October 7, 2011 admin

ਪੰਜਾਬ ਵਿੱਚ ਝੋਨਾ ਦੀ ਖਰੀਦ 582365 ਟਨ

ਚੰਡੀਗੜ੍ਹ – ਪੰਜਾਬ ਵਿੱਚ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵਲੋਂ ਪਿਛਲੀ ਸ਼ਾਮ ਤੱਕ  582365 ਟਨ ਤੋ’ ਵੱਧ ਝੋਨੇ ਦੀ ਖਰੀਦ ਕੀਤੀ ਗਈ ਹੈ ਜਦਕਿ ਪਿਛਲੇ ਸਾਲ ਹੁਣ ਤੱਕ 1136992 ਟਨ ਝੋਨੇ ਦੀ ਖਰੀਦ ਕੀਤੀ ਗਈ ਸੀ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਹੋਈ ਕੁੱਲ 582365 ਟਨ ਝੋਨੇ ਦੀ ਖਰੀਦ ਵਿਚੋ’ ਸਰਕਾਰੀ ਏਜੰਸੀਆਂ ਨੇ 506748 ਟਨ ਝੋਨੇ (87.0ਫੀਸਦੀ) ਜਦ ਕਿ ਮਿਲ ਮਾਲਕਾਂ ਨੇ ੭੫੬੧੭ ਟਨ  (13.0 ਫੀਸਦੀ) ਝੋਨੇ ਦੀ ਖਰੀਦ ਕੀਤੀ। 6 ਅਕਤੂਬਰ ਤੱਕ ਪਨਗ੍ਰੇਨ ਨੇ 173037 ਟਨ (34.1 ਫੀਸਦੀ), ਮਾਰਕਫੈੱਡ ਨੇ 100739 ਟਨ (19.9 ਫੀਸਦੀ), ਪਨਸਪ ਨੇ 111958 ਟਨ ( 22.1 ਫੀਸਦੀ), ਪੰਜਾਬ ਰਾਜ ਗੁਦਾਮ ਨਿਗਮ ਨੇ 59689 ਟਨ (11.8 ਫੀਸਦੀ), ਪੰਜਾਬ ਐਗਰੋ ਇੰਡਸਟਰੀ ਨਿਗਮ ਨੇ 59157 ਟਨ (11.7.ਫੀਸਦੀ) ਜਦਕਿ ਭਾਰਤੀ ਖੁਰਾਕ ਨਿਗਮ ਨੇ 2168 (0.4 ਫੀਸਦੀ) ਟਨ  ਝੋਨੇ ਦੀ ਖਰੀਦ ਕੀਤੀ ਹੈ।
ਬੁਲਾਰੇ ਨੇ ਹੋਰ ਦੱਸਿਆ ਕਿ ਜਿਲ੍ਹਾ ਤਰਨ ਤਾਰਨ 97555 ਟਨ ਝੋਨੇ ਖਰੀਦ ਕੇ ਸਭ ਤੋਂ ਅੱਗੇ ਰਿਹਾ ਹੈ ਜਦਕਿ ਕਪੂਰਥਲਾ ਜ਼ਿਲਾ 73342 ਟਨ ਝੋਨਾ ਖਰੀਦ ਕੇ ਦੂਜੇ ਨੰਬਰ ਅਤੇ ਜਲੰਧਰ 67898 ਟਨ ਝੋਨਾ ਖਰੀਦ ਕੇ  ਤੀਜੇ ਨੰਬਰ ਤੇ ਰਿਹਾ।
ਪੰਜਾਬ ਸਰਕਾਰ ਵਲੋ’ ਸਾਰੀਆਂ ਏਜੰਸੀਆਂ ਨੂੰ ਕਿਸਾਨਾਂ ਦੀ ਫਸਲ ਦਾ ਭੁਗਤਾਨ ਬਿਨਾਂ੍ਹ ਕਿਸੇ ਦੇਰੀ ਤੋ’ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
 ਬੁਲਾਰੇ ਨੇ ਦੱਸਿਆ ਕਿ ਰਾਜ ਸਰਕਾਰ ਨੇ 1745 ਖਰੀਦ ਕੇਂਦਰ ਬਣਾਏ ਹਨ ਅਤੇ ਇਸ ਨਾਲ ਸਬੰਧਤ ਸਾਰੇ ਸਟਾਫ ਨੂੰ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਨਾਉਣ ਲਈ ਹਦਾਇਤਾਂ ਕੀਤੀਆਂ ਗਈਆਂ ਹਨ।।

Translate »