October 8, 2011 admin

ਲੈਫਟੀਨੈਂਟ ਜਨਰਲ (ਸੇਵਾ ਮੁਕਤ) ਬੀ.ਐਸ. ਧਾਲੀਵਾਲ ਦਾ ਸਿੰਗਾਪੁਰ ਵਿੱਚ ‘ਐਫ.ਈ.ਆਈ.ਏ.ਪੀ. ਇੰਜੀਨੀਅਰ ਆਫ਼ ਦੀ ਯੀਅਰ ਐਵਾਰਡ 2011’ ਨਾਲ ਸਨਮਾਨ

ਬਾਦਲ ਨੇ ਲੈਫਟੀਨੈਂਟ ਜਨਰਲ ਧਾਲੀਵਾਲ ਨੂੰ ਪਹਿਲੇ
ਭਾਰਤੀ ਵਜੋਂ ਕੌਮਾਂਤਰੀ ਐਵਾਰਡ ਮਿਲਣ ‘ਤੇ ਵਧਾਈ ਦਿੱਤੀ

ਚੰਡੀਗੜ•, 7 ਅਕਤੂਬਰ:
ਫੈਡਰੇਸ਼ਨ ਆਫ਼ ਇੰਜੀਨੀਅਰਿੰਗ ਇੰਸਟੀਚਿਊਸ਼ਨਜ਼ ਆਫ਼ ਏਸ਼ੀਆ ਐਂਡ ਦਿ ਪੈਸਿਫਿਕ (ਐਫ.ਈ.ਆਈ.ਏ.ਪੀ) ਵਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਬੀ.ਐਸ. ਧਾਲੀਵਾਲ ਨੂੰ ਇੰਜੀਨੀਅਰਿੰਗ ਦੇ ਖੇਤਰ ਵਿੱਚ ਲਾਮਿਸਾਲ ਯੋਗਦਾਨ ਪਾਉਣ ਬਦਲੇ ‘ਐਫ.ਈ.ਆਈ.ਏ.ਪੀ. ਇੰਜੀਨੀਅਰ ਆਫ਼ ਦੀ ਯੀਅਰ ਐਵਾਰਡ 2011’ ਨਾਲ ਸਨਮਾਨਤ ਕੀਤਾ ਗਿਆ। ਸ਼੍ਰੀ ਧਾਲੀਵਾਲ ਨੇ ਭਾਰਤੀ ਫੌਜ ਦੀ ਇੰਜੀਨੀਅਰ ਰੈਜ਼ੀਮੈਂਟ ਵਿੱਚ 41 ਸਾਲ ਬਾਖੂਬੀ ਕਾਰਗੁਜ਼ਾਰੀ ਨਿਭਾਈ ਅਤੇ ਇਸ ਵੇਲੇ ਉਹ ਪੰਜਾਬ ਸਰਕਾਰ ਵਿੱਚ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਹਨ।
ਇਹ ਜ਼ਿਕਰਯੋਗ ਹੈ ਕਿ ਲੈਫ ਜਨਰਲ ਧਾਲੀਵਾਲ ਪਹਿਲੇ ਭਾਰਤੀ ਹਨ ਜਿਨ•ਾਂ ਦਾ ਸਿੰਗਾਪੁਰ ਵਿਖੇ 4 ਅਕਤੂਬਰ ਨੂੰ ਐਫ.ਈ.ਆਈ.ਏ.ਪੀ. ਦੀ 33ਵੀਂ ਵਰ•ੇਗੰਢ ਮੌਕੇ ਸਿੰਗਾਪੁਰ ਦੇ ਪ੍ਰੋਫੈਸਰ ਸੂ ਗੁਆਨਿੰਗ ਨਾਲ ਇਸ ਵੱਕਾਰੀ ਐਵਾਰਡ ਨਾਲ ਸਨਮਾਨ ਕੀਤਾ ਗਿਆ।
