ਕਵਾਲ ਜਾਵੇਦ ਇਰਸ਼ਾਦ ਰਹਿਮਤ ਤੇ ਸਾਥੀਆਂ ਵੱਲੋਂ ਸੂਫੀ ਗਾਇਕੀ ਦੀ ਪੇਸ਼ਕਾਰੀ
ਫਿਰੋਜ਼ਪੁਰ – ਅਸਤਾਨਾ ਔਲੀਆ ਦਰਗਾਹ ਹਜ਼ਰਤ ਬਾਬਾ ਸ਼ੇਰ ਸਾਹ ਵਲੀ ਪੀਰ ਦਾ ਸਲਾਨਾ ਉਰਸ ਬੀਤੀ ਰਾਤ ਪੂਰੀ ਸ਼ਰਧਾਂ ਤੇ ਉਤਸਾਹ ਨਾਲ ਮਨਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕਰਕੇ ਮਸ਼ਹੂਰ ਕਵਾਲ ਜਾਵੇਦ ਇਰਸ਼ਾਦ ਰਹਿਮਤ ਤੇ ਸਾਥੀਆਂ ਤੋਂ ਸੂਫੀ ਕਲਾਮਾਂ ਦਾ ਆਨੰਦ ਮਾਣਿਆ। ਇਸ ਸਮਾਗਮ ਵਿਚ ਫਿਰੋਜ਼ਪੁਰ ਤੇ ਫਰੀਦਕੋਟ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਆਰ.ਵੈਂਕਟਰਤਨਮ ਨੇ ਮੁੱਖ ਮਹਿਮਾਨ ਵੱਲੋਂ ਸ਼ਿਰਕਤ ਕੀਤੀ।
ਮੁੱਖ ਮਹਿਮਾਨ ਸ੍ਰੀ ਆਰ.ਵੈਂਕਟਰਤਨਮ, ਜ਼ਿਲ੍ਹਾ ਪੁਲੀਸ ਮੁਖੀ ਸ੍ਰ ਸੁਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਇੰਜੀ:ਡੀ.ਪੀ.ਐਸ.ਖਰਬੰਦਾ, ਮੋਗਾ ਦੇ ਐਸ.ਐਸ.ਪੀ ਸ੍ਰੀ ਸਨੇਹਦੀਪ ਸ਼ਰਮਾ ਤੇ ਟਰਸੱਟ ਦੇ ਮੈਂਬਰਾਂ ਨੇ ਬਾਬਾ ਜੀ ਦੀ ਦਰਗਾਹ ਤੇ ਚਾਦਰ ਚੜ੍ਹਾ ਕੇ ਸ਼ਰਧਾਂ ਦੇ ਫੁੱਲ ਭੇਂਟ ਕੀਤੇ। ਇਸ ਉਪਰੰਤ ਸੂਫੀ ਗਾਇਕੀ ਦੇ ਸਮਾਗਮ ਵਿਚ ਮੁੱਖ ਮਹਿਮਾਨ ਨੇ ਸ਼ਮਾਂ ਰੋਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ। ਬਾਬਾ ਸ਼ੇਰ ਸਾਹ ਵਲੀ ਟਰੱਸਟ ਦੇ ਚੇਅਰਮੈਨ ਤੇ ਜ਼ਿਲ੍ਹਾ ਪੁਲੀਸ ਮੁਖੀ ਸ੍ਰ ਸੁਰਜੀਤ ਸਿੰਘ ਨੇ ਸਮਾਗਮ ਵਿਚ ਸ਼ਿਰਕਤ ਕਰਨ ਲਈ ਮੁੱਖ ਮਹਿਮਾਨ ਤੇ ਹੋਰ ਪੰਤਵੰਤਿਆਂ ਨੂੰ ਜੀ ਆਇਆ ਕਿਹਾ। ਸਮਾਗਮ ਦੀ ਸ਼ੁਰਆਤ ਕਵਾਲ ਜਾਵੇਦ ਇਰਸ਼ਾਦ ਰਹਿਮਤ ਤੇ ਸਾਥੀਆਂ ਨੇ ਸੂਫੀ ਕਲਾਮ ਨਾਲ ਕੀਤੀ। ਇਸ ਉਪਰੰਤ ਉਨ੍ਹਾ ਤੁਝੇ ਕੌਣ ਜਾਨਤਾ ਥਾਂ ਮੇਰੀ ਦੋਸਤੀ ਸੇ ਪਹਿਲੇ, ਮੇਰੀ ਕਦਰ ਕਰ ਖੁਦਾਇਆ, ਮੁਹੱਬਤ ਬੜੀ ਚੀਜ਼ ਹੈ, ਮੈਂ ਤਾਂ ਪੀਣੀ ਏ, ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਲੱਗੀ ਵਾਲੇ ਤਾਂ ਕਦੇ ਨਹੀਂ ਸੌਂਦੇ ਸਮੇਤ ਕਈ ਮਕਬੂਲ ਕਲਾਮ ਪੇਸ਼ ਕਰਕੇ ਦਰਸ਼ਕਾਂ ਨੂੰ ਝੂਮਣ ਲਗਾ ਦਿੱਤਾ। ਦਰਸ਼ਕਾਂ ਨੇ ਦੇਰ ਰਾਤ ਤੱਕ ਸਮਾਗਮ ਦਾ ਆਨੰਦ ਮਾਣਿਆ।
ਇਸ ਸਮਾਗਮ ਵਿਚ ਪੰਜਾਬ ਕੌਅਪਰੇਟਿਵ ਬੈਂਕ ਦੇ ਚੇਅਰਮੈਨ ਸ੍ਰ ਅਵਤਾਰ ਸਿੰਘ ਮਿੰਨਾ,ਸ੍ਰ ਕੁਲਵਿੰਦਰ ਸਿੰਘ ਸੋਢੀ ਵਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਐਸ.ਪੀ.(ਐਚ) ਸ੍ਰ ਗੁਰਮੀਤ ਸਿੰਘ, ਐਸ.ਪੀ.(ਡੀ) ਸ੍ਰ ਜਤਿੰਦਰ ਸਿੰਘ ਬੈਨੀਪਾਲ, ਸ਼੍ਰ ਜਗਜੀਤ ਸਿੰਘ ਸਰੌਆ ਡੀ.ਐਸ.ਪੀ, ਸ੍ਰ ਹਰਦੇਵ ਸਿੰਘ ਡੀ.ਐਸ.ਪੀ, ਟਰੱਸਟ ਦੇ ਅਹੂਦੇਦਾਰ ਸ੍ਰੀ ਅਸ਼ੋਕ ਕੁਮਾਰ, ਸ੍ਰੀ ਜਾਵੇਦ ਅਖਤਰ, ਸ੍ਰੀ ਅਨੀਰੁਧ ਗੁਪਤਾ, ਸ੍ਰ ਗੁਰਨੈਬ ਸਿੰਘ ਬਰਾੜ, ਸ੍ਰ ਮਨਜੀਤ ਸਿੰਘ ਸੋਢੀ ਆਦਿ ਵੀ ਹਾਜਰ ਸਨ।