ਫਿਰੋਜ਼ਪੁਰ – ਸ਼ਰਮਨ ਆਸ਼ਰਮ ਫਿਰੋਜ਼ਪੁਰ ਸ਼ਹਿਰ ਵੱਲੋਂ ਸੀ.ਐਮ.ਸੀ ਹਸਪਤਾਲ ਲੁਧਿਆਣਾ ਅਤੇ ਜ਼ੈਂਸਿੰਸ ਇੰਸਟੀਚਿਊਅ ਆਫ.ਡੈਂਟਲ ਸਾਇੰਸ ਐਂਡ ਰਿਸਰਚ ਦੇ ਸਹਿਯੋਗ ਨਾਲ ਮਿਤੀ 9 ਅਕਤੂਬਰ 2011 (ਐਤਵਾਰ) ਨੂੰ ਫਰੀ ਕਾਰਡੀਓ-ਵਾਸਕੂਲਰ ਚੈਕਅਪ ਕੈਂਪ, ਖੂਨਦਾਨ ਕੈਂਪ, ਦਿਲ ਦੇ ਰੋਗਾਂ ਦੀ ਚਾਂਚ, ਟਾਈਫਾਈਡ ਅਤੇ ਕਾਲੇ ਪੀਲੀਏ ਆਦਿ ਸਬੰਧੀ ਫਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਸ਼ਰਮ ਦੇ ਸਕੱਤਰ ਸ੍ਰੀ ਮਦਨ ਮੋਹਨ ਗਰੋਵਰ ਨੇ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਡਾ.ਕਮਲ ਬਾਗੀ ਡਾਇਰੈਕਟਰ ਬਾਗੀ ਹਸਪਤਾਲ ਅਤੇ ਡਾ.ਰਿਚਰਡ ਡੇਵਿਡ ਮਿਸ਼ਲ ਹਸਪਤਾਲ ਸਨਮਾਨਿਤ ਮਹਿਮਾਨ ਹੋਣਗੇ। ਇਸ ਮੈਡੀਕਲ ਕੈਂਪ ਵਿਚ ਡਾ.ਹਰਇੰਦਰ ਸਿੰਘ ਬੇਦੀ, ਹੈਡ ਆਫ ਡਿਪਾਰਮੈਂਟ ਕਾਰਡੀਓ ਐਂਡ ਵਾਸਕੂਲਰ ਸਰਜਨ ਸੀ.ਐਮ.ਸੀ ਹਸਪਤਾਲ ਲੁਧਿਆਣਾ ਅਤੇ ਜ਼ੈਂਸਿੰਸ ਇੰਸਟੀਚਿਊਅ ਆਫ.ਡੈਂਟਲ ਸਾਇੰਸ ਐਂਡ ਰਿਸਰਚ ਦੇ ਡਾਕਟਰਾਂ ਦੀਆਂ ਟੀਮਾਂ ਚੈਕਅਪ ਕਰਨਗੀਆਂ। ਉਨ੍ਹਾ ਦੱਸਿਆ ਕਿ ਇਸ ਆਸ਼ਰਮ ਵੱਲੋਂ ਫਰੀ ਮੈਡੀਕਲ ਡਿਸਪੈਂਸਰੀ ਵੀ ਚਲਾਈ ਜਾ ਰਹੀ ਹੈ ਅਤੇ 9 ਅਕਤੂਬਰ ਤੋਂ ਜ਼ੈਂਸਿੰਸ ਇੰਸਟੀਚਿਊਅ ਆਫ.ਡੈਂਟਲ ਸਾਇੰਸ ਐਂਡ ਰਿਸਰਚ ਦੇ ਸਹਿਯੋਗ ਨਾਲ ਹਰ ਰੋਜ ਸਵੇਰੇ 9 ਵਜ੍ਹੇ ਤੋ 12 ਵਜ੍ਹੇ ਤੱਕ ਦੰਦਾ ਮੁਫਤ ਇਲਾਜ ਕੀਤਾ ਜਾਵੇਗਾ।