ਅੰਮ੍ਰਿਤਸਰ – ਕੰਨਫੈੱਡਰੇਸ਼ਨ ਆਫ਼ ਇੰਡੀਅਨ ਇੰਡਸਟਰੀਜ਼ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਥਾਨਕ ਰਣਜੀਤ ਐਵੀਨਿਊ ਵਿੱਚ ਚਲ ਰਹੇ ਵਪਾਰ ਮੇਲੇ ” ਡੈਸਟੀਨੇਸ਼ਨ ਪੰਜਾਬ ” ਵਿੱਚ ਗੇਲ ਇੰਡੀਆ ਲਿਮਿਟਿਡ ਦੇ ਸਟਾਲ ਦਾ ਉਦਘਾਟਨ ਪੰਜਾਬ ਰਾਜ ਸੱਨਅਤੀ ਵਿਕਾਸ ਨਿਗਮ ਦੇ ਚੇਅਰਮੈਨ ਸ੍ਰ. ਉਂਕਾਰ ਸਿੰਘ ਥਾਪਰ ਨੇ ਕੀਤਾ।
ਉਨ੍ਹਾ ਦੱਸਿਆ ਕਿ ਗੇਲ ਇੰਡੀਆਂ ਲਿਮਟਿਡ ਦੇਸ਼ ਦੀਆਂ ਨਵਰਤਨਾਂ ਕੰਪਨੀਆਂ ਵਿੱਚੋਂ ਇੱਕ ਹੈ ਅਤੇ ਮੁੱਢਲੇ ਤੌਰ ‘ਤੇ ਕੁਦਰਤੀ ਗੈਸ ਉਤਪਾਦਕ ਕੰਪਨੀ ਹੈ ਅਤੇ ਗੇਲ ਦੁਆਰਾ ਗੈਸ ਨੂੰ ਬਾਲਣ ਦੇ ਰੂਪ ਵਿੱਚ ਬਿਜਲੀ ਪੈਦਾ ਕਰਨ ਵਾਲੇ ਪਲਾਂਟਾ ਵਿੱਚ ਸਪਲਾਈ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਫਰਟੀਲਾਈਜਰਜ਼ ਪਲਾਂਟਜ਼ ਨੂੰ ਯੂਰੀਆ ਪੈਦਾ ਕਰਨ ਲਈ ਫੀਡ ਸਟਾੱਕ ਦੇ ਰੂਪ ਵਿੱਚ ਅਤੇ ਅਨੇਕਾਂ ਹੋਰ ਉਦਯੋਗਾਂ ਲਈ ਵਧੀਆਂ ਬਾਲਣ ਦੇ ਰੂਪ ਵਿੱਚ ਉਪਲੱਬਧ ਕਰਵਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਸਾਡੇ ਦੇਸ਼ ਵਿੱਚ ਕੋਲਾ, ਆਇਲ, ਪੈਟਰੋਲੀਅਮ ਪਦਾਰਥ, ਕੁਦਰਤੀ ਗੈਸ ਆਦਿ ਨੂੰ ਊਰਜਾ ਸਰੋਤਾਂ ਦੇ ਤੌਰ ‘ਤੇ ਵਰਤਿਆ ਜਾਂਦਾ ਹੈ ਅਤੇ ਕੁੱਲ ਊਰਜਾ ਸਰੋਤਾਂ ਵਿੱਚ ਕੁਦਰਤੀ ਗੈਸ ਦਾ ਹਿੱਸਾ 8% ਹੈ ਅਤੇ ਇਹ ਗੈਸ ਵਧੇਰੇ ਕਾਰਗਰ ਅਤੇ ਵਾਤਾਵਰਣ ਪ੍ਰੇਮੀ ਹੈ ਅਤੇ ਸਾਡੇ ਦੇਸ਼ ਵਿੱਚ ਇਸ ਦੀ ਬਹੁਤ ਮੰਗ ਹੈ।
ਇਸ ਮੌਕੇ ਗੈਰ ਰਸਮੀ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਗੇਲ ਇੰਡੀਆਂ ਲਿਮਟਿਡ ਵੱਲੋਂ ਪੂਰੇ ਦੇਸ਼ ਵਿੱਚ 6 ਗੈਸ ਪਾਈਪ ਲਾਈਨਾਂ ਪਾਈਆਂ ਜਾ ਰਹੀਆਂ ਹਨ ਜਿੰਨ੍ਹਾਂ ਵਿੱਚੋਂ ਇੱਕ 610 ਕਿਲੋਮੀਟਰ ਲੰਬੀ ਦਾਦਰੀ-ਬਾਵਾਨਾ-ਨੰਗਲ ਗੈਸ ਪਾਈਪਲਾਈਨ ਪਾਈ ਜਾ ਰਹੀ ਹੈ ਜੋ ਕਿ ਉੱਤਰ ਪ੍ਰਦੇਸ਼ ਅਤੇ ਦਿੱਲੀ ਤੋਂ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਅਤੇ ਚੰਡੀਗੜ੍ਹ ਲਈ ਬਹੁਤ ਲਾਹੇਬੰਦ ਸਾਬਿਤ ਹੋਵੇਗੀ।
ਇਸ ਤੋਂ ਇਲਾਵਾ ਗੇਲ ਇੰਡੀਆਂ ਲਿਮਟਿਡ ਵੱਲੋਂ ਪੰਜਾਬ ਦੇ ਉਦਯੋਗਾਂ, ਗੁਰੂ ਗੋਬਿੰਦ ਸਿੰਘ ਰਿਫਾਈਨਰੀ ਬਠਿੰਡਾ ਅਤੇ ਨੈਸ਼ਨਲ ਫਰਟੀਲਾਈਜਰਜ਼ ਪਲਾਂਟਜ਼ ਨੰਗਲ ਅਤੇ ਬਠਿੰਡਾ ਲਈ ਵੀ ਗੈਸ ਦੀ ਕੁਨੈਕਟੀਵਿਟੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਗੇਲ ਇੰਡੀਆਂ ਲਿਮਟਿਡ ਦੁਆਰਾ ਪੰਜਾਬ ਦੇ ਨੌਂ ਸ਼ਹਿਰਾਂ ਰਾਜਪੁਰਾ, ਖੰਨਾ, ਲੁਧਿਆਣਾ, ਬਰਨਾਲਾ, ਬਠਿੰਡਾ, ਸਮਰਾਲਾ, ਫਗਵਾੜਾ, ਜਲੰਧਰ ਅਤੇ ਨੰਗਲ ਨੂੰ ਸੀ. ਐੱਨ. ਜੀ. ਕੋਰੀਡੋਰ ਬਣਾਉਣ ਲÂ ਚੁਣਿਆ ਗਿਆ ਹੈ।
ਉਨ੍ਹਾਂ ਆਸ ਪ੍ਰਗਟਾਈ ਕਿ ਗੇਲ ਇੰਡੀਆਂ ਲਿਮਟਿਡ ਦੁਆਰਾ ਪਾਈ ਜਾ ਰਹੀ ਇਸ ਪਾਈਪ ਲਾਈਨ ਦਾ ਪੰਜਾਬ ਦੇ ਉਦਯੋਗਾਂ ਅਤੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ।