ਵਧੀਆ ਸਾਹਿਤ ਲਿਖਣ ਲਈ ਜਥੇਦਾਰ ਕ੍ਰਿਪਾਲ ਸਿੰਘ ਬਡੁੰਗਰ ਅਤੇ ਨਵਰਾਹੀ ਘੁੰਗਿਆਣਵੀ ਨੂੰ ਸੰਤ ਅਤਰ ਸਿੰਘ ਸਾਹਿਤ ਟਰੱਸਟ ਵਲੋਂ ਢੀਂਡਸਾ ਨੇ ਕੀਤਾ ਸਨਮਾਨਿਤ
ਘੁਨਸ (ਬਰਨਾਲਾ) – ਜਿਹੜੀਆਂ ਕੌਮਾਂ ਆਪਣੀ ਭਾਸ਼ਾ ਅਤੇ ਵਿਰਾਸਤ ਨੂੰ ਵਿਸਾਰ ਦਿੰਦਿਆਂ ਹਨ, ਉਹਨਾ ਦੀ ਹੋਂਦ ਵੀ ਖਤਮ ਹੋ ਜਾਂਦੀ ਹੈ।ਜੇਕਰ ਅਸੀਂ ਪੰਜਾਬੀਆਤ ਨੂੰ ਬਚਾ ਕੇ ਰੱਖਣਾ ਹੈ ਅਤੇ ਵਿਕਸਤ ਕਰਨਾ ਹੈ ਤਾਂ ਸਾਨੂੰ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸਾਹਿਤ ਨਾਲ ਜੋੜਨਾ ਹੋਵੇਗਾ ਅਤੇ ਪੰਜਾਬੀ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਠੋਸ ਉਪਰਾਲੇ ਕਰਨੇ ਹੋਣਗੇ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਸੰਤ ਬਾਬਾ ਅਤਰ ਸਿੰਘ ਜੀ ਘੱੁਨਸਾਂ ਵਾਲਿਆਂ ਦੀ 83ਵੀਂ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕੀਤਾ।ਪਰ ਉਨ੍ਹਾਂ ਨਾਲ ਹੀ ਇਸ ਮੌਕੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਸਾਹਿਤ ਨਾਲੋਂ ਦੂਰ ਹੂੰਦੀ ਜਾ ਰਹੀ ਹੈ ਜੋ ਸਮੱੁਚੀ ਪੰਜਾਬੀਅਤ ਲਈ ਵੱਡਾ ਖਤਰਾ ਹੈ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਲਈ ਜਰੂਰੀ ਹੈ ਕਿ ਸਮੇਂ ਦੇ ਮਤਾਬਿਕ ਮਾਤ ਭਾਸ਼ਾ ਵਿਚ ਵਧੀਆ ਸਾਹਿਤ ਲਿਖਿਆ ਜਾਵੇ ਅਤੇ ਵਧੀਆ ਸਾਹਿਤ ਲਿਖਣ ਵਾਲੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਦੀ ਪਿਰਤ ਨੂੰ ਪ੍ਰਫੁਲਿਤ ਕੀਤਾ ਜਾਵੇ।
ਇਸ ਤੋਂ ਪਹਿਲਾਂ ਉਨ੍ਹਾਂ ਸਿੱਖ ਸਹਿਤ ਬਾਰੇ ਪੈਦਾ ਕੀਤੇ ਗਏ ਭਰਮ ਭੁਲੇਖਿਆਂ ਨੂੰ ਦੂਰਨ ਲਈ ਸਿੱਖ ਸਾਹਿਤ ਬਾਰੇ ਕਈ ਕਿਤਾਬਾਂ ਲੋਕਾਂ ਅੱਗੇ ਪੇਸ਼ ਕਰਨ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਕ੍ਰਿਪਾਲ ਸਿੰਘ ਬਡੁੰਗਰ ਅਤੇ ਦਰਜਨ ਤੋਂ ਵੱਧ ਕਿਤਾਬਾਂ ਲਿਖਣ ਵਾਲੇ ਸਾਹਿਤਕਾਰ ਨਵਰਾਹੀ ਘੁੰਗਿਆਣਵੀ ਨੂੰ ਸੰਤ ਅਤਰ ਸਿੰਘ ਸਾਹਿਤ ਟਰੱਸਟ ਵਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਵੀ ਕੀਤਾ ।
ਇਸ ਮੌਕੇ ਸ਼੍ਰੀ ਢੀਂਡਸਾ ਨੇ ਆਪਣੇ ਵਲੋਂ ਜਿੰਮ ਲਈ ਇੱਕ ਲੱਖ ਰੁਪਏ ਦੀ ਘ੍ਰਾਂਟ ਦੇਣ ਦਾ ਐਲਾਨ ਕੀਤਾ ਅਤੇ ਰਾਜ ਸਭਾ ਮੈਂਬਰ ਸ੍ਰੀ ਸੁਖਦੇਵ ਸਿੰਘ ਢੀਂਡਸਾ ਵਲੋਂ ਐਲਾਨੇ ਗਏ ਪੰਜ ਲੱਖ ਰੁਪਏ ਵੀ ਜਲਦ ਹੀ ਭੇਜਣ ਦਾ ਯਕੀਨ ਦਿਵਾਇਆ।
ਇਸ ਮੌਕੇ ਸ੍ਰੀ ਢੀਂਡਸਾ ਨੇ ਸਮਾਗਮ ਵਿੱਚ ਪਹੁੰਚੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਬਰਨਾਲਾ ਜਿਲ੍ਹੇ ਦੀਆਂ ਚਾਰੋ ਸੀਟਾਂ ਜਿੱਤਣ ਲਈ ਲੋਕਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਕਿਹਾ ਕਿ ਇੰਨਾ ਚੋਣਾ ਵਿਚ ਮਿਲੇ ਹੁੰਗਾਰੇ ਤੋਂ ਸਾਫ ਦਿਸਦਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾ ਵਿਚ ਵੀ ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ਭਾਜਪਾ ਦੀ ਵੱਡੀ ਜਿੱਤ ਹੋਵੇਗੀ।ਉਨ੍ਹਾਂ ਨਾਲ ਹੀ ਸਾਫ ਕੀਤਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਾਂਝ ਪੱਕੀ ਹੈ ਤੇ ਕਿਸੇ ਹੋਰ ਪਰਟੀ ਨਾਲ ਚੋਣ ਸਮਝੌਤੇ ਬਾਰੇ ਕੋਈ ਵੀ ਫੈਸਲਾ ਪਾਰਟੀ ਪ੍ਰਧਾਨ ਸ| ਸੁਖਬੀਰ ਸਿੰਘ ਬਾਦਲ ਨੇ ਕਰਨਾ ਹੈ।ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਬਾਰੇ ਪੁੱਛੇ ਸਵਾਲ ਬਾਰੇ ਉਨ੍ਹਾਂ ਕਿਹਾ ਕਿ ਚੋਣਾ ਪਾਰਟੀ ਨੇ ਲੜਨੀਆਂ ਹਨ ਅਤੇ ਜਿਸ ਵੀ ਵਿਅਕਤੀ ਨੂੰ ਕਿਸੇ ਵੀ ਹਲਕੇ ਤੋਂ ਟਿਕਟ ਦੇਵੇਗੀ ਉਹ ਹੀ ਸਰਬ ਪ੍ਰਵਾਨਿਤ ਹੋਵੇਗਾ ਅਤੇ ਪਾਰਟੀ ਵਰਕਰ ਵੀ ਪਾਰਟੀ ਉਮੀਦਵਾਰ ਦੀ ਹੀ ਮੱਦਦ ਕਰਨਗੇ।
ਇਸ ਮੌਕੇ ਵਿਧਾਇਕ ਸੰਤ ਬਲਵੀਰ ਸਿੰਘ ਘੱੁਨਸ ਨੇ ਸੰਤ ਅਤਰ ਸਿੰਘ ਜੀ ਬਰਸੀ ਮੌਕੇ ਭਾਰੀ ਗਿਣਤੀ ਵਿੱਚ ਸ਼ਰਧਾਜਲੀ ਦੇਣ ਆਈਆ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਸੰਤਾਂ ਦੀ ਯਾਦ ਵਿੱਚ ਬਣੇ ਟਰੱਸਟ ਵਲੋਂ ਹਰ ਸਾਲ ਵਧੀਆ ਸਾਹਿਤ ਲਿਖਣ ਵਾਲੇ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਤੇ ਹੁਣ ਤਕ ਟਰੱਸਟ ਵਲੋਂ 52 ਉੱਘੇ ਸਾਹਿਤਕਾਰਾਂ ਨੂੰ ਸਨਮਾਨਤਿ ਕੀਤਾ ਜਾ ਚੱਕਾ ਹੈ।
ਇਸ ਮੋਕੇ ਸ੍ਰੋਮਣੀ ਕਮੇਟੀ ਦੇ ਨਵੇਂ ਚੱੁਣੇ ਗਏ ਮੈਂਬਰਾਂ ਸ| ਬਲਦੇਵ ਸਿੰਘ ਚੰੁਘਾਂ ਅਤੇ ਸ| ਪਰਮਜੀਤ ਸਿੰਘ ਖਾਲਸਾ, ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਪਰਮਜੀਤ ਸਿੰਘ ਅਤੇ ਐਸ|ਐਸ|ਪੀ ਸ੍ਰੀ ਗੁਰਪ੍ਰੀਤ ਸਿੰਘ ਤੂਰ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾ ਤੋਂ ਇਲਾਵਾ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ, ਚੇਅਰਮੈਨ ਕਰਨੈਲ ਸਿੰਘ ਠੁੱਲੀਵਾਲ, ਯੂਥ ਆਗੂ ਹਰਦੀਪ ਸਿੰਘ, ਚੇਅਰਮੈਨ ਅਜੀਤ ਸਿੰਘ ਕੁਤਬਾ, ਐਸ|ਓ|ਆਈ ਦੇ ਜਿਲ੍ਹਾ ਪ੍ਰਧਾਨ ਤਰਨਜੀਤ ਸਿੰਘ, ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਰੰਮੀ ਢਿੱਲੋਂ ਅਜੀਤ ਸਿੰਘ ਕੁਤਬਾ, ਅਜੀਤਇੰਦਰ ਸਿੰਘ ਰਾਹੀ ਅਤੇ ਜਰਨੈਲ ਸਿੰਘ ਭੋਤਨਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਭਰੀ।