October 7, 2011 admin

ਬਰਨਾਲਾ ਜਿਲ੍ਹੇ ਦੇ ਨਵ ਨਿਯੁਕਤ ਪੁਲਿਸ ਕਾਂਸਟੇਬਲਾਂ ਨੂੰ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਅਤੇ ਐਸ|ਐਸ|ਪੀ ਗੁਰਪ੍ਰੀਤ ਸਿੰਗ ਤੂਰ ਨੇ ਦਿੱਤੇ ਨਿਯੁਕਤੀ ਪੱਤਰ

ਬਰਨਾਲਾ – ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਵੱਡੇ ਪੱਧਰ ‘ਤੇ ਨੌਜਵਾਨਾ ਦੀ ਨਿਰੱਪਖ ਭਰਤੀ ਕਰਕੇ ਵੱਡਾ ਤੋਅਫਾ ਦਿੱਤਾ ਹੈ।ਪੁਲਿਸ ਵਿਭਾਗ ਦੀ ਨੌਕਰੀ ਵਿੱਚ ਜਿੱਥੇ ਵੱਡੀਆਂ ਚੁਣੌਤੀਆਂ ਹਨ ੳੱੁਥੇ ਹੀ ਤਰੱਕੀ ਦੀਆਂ ਵੱਡੀਆ ਸੰਭਾਵਨਾਵਾਂ ਵੀ ਮੌਜੂਦ ਹੁੰਦੀਆਂ ਹਨ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਪਰਮਜੀਤ ਸਿੰਘ ਨੇ ਅੱਜ ਐਸ|ਐਸ|ਪੀ ਦਫਤਰ ਬਰਨਾਲਾ ਵਿਖੇ ਨਵ ਨਿਯੁਕਤ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦੇਣ ਸਮੇਂ ਸੰਬੋਧਨ ਕਰਦਿਆ ਕੀਤਾ।ਉਨ੍ਹਾਂ ਨਵ ਨਿਯੁਕਤ ਕਾਂਸਟੇਬਲਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਪਣੀ ਡਿਉਟੀ ਨੂੰ ਪਰਮ ਫਰਜ਼ ਸਮਝਦੇ ਹੋਏ ਇਮੲਨਦਾਰੀ ੳਤੇ ਤਨਦੇਹੀ ਨਾਲ ਨਿਭਾਓ ਅਤੇ ਬਿਨਾ ਕਿਸੇ ਭੇਦ ਭਾਵ ਦੇ ਆਮ ਲੋਕਾਂ ਲਈ ਕੰਮ ਕਰੋ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਮਾਜਿਕ ਉਰਾਈਆਂ ਖਾਸ ਕਰ ਨਸ਼ਿਆਂ ਨੂੰ ਖਤਮ ਕਰਨ ਲਈ ਖਾਸ ਕਰ ਨਵੇਂ ਭਰਤੀ ਹੋਏ ਕਾਂਸਟੇਬਲਾਂ ਨੂੰ ਪਹਿਲ ਕਰਨੀ ਚਾਹੀਦੀ ਹੈ।ਉਨ੍ਹਾਂ ਨਾਲ ਹੀ ਕਿਹਾ ਕਿ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਡਿਉਟੀ ਕਰੋ ਤਾਂ ਜੋ ਪੁਲਿਸ ਦਾ ਅਕਸ ਲੋਕਾਂ ਵਿੱਚ ਹੋਰ ਵਧੀਆ ਬਣੇ। ਇਸ ਮੋਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਵੇਂ ਭਰਤੀ ਹੋਏ ਕਾਂਸਟੇਬਲਾਂ ਨੂੰ ਆਪਣੀ ਪੜਾਈ ਅੱਗੇ ਜਾਰੀ ਰੱਖਣੀ ਚਾਹੀਦੀ ਹੈ ਤੇ ਵੱਖ ਵੱਖ ਮਹਿਕਮਿਆਂ ਵਿੱਚ ਹੋਰ ੳੱੁਚ ਅਹੁਦਿਆ ਲਈ ਇਮਤਿਹਾਨ ਦੇਣੇ ਚਾਹੀਦੇ ਹਨ। ਇਸ ਮੌਕੇ ਐਸ|ਐਸ|ਪੀ ਬਰਨਾਲਾ ਸ੍ਰੀ ਗੁਰਪ੍ਰੀਤ ਸਿੰਘ ਤੂਰ ਨੇ ਨਵ ਨਿਯੁਕਤ ਕਾਂਸਟੇਬਲਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੁਸਹਿਰੇ ਵਾਲੇ ਦਿਨ ਜੋ ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਵੱਡ ਤੋਅਫਾ ਨੌਕਰੀ ਦੇ ਰੂਪ ਵਿੱਚ ਦਿੱਤਾ ਹੈ।ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਡਿਊਟੀ ਕਰਦੇ ਸਮੇਂ ਹਮਸ਼ੇ ਅੱਜ ਦਾ ਦਿਨ ਯਾਦ ਰੱਖਣਾ ਚਾਹੀਦਾ ਹੈ ਤੇ ਹਮੇਸ਼ਾ ਨੇਕੀ ਦਾ ਸਾਥ ਦੇਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਬਰਨਾਲਾ ਜਿਲ੍ਹੇ ਵਿੱਚ ਪੰਜਾਬ ਸਰਕਾਰ ਨੇ 181 ਕਾਂਸਟੇਬਲਾਂ ਦੀ ਭਰਤੀ ਕੀਤੀ ਹੈ ਜਿੰਨ੍ਹਾਂ ਵਿੱਚੋਂ ਅੱਜ 50 ਦੇ ਕਰੀਬ ਨੌਜਵਾਨਾਂ ਜਿੰਨ੍ਹਾਂ ਦੀ ਕਾਗਜੀ ਕਾਰਵਾਈ ਪੂਰੀ ਹੋ ਚੱੁਕੀ ਹੈ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ ਅਤੇ ਬਾਕੀਆਂ ਨੂੰ ਵੀ ਕਾਗਜੀ ਕਾਰਵਾਈ ਦੇ ਪੁਰੇ ਹੁੰਦਿਆਂ ਜਕਦ ਹੀ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ।ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜਲਦ ਹੀ ਹੋਰ ਮਹਿਲਾ ਅਤੇ ਮਰਦ ਪੁਲਿਸ ਮੁਲਾਲਜ਼ਮ ਭਰਤੀ ਕੀਤੇ ਜਾਣਗੇ ਜਿੰਨ੍ਹਾਂ ਨੂੰ ਭਰਤੀ ਕਰਨ ਬਾਰੇ ਕਾਰਵਾਈ ਚੱਲ ਰਹੀ ਹੈ।ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਵਿੱਚ ਇੰਨ੍ਹਾਂ ਭਰਤੀਆਂ ਨਾਲ ਮਹਿਕਮੇ ਨੂੰ ਹੋਰ ਬਲ ਮਿਲੇਗਾ।ਇਸ ਮੌਕੇ ਹੋਰਨਾ ਤੋਂ ਇਲਾਵਾ ਐਸ|ਪੀ|ਡੀ ਸ੍ਰੀ ਜਗਤਾਰ ਸਿੰਘ ਕੈਂਥ, ਡੀ|ਐਸ|ਪੀ ਹਰਮੀਕ ਸਿੰਘ ਦਿਓਲ, ਡੀ|ਐਸ|ਪੀ ਰੁਪਿੰਦਰ ਭਾਰਦਵਾਜ, ਡੀ|ਐਸ|ਪੀ ਤਪਾ ਹਰਵਿੰਦਰ ਸਿੰਘ ਵਿਰਕ ਅਤੇ ਡੀ|ਐਸ|ਪੀ ਬਲਵਿੰਦਰ ਸਿੰਘ ਸਮੇਤ ਜਿਲ੍ਹਾ ਪੁਲਿਸ ਦੇ ਹੋਰ ਅਧਿਕਾਰੀ ਵੀ ਹਾਜ਼ਿਰ
ਸਨ।

Translate »