ਸਰੋਤੇ ਜੇਕਰ ਇਸ ਪ੍ਰੋਗਰਾਮ ਵਿੱਚ ਆਪਣੇ ਜ਼ਿਲ੍ਹੇ ਨਾਲ ਸਬੰਧਤ ਕੋਈ ਸਵਾਲ ਪੁੱਛਣਾ/ਸੁਝਾਓ ਦੇਣਾ ਚਾਹੁੰਦੇ ਹਨ ਤਾਂ ਉਹ ਇਸ ਪ੍ਰੋਗਰਾਮ ਦੌਰਾਨ ਰੇਡੀਓ ਸਟੇਸ਼ਨ ਪਟਿਆਲਾ ਦੇ ਟੈਲੀਫੋਨ ਨੰਬਰ 0175-2280494 ਅਤੇ 2282394 ‘ਤੇ ਸੰਪਰਕ ਕਰ ਸਕਦੇ ਹਨ।

Translate »