ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਪਣੀ ਪੱਕੜ ਹੋਰ ਮਜ਼ਬੂਤ ਕਰਦਿਆਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮੇਂ ਸਿਰ ਹਲ ਕਰਨ ਲਈ ਬੀਤੇ ਦਿਨੀਂ 5 ਅਕਤੂਬਰ ਨੂੰ ਸ. ਹਰਭਜਨ ਸਿੰਘ ਮਨਾਵਾਂ ਦੇ ਗ੍ਰਹਿ ਨਿਊ ਗੋਲਡਨ ਐਵੀਨਿਊ ਵਿਖੇ ਇਕ ਪ੍ਰਭਾਵਸ਼ਾਲੀ ਇੱਕਠ ‘ਚ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸ. ਉਪਕਾਰ ਸਿੰਘ ਸੰਧੂ ਵੱਲੋਂ ਸ. ਨਿਸ਼ਾਨ ਸਿੰਘ ਕਸੇਲ (ਢਿੱਲੋਂ ਆਟਾ ਚੱਕੀ ਵਾਲੇ) ਨੂੰ ਵਾਰਡ ਨੰ: 20 ਦਾ ਪ੍ਰਧਾਨ ਥਾਪਦਿਆਂ ਨਿਯੁਕਤੀ ਪੱਤਰ ਸੋਂਪਿਆ ਗਿਆ।
ਇਸ ਮੌਕੇ ਸ. ਉਪਕਾਰ ਸਿੰਘ ਸੰਧੂ ਨੇ ਆਪਣੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਹੈ ਜਿਸ ਵਿਚ ਹੇਠਲੇ ਪੱਧਰ ਦੇ ਵਰਕਰ ਦੀ ਵੀ ਸੁਣਵਾਈ ਕੀਤੀ ਜਾਂਦੀ ਹੈ ਤੇ ਕਿਸੇ ਵੀ ਸਮਰਥਕ ਨੂੰ ਕੋਈ ਪਰੇਸ਼ਾਨੀ ਨਾ ਆਵੇ ਇਸੇ ਕੜੀ ਵਜੋਂ ਅੱਜ ਸ. ਨਿਸ਼ਾਨ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰਡ ਦੇ ਕਿਸੇ ਵੀ ਅਕਾਲੀ ਸਮਰਥਕ ਨੂੰ ਕੋਈ ਪ੍ਰੇਸ਼ਾਨੀ ਜਾਂ ਵਾਰਡ ਦੇ ਵਿਕਾਸ ਦੀ ਕੋਈ ਗੱਲ ਸਾਡੇ/ਸਰਕਾਰ ਤੱਕ ਇਨ੍ਹਾਂ ਰਾਹੀਂ ਪਹੁੰਚਾਈ ਜਾ ਸਕੇਗੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਤੁਹਾਡੀ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ ਅਤੇ ਸ਼ਹਿਰ ਵਿਚ ਵਿਕਾਸ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਕੌਂਸਲਰ ਬਲਰਾਜ ਸਿੰਘ ਵੇਰਕਾ ਤੇ ਸ਼ਮਸ਼ੇਰ ਸਿੰਘ ਸ਼ੇਰਾ, ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਕੁਲਬੀਰ ਸਿੰਘ ਸੈਣੀ, ਸ. ਬਖਸ਼ੀਸ਼ ਸਿੰਘ ਭੁੱਲਰ, ਸ. ਸੰਤਾ ਸਿੰਘ, ਸ੍ਰੀ ਜੁਗਲ ਕਿਸ਼ੋਰ, ਸ. ਜਗੀਰ ਸਿੰਘ ਸੰਧੂ, ਸ. ਗੁਰਦਿਆਲ ਸਿੰਘ, ਸ. ਜਸਵਿੰਦਰ ਸਿੰਘ, ਸ. ਤੇਜਿੰਦਰ ਸਿੰਘ, ਸ. ਗੁਰਦੀਪ ਸਿੰਘ, ਬਾਬਾ ਨਿਰਮਲਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਸਮਰਥਕ ਮੌਜੂਦ ਸਨ।