ਲੈਫ. ਜਨਰਲ ਧਾਲੀਵਾਲ ਦੀ ਇਸ ਵਿਸ਼ੇਸ਼ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਉਨ•ਾਂ ਨੂੰ ਵਧਾਈ ਦਿੱਤੀ ਅਤੇ ਆਖਿਆ ਕਿ ਉਨ•ਾਂ ਦੀ ਇਸ ਵਿਲੱਖਣ ਪ੍ਰਾਪਤੀ ਸਦਕਾ ਨਾ ਸਿਰਫ਼ ਪੰਜਾਬ ਦਾ ਮਾਣ ਵਧਿਆ ਹੈ ਸਗੋਂ ਦੇਸ਼ ਦੇ ਸਤਿਕਾਰ ਵਿੱਚ ਵੀ ਵਾਧਾ ਹੋਇਆ ਹੈ। ਸ. ਬਾਦਲ ਨੇ ਕਿਹਾ, ”ਲੈਫ. ਜਨਰਲ ਧਾਲੀਵਾਲ ਦੀ ਵਧੀਆ ਯੋਗਤਾ ਅਤੇ ਸੂਝ ਸਿਆਣਪ ਨੇ ਹੀ ਉਨ•ਾਂ ਨੂੰ ‘ਐਫ.ਈ.ਆਈ.ਏ.ਪੀ. ਇੰਜੀਨੀਅਰ ਆਫ਼ ਦੀ ਯੀਅਰ ਐਵਾਰਡ 2011’ ਦਾ ਸਨਮਾਨ ਹਾਸਲ ਕਰਨ ਦੇ ਸਮਰਥ ਬਣਾਇਆ  ਹੈ। ਉਨ•ਾਂ ਨੇ ਮਿਲਟਰੀ ਇੰਜੀਨੀਅਰਿੰਗ ਦੇ ਖੇਤਰ ਵਿੱਚ ‘ਅਪਰੇਸ਼ਨ ਪਰਾਕਰਮ’ ਦੇ ਅੰਤਮ ਪੜਾਅ ਦੌਰਾਨ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਤੋਂ ਇਲਾਵਾ ਵਾਤਾਵਰਣ ਦੀ ਸੰਭਾਲ  ਲਈ ਵੀ ਵਿਸ਼ੇਸ਼ ਉਦਮ ਕੀਤੇ। ਲੈਫ. ਜਨਰਲ ਧਾਲੀਵਾਲ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ ਖਾਸ ਕਰਕੇ ਪੇਂਡੂ ਤੇ ਸਰਹੱਦੀ ਖੇਤਰਾਂ ਵਿੱਚ ਸੁਧਾਰ ਲਿਆਉਣ ਪ੍ਰਤੀ ਪੂਰਨ ਤੌਰ ‘ਤੇ ਵਚਨਬੱਧ ਅਤੇ ਦੂਰਦਰਸ਼ੀ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਲੈਫ. ਜਨਰਲ ਧਾਲੀਵਾਲ ਦੀ ਇਸ ਸਫ਼ਲਤਾ ‘ਤੇ ਪੰਜਾਬ ਸਰਕਾਰ ਫ਼ਖ਼ਰ ਮਹਿਸੂਸ ਕਰਦੀ ਹੈ।
ਇਹ ਐਵਾਰਡ ਪ੍ਰਦਾਨ ਕਰਨ ਮੌਕੇ ਹੋਏ ਸਮਾਗਮ ਦੌਰਾਨ ਲੈਫ. ਜਨਰਲ ਧਾਲੀਵਾਲ ਦੇ ਬਾਰੇ ਕੀਤਾ ਗਿਆ ਵਰਨਣ ਇਸ ਤਰ•ਾਂ ਸੀ, ”ਇਸ ਯੁੱਗ ਵਿੱਚ ਉਨ•ਾਂ ਦੀ ਅਗਵਾਈ ਅਤੇ ਨਿਰੀਖਣ ਦੇ ਗੁਣ ਜੋ ਕਿ ਕਿਸੇ ਵੀ ਕੰਮ ਨੂੰ ਪੂਰਨ ਤਰੀਕੇ ਨਾਲ ਕਰਨ ਲਈ ਲੋਚਦੇ ਹਨ, ਇੱਕ ਮਿਸਾਲ ਹਨ। ਉਨ•ਾਂ ਹਮੇਸ਼ਾ ਇੱਕ ਅਜਿਹੇ ਵਾਤਾਵਰਣ ਦੀ ਪ੍ਰੋੜ•ਤਾ ਕੀਤੀ ਹੈ ਜੋ ਹਰ ਪੱਧਰ ‘ਤੇ ਅਗਵਾਈ ਨੂੰ ਵਧਾਉਣ ਅਤੇ ਉਦਮ ਦੇ ਰਾਹ ਖੁੱਲ•ੇ ਰੱਖਦਾ ਹੈ, ਨਵੇਂ ਵਿਚਾਰਾਂ ਨੂੰ ਸੱਦਾ ਦੇਣ ਅਤੇ ਹਮੇਸ਼ਾ ਨਤੀਜਿਆਂ ਅਤੇ ਪ੍ਰਬੰਧ ‘ਤੇ ਜ਼ੋਰ ਦਿੰਦਾ ਹੈ ਤਾਂ ਜੋ ਸਾਧਨਾਂ ਅਤੇ ਤਰਜੀਹਾਂ ਦੇ ਵਿੱਚ ਜ਼ਿਆਦਾ ਲਚਕਤਾ ਲਿਆਂਦੀ ਜਾ ਸਕੇ। ਕੁੱਲ ਮਿਲਾ ਕੇ ‘ਐਫ.ਈ.ਆਈ.ਏ.ਪੀ. ਇੰਜੀਨੀਅਰ ਆਫ਼ ਦੀ ਯੀਅਰ 2011’ ਇੱਕ ਯੋਧਾ ਅਤੇ ਇੱਕ ਸੱਜਣ ਤੇ ਇਸ ਸਭ ਤੋਂ ਵੀ ਵੱਧ ਇੱਕ ਬਿਹਤਰੀਨ ਇੰਜੀਨੀਅਰ ਹੈ।” ਲੈਫ. ਜਨਰਲ ਧਾਲੀਵਾਲ ਨੂੰ ਇਹ ਐਵਾਰਡ ਸਿੰਗਾਪੁਰ ਦੇ ਸਿਹਤ ਮੰਤਰੀ ਸ਼੍ਰੀ ਗਾਨ ਕਿਮ ਯੌਂਗ ਨੇ ਦਿੱਤਾ।
ਲੈਫ. ਜਨਰਲ ਧਾਲੀਵਾਲ ਨੂੰ ਅਗਸਤ 2007 ਵਿੱਚ ਉਨ•ਾਂ ਦੀ ਸੇਵਾ ਮੁਕਤੀ ਤੋਂ ਤੁਰੰਤ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ। ਉਨ•ਾਂ ਨੇ ਪੇਸ਼ਾਵਰ ਜਥੇਬੰਦਕ ਦੀ ਡੂੰਘੀ ਸਮਝ ਸਦਕਾ ਮੌਜੂਦਾ ਪ੍ਰਣਾਲੀ ਹੋਰ ਵਧੇਰੇ ਪਾਰਦਰਸ਼ੀ ਅਤੇ ਜਵਾਬਦੇਹ ਬਣਾਉਣ ਲਈ ਕਈ ਕਦਮ ਚੁੱਕੇ ਅਤੇ ਪ੍ਰਾਜੈਕਟਾਂ ਨੂੰ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਲਈ ਮਿਆਰੀ ਸੁਧਾਰ ਕੀਤੇ।
ਲੈਫ. ਜਨਰਲ ਧਾਲੀਵਾਲ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਕਈ ਸਨਮਾਨ, ਐਵਾਰਡ ਅਤੇ ਖਿਤਾਬ ਹਾਸਲ ਕਰ ਚੁੱਕੇ ਹਨ। ਉਨ•ਾਂ ਨੂੰ ਵਿਸ਼ਵ ਵਾਤਾਵਰਣ ਸੰਸਥਾ ਵਲੋਂ ‘ਗੋਲਡਨ ਪੀਕਾਕ ਐਵਾਰਡ ਫਾਰ ਈਕੋ ਇਨੋਵੇਸ਼ਨ’ ਅਤੇ ਜਹਾਜ਼ਰਾਨੀ ਵਿੱਚ ਉਮਰ ਭਰ ਦੀਆਂ ਪ੍ਰਾਪਤੀਆਂ ਲਈ ‘ਐਡਮਿਰਲ ਕੋਹਲੀ ਟਰਾਫ਼ੀ’ ਨਾਲ ਸਨਮਾਨਿਆ ਜਾ ਚੁੱਕਾ ਹੈ।

Translate »