ਭਾਰਤੀ ਨਿਊਟਰਾਸਯੂਟਿਕਲ ਮਾਰਕਿਟ ਸਾਲ 2015 ਤਕ ਕਰੇਗਾ 9000 ਕਰੋੜ ਰੁਪਏ ਤਕ ਵਿਸਤਾਰ
ਅੰਮ੍ਰਿਤਸਰ – ਸਾਰਾ ਗਰੁੱਪ ਆਫ ਇੰਡਸਟਰੀਜ ਦੀ ਪਲੈਨੇਟ ਹਰਬਸ ਲਾਇਫਸਾਈਸਿਸ ਪ੍ਰਾਇਵੇਟ ਲਿਮੀਟਡ ਨੇ ਅੱਜ ਰਣਜੀਤ ਅਵੈਨਿਊ ਵਿਚ ਆਯੌਜਿਤ ਕੀਤੇ ਜਾ ਰਹੇ ਸੀਆਈਆਈ ਡੇਸਟੀਨੇਸਨ ਪੰਜਾਬ ਵਿੱਚ ਆਪਣਾ ਨਵਾਂ ਉਤਪਾਦ ਆਈ ਮੂਵ ਲਾਂਚ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਆਪਣੇ ਗਠਨ ਤੋਂ ਹੀ ਨਿਊਟਰਾਸਯੂਟਿਕਲ ਅਤੇ ਹਰਬਲ ਉਤਪਾਦਾਂ ਦੇ ਪ੍ਰਸਾਰ ਵਿੱਚ ਯਤਨਸ਼ੀਲ ਹੈ, ਜਿਸਦਾ ਉਦੇਸ਼ ਅਧੁਨਿਕ ਐਸਵਰਿਆਪੂਰਣ ਜੀਵਨਸ਼ੈਲੀ ਤੋਂ ਜੁੜੀਆਂ ਜਟਿਲਤਾਵਾਂ ਨੂੰ ਕੰਪਨੀ ਦੇ ਉਤਪਾਦਾਂ ਦੁਆਰਾ ਨਿਵਾਰਣ ਦੇਣਾ।
ਦੇਹਰਾਦੂਨ ਸਥਿਤ ਹੈਡ ਕੁਆਟਰ, ਪੀਐਚਐਲ ਬਿਨ੍ਹਾਂ ਧਾਤੂ ਕੀਟਨਾਸਕਾਂ ਦੇ ਉਤਪਾਦਾਂ ਦਾ ਨਿਰਮਾਣ ਕਰਦਾ ਹੈ ਅਤੇ ਜੀਐਮਪੀ ਅਧਿਨਿਯਮਾਂ ਦੁਆਰਾ ਸਵੀਕ੍ਰਿਤੀ ਪ੍ਰਾਪਤ ਮਾਪਦੰਡਾਂ ਦਾ ਪਾਲਣ ਕਰਦਾ ਹੈ। ਕੰਪਨੀ ਦੇ ਵਾਇਸ ਪ੍ਰੈਸੀਡੈਂਟ ਸ੍ਰੀ ਰਵੀ ਕੁਮਾਰ ਬੇਰਵਾਰ ਦੇ ਅਨੁਸਾਰ ਸਾਡਾ ਕੇਂਦਰਣ ਅਨੋਖੇ ਹਰਬਲ ਫਾਰਮੂਲਾ ਵਿਕਸਿਤ ਕਰਨਾ ਹੈ ਜੋ ਕਿ ਮੋਡਰਨ ਮੈਡੀਸਨ ਰੇਂਜ ਵਿਚ ਸਾਮਿਲ ਹੋਵੇ। ਕੰਪਨੀ ਅਮਰੀਕਾ, ਯੂਰਪੀ ਦੇਸ਼ਾਂ , ਇਰਾਕ , ਸੂਦਾਨ, ਵਿਯਤਨਾਮ ਅਤੇ ਸਿੰਘਾਪੁਰ ਦੇਸਾਂ ਵਿੱਚ ਪੰਜੀਕ੍ਰਿਤ ਹੈ ਅਤੇ ਪੀਐਚਐਲ ਰਣਬੈਕਸੀ ਗਲੋਬਲ ਕੰਜਿਊਮਰ ਹੈਲਥਕੇਅਰ, ਸਿਪਲਾ ਲਿਮੀਟਡ, ਪੈਨੇਸ਼ੀਆ ਬਾਓਟੈਕ ਲਿ. ਅਤੇ ਅਲਟਰਾ ਬਾਓਲੋਜੀਕਲ ਪ੍ਰਾ. ਲਿ. ਦੀ ਕਾਂਟ੍ਰੈਕਟ ਮੈਨੂਫੈਕਚਰਰ ਹੈ।
ਨਵੇਂ ਲਾਂਚ ਉਤਪਾਦ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਉਤਪਾਦਨ ਕਾਟੀਲੇਜ਼ ਮੈਟਾਬੋਲਿਜ਼ਮ ਨੂੰ ਸਧਾਰਣ ਬਣਾਉਦਾ ਹੈ ਅਤੇ ਗਠੀਆ (ਆਰਥੀਰਾਈਟਿਸ) ਵਿਚ ਸਹਾਇਕ ਹੈ। ਇਸਦੇ ਇਲਾਵਾ ਇਹ ਹਾਨੀਕਾਰਕ ਕਾਟੀਲੇਜ਼ ਨੂੰ ਸੁਧਾਰਦਾ ਹੈ ਅਤੇ ਜੁਆਂਇੰਟ ਮੋਬਿਲਟੀ ਵਿੱਚ ਵਾਧਾ ਕਰਦਾ ਹੈ।
