October 7, 2011 admin

ਦੁਸਹਿਰੇ ਦੇ ਮੌਕੇ ਬੁਲਾਰੀਆਂ ਪਰਿਵਾਰ ਨੇ ਇਤਹਾਸਿਕ ਭੱਦਰਕਾਲੀ ਮੰਦਿਰ ਲਈ ਇੱਕ ਕਰੋੜ ਰੁਪਏ ਮੁੱਲ ਦੀ ਜ਼ਮੀਨ ਦਾਨ ਦੇ ਕੇ ਹਿੰਦੂ-ਸਿੱਖ ਏਕਤਾ ਦੀ ਮਿਸਾਲ ਕਾਇਮ ਕੀਤੀ

ਜ਼ਮੀਨ ਦੇ ਕਾਗਜ਼ਾਤ ਮੰਦਿਰ ਕਮੇਟੀ ਨੂੰ ਸੌਂਪੇ
ਸਮਾਜ ਵਿੱਚ ਫੇਲੈ ਬੁਰਾਈਆਂ ਦੇ ਰਾਵਣ ਨੂੰ ਸਾੜ੍ਹਨ ਦੀ ਲੋੜ੍ਹ- ਪ੍ਰੋ. ਲਕਸ਼ਮੀ ਕਾਂਤਾ ਚਾਵਲਾ

