ਝੋਨੇ ਦੀ ਪੈਮੇਂਟ ਲਿਜਾਣ ਸਮੇਂ ਕਿਸਾਨ ਕੋਈ ਵੀ ਲਾਪ੍ਰਵਾਹੀ ਨਾ ਵਰਤਣ- ਐਸ ਐਸ ਪੀ
ਗੁਰਪ੍ਰੀਤ ਸਿੰਘ ਤੂਰ
ਬਰਨਾਲਾ – ਬਰਨਾਲਾ ਜਿਲ੍ਹੇ ਦੇ ਐਸ ਐਸ ਪੀ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਬਰਨਾਲਾ ਪੁਲਿਸ ਨੇ ਜ਼ਿਲੇ ਭਰ ’ਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪੁਖਤਾ ਕਰਦਿਆਂ ਨਾਕੇਬੰਦੀ ਵਧਾ ਕੇ ਵਾਹਨਾ ਦੀ ਲਗਾਤਾਰ ਚੈਕਿੰਗ ਕੀਤੀ ਅਤੇ ਸ਼ਹਿਰ ਵਿਚ ਵੀ ਗਸ਼ਤ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਗੈਰ ਸਮਾਜੀ ਅਨਸਰ ਤਿਉਹਾਰਾਂ ਦੇ ਦਿਨਾ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ। ਸ੍ਰੀ ਗੁਰਪ੍ਰੀਤ ਸਿੰਘ ਤੂਰ ਨੇ ਐਸ| ਐਸ| ਪੀ| ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਜ਼ਿਲੇ ’ਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੁਲਿਸ ਨੂੰ ਸਹਿਯੋਗ ਦੇਣ।ਉਨ੍ਹਾਂ ਨਾਲ ਹੀ ਬੈਂਕਾਂ ਅਤੇ ਪੈਸਿਆਂ ਦੇ ਲੈਣ ਦੇਣ ਨਾਲ ਸਬੰਧਿਤ ਅਜਿਹੇ ਹੋਰਨਾ ਅਦਾਰਿਆਂ ਨੂੰ ਅਪੀਲ ਕੀਤੀ ਕਿ ਉਹ ਕਿਮਊਨਿਟੀ ਪੁਲਿਸ ਦੀ ਮੱਦਦ ਲੈਣ ਅਤੇ ਪੁਲਿਸ ਨਾਲ ਵੀ ਹਮੇਸ਼ਾ ਰਾਬਤਾ ਕਾਇਮ ਰੱਖਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਝੋਨੇ ਦੀ ਪੇਮੈਂਟ ਲੈਣ ਸਮੇਂ ਕਿਸਾਨ ਪੈਸੇ ਨੂੰ ਬੜੀ ਸਾਵਧਾਨੀ ਨਾਲ ਲੈ ਕੇ ਜਾਣ ਅਤੇ ਉਨ੍ਹਾਂ ਆੜਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਸਬੰਧੀ ਪੂਰੀ ਸਾਵਧਾਨੀ ਵਰਤਣ।ਉਨ੍ਹਾਂ ਨਾਲ ਹੀ ਸੁਚੇਤ ਕਰਦਿਆਂ ਕਿਹਾ ਕਿ ਸਕੂਟਰਾਂ ਕਾਰਾਂ ਆਦਿ ਵਾਹਨਾ ਵਿੱਚ ਲੋਕ ਪੈਸੇ ਸੁੱਨੇ ਨਾ ਛੱਡ ਕੇ ਜਾਣ ਕਿਉਂਕਿ ਕਈ ਬਾਰ ਗੈਰ ਸਮਾਜੀ ਅਨਸਰ ਇਸ ਦਾ ਫਾਈਦਾ ਉਠਾ ਕੇ ਲੁੱਟ ਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਉਨਾਂ ਕਿਹਾ ਕਿ ਲੋਕ ਕਿਸੇ ਵੀ ਥਾਂ ਉਪਰ ਪਈ ਅਣਪਛਾਤੀ ਚੀਜ਼ ਨੂੰ ਹੱਥ ਨਾ ਲਾਉਣ ਅਤੇ ਅਜਿਹੀਆਂ ਵਸਤੂਆਂ ਜਾਂ ਵਿਅਕਤੀਆਂ ਬਾਰੇ ਤੁਰੰਤ ਪੁਲਿਸ ਨੂੰ ਸੂਚਨਾ ਦੇਣ ਅਤੇ ਸੂਚਨਾ ਦੇਣ ਵਾਲੇ ਦਾ ਨਾਂਅ ਪਤਾ ਪੁਲਿਸ ਵਲੋਂ ਗੁਪਤ ਰੱਖਿਆ ਜਾਵੇਗਾ।
ਜ਼ਿਲਾ ਪੁਲਿਸ ਮੁਖੀ ਨੇ ਕਿਹਾ ਕਿ ਬਰਨਾਲਾ ਪੁਲਿਸ ਜ਼ਿਲੇ ’ਚ ਅਮਨ ਕਾਨੂੰਨ ਦੀ ਸਥਿਤੀ ਹਰ ਹਾਲ ਕਾਇਮ ਰੱਖੇਗੀ ਅਤੇ ਕਿਸੇ ਗੈਰ ਸਮਾਜੀ ਅਨਸਰ ਨੂੰ ਸਿਰ ਨਹੀਂ ਚੱੁਕਣ ਦਿੱਤਾ ਜਾਵੇਗਾ
ਉਨਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਆਮ ਲੋਕਾਂ ਦੀ ਸਹੂਲਤ ਲਈ ਪਹਿਲਾਂ ਹੀ ਸਾਂਝ ਕੇਂਦਰ ਸਥਾਪਿਤ ਕਰ ਦਿੱਤੇ ਹਨ, ਜਿਨਾਂ ’ਚ ਲੋਕਾਂ ਨੂੰ ਬਿਨਾਂ ਝਿਝਕੇ ਆ ਕੇ ਪੁਲਿਸ ਦੀਆਂ ਸੇਵਾਵਾਂ ਹਾਸਲ ਕਰਨੀਆ ਚਾਹੀਦੀਆਂ ਹਨ।