ਮੰਡੀਆਂ ਵਿਚ ਝੋਨੇ ਦੀ ਖਰੀਦ,ਲਿਫਟਿੰਗ ਅਤੇ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਯਕੀਨੀ ਬਣਾਈ ਜਾਵੇ: ਆਰ ਵੈਂਕਟਰਤਨਮ
ਫਿਰੋਜ਼ਪੁਰ – ਫਿਰੋਜ਼ਪੁਰ ਅਤੇ ਫਰੀਦਕੋਟ ਡਵੀਜਨਾਂ ਅੰਦਰ ਝੋਨੇ ਦੀ ਖਰੀਦ, ਲਿਫਟਿੰਗ ਅਤੇ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਲਈ ਕੀਤੇ ਗਏ ਛਾਂ ਅਤੇ ਪੀਣ ਵਾਲੇ ਪਾਣੀ ਆਦਿ ਦੇ ਪ੍ਰਬੰਧਾ ਦਾ ਜਾਇਜਾਂ ਲੈਣ ਲਈ ਕਮਿਸ਼ਨਰ ਸ੍ਰੀ ਆਰ.ਵੈਂਕਟਰਤਨਮ ਵੱਲੋਂ ਇਨਾਂ ਡਵੀਜਨਾਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਡਾ.ਐਸ.ਕੇ.ਰਾਜੂ ਡਿਪਟੀ ਕਮਿਸ਼ਨਰ ਫਿਰੋਜ਼ਪੁਰ, ਸ੍ਰੀ ਅਰਸ਼ਦੀਪ ਸਿੰਘ ਥਿੰਦ(ਮੁਕਤਸਰ), ਸ੍ਰੀ ਰਵੀ ਭਗਤ (ਫਰੀਦਕੋਟ), ਡਾ.ਬਸੰਤ ਗਰਗ(ਫਾਜ਼ਿਲਕਾ) ਅਤੇ ਅਸ਼ੋਕ ਕੁਮਾਰ ਸਿੰਗਲਾ(ਮੋਗਾ) ਆਦਿ ਡਿਪਟੀ ਕਮਿਸ਼ਨਰਾਂ ਤੋ ਇਲਾਵਾ ਇਨਾਂ ਜ਼ਿਲ੍ਹਿਆਂ ਦੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅÎਧਿਕਾਰੀਆਂ ਨੇ ਭਾਗ ਲਿਆ।
ਕਮਿਸ਼ਨਰ ਸ੍ਰੀ.ਆਰ.ਵੈਂਕਟਰਤਨਮ ਨੂੰ ਡਿਪਟੀ ਕਮਿਸ਼ਨਰਾਂ ਨੇ ਦੱਸਿਆ ਕਿ ਫਿਰੋਜਪੁਰ ਜ਼ਿਲ੍ਹੇ ਵਿਚ 9 ਲੱਖ ਮੀਟਰਕ ਟਨ,ਮੋਗਾ ਵਿਚ 11 ਲੱਖ ਮੀਟਰਕ ਟਨ, ਮੁਕਤਸਰ ਵਿਚ 4.35 ਲੱਖ ਮੀਟਰਕ ਟਨ ਅਤੇ ਫਾਜ਼ਿਲਕਾ ਜ਼ਿਲ੍ਹੇ ਵਿਚ 1 ਲੱਖ 17 ਹਜਾਰ ਮੀਟਰਕ ਟਨ ਝੋਨੇ ਦੀ ਆਮਦ ਦੀ ਉਮੀਦ ਹੈ। ਕਮਿਸ਼ਨਰ ਸ੍ਰੀ ਆਰ.