ਚੰਡੀਗੜ੍ਹ – ਗ੍ਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵਲੋ’ ਸਮਾਜ ਦੇ ਆਰਥਿਕ ਤੌਰ ਤੇ ਕੰਮਜੋਰ ਵਰਗਾਂ ਵਿਸ਼ੇਸ਼ ਕਰਕੇ ਬਸਤੀਆਂ ਵਿੱਚ ਰਹਿ ਰਹੇ ਗਰੀਬ ਲੋਕਾਂ ਨੂੰ ਵਾਜਿਸ ਦਰਾਂ ‘ਤੇ ਮਕਾਨ ਮੁਹੱਈਆ ਕਰਵਾਉਣ ਲਈ ਇੱਕ ਨੀਤੀ ਤਿਆਰ ਕੀਤੀ ਗਈ ਹੈ।
ਇਹ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਨਵੀ’ ਨੀਤੀ ਤਹਿਤ ਮੈਗਾ ਪ੍ਰਾਜੈਕਟਾ ਵਿੱਚ ਅਤੇ ਪੰਜਾਬ ਅਪਾਰਟਮੈਟ ਐ’ਡ ਪ੍ਰਾਪਰਟੀ ਰੈਗੂਲੇਸਨ ਐਕਟ 1995 ਤਹਿਤ ਲਾਇੰਸਸ ਸੁਦਾ ਕਲੋਨੀਆਂ ਵਿੱਚ ਇਨਾਂ੍ਹ ਕੰਮਜੋਰ ਵਰਗਾਂ ਲਈ ਰਾਖਵੀ 40 ਫੀਸਦੀ ਜਮੀਨ ਜੋ ਰਾਖਵੀ ਸੀ ਉਹ ਹੁਣ ਡਿਵੈਲਪਰਾਂ/ਪ੍ਰੋਮੋਟਰਾਂ ਵਲੋ’ ਰਿਹਾਇਸ਼ੀ ਪਲਾਟਾਂ ਅਤੇ ਫਲੈਟਾਂ ਲਈ ਵਰਤੀ ਜਾਵੇਗੀ ਅਤੇ ਬਾਕੀ 60 ਫੀਸਦੀ ਖੇਤਰ ਗਮਾਡਾ ਵਲੋ’ ਪ੍ਰਵਾਨ ਮਾਪਦੰਡਾਂ ਅਨੁਸਾਰ ਕਮਜੋਰ ਵਰਗਾਂ ਲਈ ਮਕਾਨ/ਫਲੈਟ ਉਸਾਰਨ ਲਈ ਰਾਖਵਾਂ ਰੱਖਿਆ ਜਾਵੇਗਾ।