ਹੁਸ਼ਿਆਰਪੁਰ – ਦੁਰਗਾ ਨੌਜਵਾਨ ਸਭਾ, ਮੁਹੱਲਾ ਸਰੂਪ ਨਗਰ (ਸਤੈਹਰੀ) ਹੁਸ਼ਿਆਰਪੁਰ ਦੀ ਮੀਟਿੰਗ ਮੁਹੱਲੇ ਦੇ ਮਿਉਂਸਪਲ ਕੌਂਸਲਰ-ਕਮ-ਚੇਅਰਮੈਨ ਦੁਰਗਾ ਨੌਜਵਾਨਾ ਸਭਾ ਸਰੂਪ ਨਗਰ ਸ੍ਰੀ ਮੋਹਨ ਲਾਲ ਪਹਿਲਵਾਨ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਕਿ 8 ਅਕਤੂਬਰ 2011 ਨੂੰ 7ਵਾਂ ਜਾਗਰਣ ਬੜੀ ਸ਼ਰਧਾ ਤੇ ਸਤਿਕਾਰ ਨਾਲ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਸੰਤ ਬਾਬਾ ਰਣਜੀਤ ਸਿੰਘ ਜੀ, ਗੁਰਦੁਆਰਾ ਸ਼ਹੀਦ ਸਿੰਘਾ, ਡਗਾਣਾ ਰੋਡ ਹੁਸ਼ਿਆਰਪੁਰ ਆਪਣੇ ਕਰ-ਕਮਲਾਂ ਨਾਲ ਕਰਨਗੇ। ਇਸ ਜਾਗਰਣ ਵਿੱਚ ਮਸ਼ਹੂਰ ਭਜਨ ਮੰਡਲੀਆਂ ਹਿੱਸਾ ਲੈਣਗੀਆਂ ਅਤੇ ਜਾਗਰਣ ਵਿੱਚ ਲੰਗਰ ਸਾਰੀ ਰਾਤ ਚਲੇਗਾ। ਇਸ ਮੀਟਿੰਗ ਵਿੱਚ ਸਰਪ੍ਰਸਤ ਮਨੀਸ ਓਹਰੀ, ਪ੍ਰਧਾਨ ਤਰਸੇਮ ਸਿੰਘ ਸੈਣੀ, ਵਾਈਸ ਪ੍ਰਧਾਨ ਭਜਨ ਸਿੰਘ, ਬਲਜੀਤ, ਜਨਰਲ ਸਕੱਤਰ ਮਨਜੀਤ ਸਿੰਘ, ਸਤਪਾਲ ਸੈਣੀ, ਹਰਚਰਨ ਸਿੰਘ ਸੋਢੀ, ਰਾਮ ਪ੍ਰਕਾਸ਼, ਖਜਾਨਚੀ ਬਲਜੀਤ ਸੈਣੀ, ਅਸ਼ੋਕ ਅਤੇ ਦੁਰਗਾ ਨੌਜਵਾਨ ਸਭਾ ਦੇ ਮੈਂਬਰ ਹਾਜਰ ਸਨ।