ਆਪਣੇ ਮਾਰਕੀਟਿੰਗ ਪਲਾਨ ਦੇ ਬਾਰੇ ਵਿਚ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੁਖ ਫਾਰਮਾ ਕੰਪਨੀਆਂ ਵਿੱਚ ਜੀਐਮਸਕੇ ਅਤੇ ਵਿਟਾਬਾਓਟਕਸ ਹੈ। ਐਫਐਮਸੀਜੀ ਸੇਗਮੈਂਟ ਵਿੱਚ ਨੈਸਲੇ, ਅਮੂਲ, ਪੈਪਸਿਕੋ ਅਤੇ ਐਮਵੇ ਹੈ। ਅਸੀਂ ਦੋਨਾਂ ਸੇਗਮੈਂਟ ਵਿੱਚ ਆਪਣੀ ਹਾਜ਼ਰੀ ਦਰਜ ਕਰਾਉਣ ਵਿੱਚ ਯਤਨਸ਼ੀਲ ਹਾਂ ਜੋ ਕਿ ਅਧੁਨਿਕ ਐਸਵਰਿਆਪੂਰਣ ਜੀਵਨਸ਼ੈਲੀ ਨਾਲ ਜੁੜੀਆਂ ਜਟਿਲਤਾਵਾਂ ਦਾ ਹੱਲ ਕਰੇ। ਸਾਡੇ ਕੋਲ ਚੰਗੇ ਉਤਪਾਦ ਦਾ ਸੈਟ ਹੈ ਜੋ ਕਿ ਡਾਕਟਰਾਂ ਦੁਆਰਾ ਪ੍ਰਸਤਾਵਿਤ ਕੀਤਾ ਜਾ ਰਿਹਾ ਹੈ। ਓਟੀਸੀ ਪ੍ਰਰਮੋਸ਼ਨ ਦੇ ਲਈ ਸਾਡੇ ਕੋਲ ਬ੍ਰਾਂਡਿਡ ਪਹਿਚਾਣਕ੍ਰਿਤ ਰੀਟੇਲਰਸ ਫਰੀਡਮ ਪੁਆਂਇੰਟਸ ਹਨ। ਆਈ ਮੂਵ ਇਸੇ ਦਿਸ਼ਾ ਵਿੱਚ ਪਹਿਲਾ ਕਦਮ ਹੈ।
ਉਨ੍ਹਾਂ ਨੇ ਦਸਿਆ ਕਿ ਪਹਿਲੇ ਚਰਣ ਵਿੱਚ ਕੰਪਨੀ ਪੰਜਾਬ ਨੂੰ ਟਾਰਗੇਟ ਕਰੇਗੀ। ਇਸੇ ਤਰਾਂ ਅਸੀਂ ਆਉਣ ਵਾਲੇ ਸਮੇ ਵਿੱਚ ਦਿੱਲੀ, ਮੁੰਬਈ, ਜੈਪੁਰ, ਅਹਿਮਦਾਬਾਦ, ਕੱਲਕੱਤਾ ਅਤੇ ਲਖਨਊ ਵਿਚ ਲਾਂਚ ਕਰੇਗੀ।
ਆਪਣੀ ਮੌਜੂਦਾ ਪਰਿਸਥਿਤੀਆਂ ਦੇ ਵਿਸ਼ੇ ਉਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤੀ ਨਿਊਟਰਾਸਯੂਟਿਕਲ ਦਾ ਬਜਾਰ 4500 ਕਰੋੜ ਰੁਪਏ ਦਾ ਹੈ ਅਤੇ ਸਾਲ 2015 ਤਕ ਇਹ ਬਜਾਰ 9000 ਕਰੋੜ ਰੁਪਏ ਤਕ ਵਿਕਸਿਤ ਹੋ ਜਾਵੇਗਾ। ਇਹ ਬਜਾਰ 17 ਤੋ 20 ਫੀਸ਼ਦੀ ਦੀ ਬੜਤ ਦਰਜ ਕਰਵਾ ਰਿਹਾ ਹੈ, ਜਿਸ ਵਿੱਚ ਕਿ ਭਾਰਤ ਇਸ ਖੇਤਰ ਵਿੱਚ ਗਲੋਬਲ ਹੱਬ ਬਣਨ ਦੀ ਸਮਰੱਥਾ ਰੱਖਦਾ ਹੈ।
ਆਪਣੇ ਭਵਿੱਖ ਦੀਆਂ ਯੋਜਨਾਂਵਾਂ ਉਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੀਐਚਐਲ ਛੇਤੀ ਹੀ ਨਵੇ ਉਤਪਾਦਾਂ ਦੀ ਸਰੰਖਲਾਂ ਲਾਂਚ ਕਰ ਰਿਹਾ ਹੈ, ਜਿਸ ਵਿੱਚ ਆਈਐਮਫਰੈਸ਼ ਆਈਐਨਜੀ ਅਤੇ ਜੇਸੂਤਰਾ ਸ਼ਾਮਿਲ ਹੈ। ਇਸ ਦੇ ਵਿਚ ਹੀ ਕੰਪਨੀ ਆਪਣਾ ਨੈਟਵਰਕ ਵੀ ਬਣਾਵੇਗੀ। ਇਸੇ ਦਿਸ਼ਾ ਵਿੱਚ ਕੰਪਨੀ ਨੇ ਆਪਣਾ ਆਫਿਸ ਅਤੇ ਆਊਟਲੇਟ ਯੂਕ੍ਰੇਨ, ਜਰਮਨੀ ਅਤੇ ਅਸਟਰੇਲੀਆ ਵਿੱਚ ਵੀ ਬਣਾ ਲਿਆ ਹੈ।