ਵੈਂਕਟਰਤਨਮ ਨੇ ਖਰੀਦ ਅਧਿਕਾਰੀਆਂ ਨੂੰ ਆਦੇਸ਼ ਦਿਤੇ ਕਿ ਮੰਡੀਆਂ ਵਿਚ ਪੁੱਜੇ ਝੋਨੇ ਦੀ ਸਫਾਈ ਮਗਰੋਂ ਉਸਦੀ ਤੁਰੰਤ ਖਰੀਦ ਕੀਤੀ ਜਾਵੇ ਅਤੇ ਮਿਥੇ ਸਮੇਂ ਤੇ ਕਿਸਾਨਾਂ ਨੂੰ ਖਰੀਦੇ ਝੋਨੇ ਦੀ ਅਦਾਇਗੀ ਕੀਤੀ ਜਾਵੇ। ਉਨ੍ਹਾ ਕਿਹਾ ਕਿ ਮੰਡੀਆਂ ਵਿਚੋ ਝੋਨੇ ਦੀ ਲਿਫਟਿੰਗ ਨੂੰ ਸਮੇਂ ਸਿਰ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸੇ ਤਰਾਂ ਦੀ ਸਮੱਸਿਆਂ ਪੇਸ਼ ਨਾਂ ਆਵੇ। ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਕਿ ਜੇਕਰ ਸਬੰਧਿਤ ਮੰਡੀ ਦਾ ਠੇਕੇਦਾਰ ਲਿਫਟਿੰਗ ਨਹੀ ਕਰਦਾ ਤਾਂ ਆੜਤੀਆਂ ਤੋ ਲਿਫਟਿੰਗ ਕਰਵਾ ਕੇ ਆੜਤੀਆਂ ਨੂੰ ਅਦਾਇਗੀ ਕੀਤੀ ਜਾਵੇ। ਉਨ੍ਹਾ ਜ਼ਿਲ੍ਹਾ ਮੰਡੀ ਅਫ਼ਸਰਾਂ ਨੂੰ ਵੀ ਆਦੇਸ਼ ਦਿੱਤੇ ਕਿ ਮੰਡੀਆਂ ਵਿਚ ਕਿਸਾਨਾਂ ਲਈ ਛਾਂ ਤੇ ਪੀਣ ਵਾਲੇ ਪਾਣੀ ਦੀ ਸਹੂਲਤ ਯਕੀਨੀ ਬਣਾਈ ਜਾਵੇ।
ਇਸ ਤੋ ਪਹਿਲਾਂ ਕਮਿਸ਼ਨਰ ਸ੍ਰੀ ਆਰ ਵੈਂਕਟਰਤਨਮ ਨੇ ਫਿਰੋਜ਼ਪੁਰ ਤੇ ਫਰੀਦਕੋਟ ਡਵੀਜਨਾਂ ਅੰਦਰ ਜਮੀਨੀ ਰਿਕਾਰਡ ਦੇ ਚੱਲ ਰਹੇ ਕੰਪਿਉਟਰੀਕਰਨ ਦੇ ਕੰਮ ਦਾ ਜਾਇਜਾ ਲਿਆ। ਉਨ੍ਹਾਂ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੇ ਅਧਾਰੀਆਂ ਨੂੰ ਕਿਹਾ ਕਿ ਜਿਹੜੇ ਜ਼ਿਲ੍ਹਿਆਂ ਅੰਦਰ ਮਾਲ ਵਿਭਾਗ ਦੇ ਰਿਕਾਰਡ ਦਾ ਕੰਪਿਊਟਰੀਕਰਨ ਹੋ ਚੁੱਕਾ ਹੈ। ਉਥੋਂ ਡਾਟਾ ਐਂਟਰੀ ਅਪਰੇਟਰ ਦੂਜੇ ਜ਼ਿਲ੍ਹਿਆ ਵਿਚ ਭੇਜੇ ਜਾਂÎਣ ਤਾਂ ਜੋ ਸਾਰੇ ਜ਼ਿਲਿਆਂ ਦੇ ਜਮੀਨੀ ਰਿਕਾਰਡ ਕੰਪਿਊਟਰੀਕਰਨ ਦਾ ਕੰਮ ਜਲਦੀ ਮੁੰਕਮਲ ਹੋ ਸਕੇ।