ਅੰਮ੍ਰਿਤਸਰ – ਅੱਜ ਪਵਿੱਤਰ ਤਿਉਹਾਰ ਦੁਸਹਿਰੇ ਦੇ ਮੌਕੇ ‘ਤੇ ਸਥਾਨਕ ਇਤਹਾਸਿਕ ਭੱਦਰਕਾਲੀ ਮੰਦਿਰ ਵਿਖੇ ਮਨਾਏ ਦੁਸਹਿਰਾ ਸਮਾਗਮ ਦੌਰਾਨ, ਹਿੰਦੂ-ਸਿੱਖ ਏਕਤਾ ਦੀ ਮਿਸਾਲ ਕਾਇਮ ਕਰਦਿਆਂ ਚੀਫ਼ ਪਾਰਲੀਮਾਨੀ ਸਕੱਤਰ ਸ੍ਰ. ਇੰਦਰਬੀਰ ਸਿੰਘ ਬੁਲਾਰੀਆਂ ਦੇ ਪਰਿਵਾਰ ਵੱਲੋਂ ਇਤਹਾਸਿਕ ਭੱਦਰਕਾਲੀ ਮੰਦਿਰ ਦੇ ਵਿਕਾਸ ਲਈ ਇੱਕ ਕਰੋੜ ਰੁਪਏ ਤੋਂ ਵੱਧ ਮੁੱਲ ਦੀ ਜ਼ਮੀਨ ਦਾਨ ਵਜੋਂ ਦਿੱਤੀ ਗਈ।
         ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸ੍ਰ. ਇੰਦਰਬੀਰ ਸਿੰਘ ਬੁਲਾਰੀਆਂ ਦੀ ਮਾਤਾ ਸਰਦਾਰਨੀ ਹਰਿੰਦਰ ਕੌਰ ਬੁਲਾਰੀਆਂ ਨੇ ਪਰਿਵਾਰ ਸਮੇਤ ਜ਼ਮੀਨ ਦੇ ਕਾਗਜ਼ਾਤ ਮੰਦਿਰ ਕਮੇਟੀ ਨੂੰ ਸੌਂਪੇ, ਇਸ ਸਮਾਗਮ ਵਿੱਚ ਮੈਂਬਰ ਪਾਰਲੀਮੈਂਟ ਸ੍ਰ. ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਸੀਵਰੇਜ ਬੋਰਡ ਦੇ ਚੇਅਰਮੈਨ ਸ੍ਰੀ ਬਲਦੇਵ ਰਾਜ ਚਾਵਲਾ ਨੇ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ।
         ਇਸ ਮੌਕੇ ਬੋਲਦਿਆਂ ਸ੍ਰ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਬੁਲਾਰੀਆਂ ਪਰਿਵਾਰ ਵੱਲੋਂ ਆਪਣੀ ਨਿੱਜੀ ਜ਼ਮੀਨ ਮੰਦਿਰ ਮਾਤਾ ਭੱਦਰਕਾਲੀ ਕਮੇਟੀ ਨੂੰ ਦਾਨ ਦੇ ਕੇ  ਚਿਰਾਂ ਤੋਂ ਚਲਦੀ ਆ ਰਹੀ ਹਿੰਦੂ-ਸਿੱਖ ਏਕਤਾ ਨੂੰ ਹੋਰ ਗੂੜ੍ਹਾ ਕੀਤਾ ਹੈ ਅਤੇ ਦੁਸਹਿਰੇ ਦਾ ਇਹ ਪਵਿੱਤਰ ਤਿਉਹਾਰ ਨੇਕੀ ਦੀ ਬਦੀ ਉੱਪਰ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ ਅਤੇ ਪੰਜਾਬ ਵਿੱਚ ਸਾਰੇ ਧਰਮਾਂ ਅਤੇ ਫਿਰਕਿਆਂ ਦੇ ਲੋਕ ਇਸ ਦਿਹਾੜ੍ਹੇ ਨੂੰ ਬੜ੍ਹੇ ਉਤਸ਼ਾਹ ਨਾਲ ਮਨਾਉਂਦੇ ਹਨ ਅਤੇ ਅੱਜ ਦੇ ਇਸ ਪਵਿੱਤਰ ਦਿਨ ਦੇ ਮੌਕੇ ਸਾਨੂੰ ਸਾਰਿਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਮਿਟਾ ਕੇ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਲਈ ਚੰਗੇ ਕੰਮ ਕਰੀਏ ਤਾਂ ਜੋ ਸਾਡੇ ਸਮਾਜ ਅਤੇ ਕਿਰਦਾਰ ਵਿੱਚ ਆ ਰਹੀਆਂ ਊਣਤਾਈਆਂ ਤੋਂ ਬਚਿਆ ਜਾ ਸਕੇ।
         ਇਸ ਮੌਕੇ ਬੋਲਦਿਆਂ ਸ੍ਰੀ ਬੁਲਾਰੀਆਂ ਨੇ ਕਿਹਾ ਕਿ ਸਾਨੂੰ ਰਮਾਇਣ ਅਨੁਸਾਰ ਭਗਵਾਨ ਸ੍ਰੀ ਰਾਮ ਚੰਦਰ ਜੀ ਦੁਆਰਾ ਦਰਸਾਏ ਗਏ ਮਾਰਗ ‘ਤੇ ਚੱਲਣਾ ਚਾਹੀਦਾ ਹੈ ਅਤੇ ਹਮੇਸ਼ਾ ਹੀ ਨੇਕੀ ਦੇ ਰਾਸਤੇ ‘ਤੇ ਚੱਲਣ ਦਾ ਯਤਨ ਕਰਨਾ ਚਾਹੀਦਾ ਹੈ।
         ਇਸ ਮੌਕੇ ਬੁਲਾਰੀਆ ਪਰਿਵਾਰ ਵੱਲੋਂ ਸ੍ਰ. ਹਰਦੇਵ ਸਿੰਘ ਘੁੰਮਣ, ਜਸ਼ਨਦੀਪ ਬੁਲਾਰੀਆ, ਪੁਨਰਦੀਪ ਬੁਲਾਰੀਆ ਤੋਂ ਇਲਾਵਾ ਸ੍ਰੋਮਣੀ ਕਮੇਟੀ ਮੈਂਬਰ ਸ੍ਰ. ਹਰਜਾਪ ਸਿੰਘ, ਬਾਵਾ ਸਿੰਘ ਗੁਮਾਨਪੁਰਾ, ਰਜਿਂਦਰ ਸਿੰਘ ਮਰਵਾਹਾ, ਪਵਨ ਜ ਿਮਹਾਰਾਜ, ਡਾ. ਸੰਜਵਿ ਅਰੋੜਾ,ਵਿਸ਼ਾਲ ਸਚਦੇਵਾ ਅਤੇ ਹੋਰ ਅਕਾਲੀ-ਭਾਜਪਾ ਆਗੂ ਹਾਜ਼ਰ ਸਨ।
         ਇਸ ਤੋਂ ਇਲਾਵਾ ਸਥਾਨਕ ਲੋਹਗੜ੍ਹ ਚੌਂਕ ਦੁਸਿਹਰਾ ਕਮੇਟੀ ਵੱਲੋਂ ਕਰਵਾਏ ਗਏ ਦੁਸਹਿਰਾ ਸਮਾਗਮ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
         ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਅੱਜ ਦੇ ਸੰਦਰਭ ਵਿੱਚ ਸਾਡੇ ਸਮਾਜ ਵਿੱਚ ਫੇਲੈ ਬੁਰਾਈਆਂ ਦੇ ਰਾਵਣ ਨੂੰ ਸਾੜ੍ਹਨ ਦੀ ਲੋੜ੍ਹ ਹੈ ਤਾਂ ਜੋ ਸਾਡਾ ਸਮਾਜ ਅਤੇ ਦੇਸ਼ ਭ੍ਰਿਸ਼ਟਾਚਾਰ, ਭਰੁਣ ਹੱਤਿਆ, ਮਿਲਾਵਟਖੋਰੀ ਅਤੇ ਨਸ਼ਿਆਂ ਦੇ ਕੋਹੜ੍ਹ ਵਰਗੀਆਂ ਫੈਲੀਆਂ ਸਮਾਜਿਕ ਕੁਰੀਤੀਆਂ ਤੋਂ ਬਚ ਸਕੇ।
         ਉਨ੍ਹਾਂ ਕਿਹਾ ਕਿ ਜੇਕਰ ਬੁਰਾਈ ਕਰਨਾ ਪਾਪ ਹੈ ਤਾਂ ਬੁਰਾਈ ਸਹਿਣਾ ਵੀ ਪਾਪ ਹੈ ਇਸ ਲਈ ਸਾਨੂੰ ਬੁਰਾਈ ਦੇ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਸਮਾਜਿਕ ਬੁਰਾਈਆਂ ਦੇ ਰਾਵਣ ਨੂੰ ਸਾਡੇ ਸਮਾਜ ਵਿੱਚੋਂ ਖਤਮ ਕਰਨਾ ਚਾਹੀਦਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਡੇ ਅਜਿਹੇ ਪਵਿੱਤਰ ਤਿਉਹਾਰ ਮਜ੍ਹਬਾਂ,ਧਰਮਾਂ ਅਤੇ ਜਾਤੀ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਂਝ ਨਾਲ ਮਨਾਉਣੇ ਚਾਹੀਦੇ ਹਨ।

Translate »