October 7, 2011 admin

ਸ਼ੋਭਾ ਯਾਤਰਾ ਵਾਲੇ ਦਿਨ ਸੁਰੱਖਿਆ ਅਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਪੁਲਿਸ ਵਿਭਾਗ ਢੁਕਵੇਂ ਪ੍ਰਬੰਧ ਕਰੇਗਾ

ਜਲੰਧਰ  – ਭਗਵਾਨ ਮਹਾਂ ਰਿਸੀ ਬਾਲਮੀਕ ਜੀ ਦੇ ਜਨਮ ਦਿਵਸ ਸਬੰਧੀ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਸਬੰਧੀ ਪ੍ਰਸਾਸ਼ਨ ਵਲੋਂ ਵੱਖ ਵੱਖ ਵਿਭਾਗਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪ੍ਰਿਯਾਂਕ ਭਾਰਤੀ ਡਿਪਟੀ ਕਮਿਸ਼ਨਰ ਜਲੰਧਰ ਨੇ ਦੱਸਿਆ ਕਿ ਸ਼ੋਭਾ ਯਾਤਰਾ ਵਾਲੇ ਦਿਨ ਸੁਰੱਖਿਆ ਅਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਪੁਲਿਸ ਵਿਭਾਗ ਢੁਕਵੇਂ ਪ੍ਰਬੰਧ ਕਰੇਗਾ ਇਸ ਤੋਂ ਇਲਾਵਾ ਸੋਭਾ ਯਾਤਰਾ ਦੇ ਰੂਟ ਵਿਚ ਸਾਫ ਸਫਾਈ ,ਚੌਕਾਂ ਦੀ ਸਜਾਵਟ ਆਦਿ ਦਾ ਪ੍ਰਬੰਧ ਨਗਰ ਨਿਗਮ ਜਲੰਧਰ ਵਲੋਂ ਕੀਤਾ ਜਾਵੇਗਾ ਜਦਕਿ ਉਪ ਮੰਡਲ ਮੈਜਿਸਟਰ ਜਲੰਧਰ 1 ਅਤੇ 2 ਸ਼ੋਭਾ ਯਾਤਰਾ ਦੌਰਾਨ ਆਪਣੇ ਅਪਣੇ ਖੇਤਰ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣਗੇ।
ਡਿਪਟੀ ਕਮਿਸ਼ਨਰ ਜਲੰਧਰ ਨੇ ਅਗੇ ਦੱਸਿਆ ਕਿ ਸਿਵਲ ਸਰਜਨ ਜਲੰਧਰ ਵਲੋਂ  ਸੋਭਾ ਯਾਤਰਾ ਵਿਚ ਭਾਗ ਲੈਣ ਵਾਲੇ ਸ਼ਰਧਾਲੂਆਂ ਲਈ ਦਿਨ ਭਰ ਐਬੂਲੈਂਸ ਅਤੇ ਮੈਡੀਕਲ ਟੀਮ ਤਾਇਨਾਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸੋਭਾ ਯਾਤਰਾ ਵਾਲੇ ਦਿਨ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ਵਾਲੇ ਰੂਟ ਤੇ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਆਰਜ਼ੀ ਯੂਰੀਨਲ ਦਾ ਪ੍ਰਬੰਧ ਪਬਲਿਕ ਹੈਲਥ ਵਿਭਾਗ ਵਲੋਂ ਅਤੇ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਨਗਰ ਨਿਗਮ ਅਤੇ ਜ਼ਿਲ੍ਹਾ ਮੰਡੀ ਅਫਸਰ ਜਲੰਧਰ ਵਲੋਂ ਕੀਤਾ ਜਾਵੇਗਾ।

Translate »