October 8, 2011 admin

ਸੀਆਈਆਈ ਡੇਸ਼ਟੀਨੇਸ਼ਨ ਪੰਜਾਬ ਵਿੱਚ ਪਾਕਿਸਤਾਨੀ ਅਤੇ ਅਫਗਾਨੀਸਤਾਨ ਉਤਪਾਦਾਂ ਦੀ ਧੂਮ

ਅੰਮ੍ਰਿਤਸਰ – ਰਣਜੀਤ ਐਵਨਿਊ ਵਿੱਚ ਆਯੋਜਿਤ ਕੀਤੇ ਜਾ ਰਹੇ ਚਾਰ ਦਿਨਾਂ ਸੀਆਈਆਈ ਡੇਸ਼ਟੀਨੇਸਨ ਪੰਜਾਬ ਵਿਚ ਲੱਗੇ ਪਾਕਿਸਤਾਨੀ ਅਤੇ ਅਫਗਾਨੀਸਤਾਨੀ ਸਟਾਲਾਂ ਵਿੱਚ ਉਨ੍ਹਾਂ ਦੇ ਉਤਪਾਦਾਂ ਦੀ ਭਾਰੀ ਮੰਗ ਦੇਖਣ ਨੂੰ ਮਿਲ ਰਹੀ ਹੈ।
ਪਾਕਿਸਤਾਨ ਸਥਿਤ ਕਰਾਚੀ ਤੋ ਰੂਹੀ ਰੰਗ ਦੇ ਮਾਲਿਕ ਜਹਾਂਗੀਰ ਇਕਬਾਲ ਖੋਖਰ ਨੇ ਦਸਿਆ ਕਿ ਉਨ੍ਹਾਂ ਦੀ ਕਲੈਕਸ਼ਨ ਅਤੇ ਡਿਜਾਇਨ ਦੀ ਵਿਸ਼ੇਸਤਾ ਉਨ੍ਹਾਂ ਦੇ ਪਾਕਿਸਤਾਨੀ ਫੈਸ਼ਨ ਨੂੰ ਦਰਸਾਂਉਦੀ ਹੈ। ਇਸੇ ਦੇ ਚਲਦੇ ਸਥਾਨੀ ਲੋਕਾਂ ਵਿੱਚ ਇਸਦੀ ਖਰੀਦ ਨੂੰ ਲੈ ਕੇ ਕਾਫੀ ਜੋਸ਼ ਦੇਖਣ ਨੁੰ ਮਿਲ ਰਿਹਾ ਹੈ। ਖੋਖਰ ਦੇ ਅਨੁਸਾਰ ਉਨ੍ਹਾਂ ਦੇ ਉਤਪਾਦਾਂ ਦੇ ਪ੍ਰਦਰਸਨ ਦੇ ਲਈ ਅੰਮ੍ਰਿਤਸਰ ਇੱਕ ਵਧੀਆ ਸਥਾਨ ਸਾਬਿਤ ਹੋ ਰਿਹਾ ਹੈ।
ਮੁਲਤਾਨ ਤੋਂ ਆਏ ਕੋਸਰ ਦੇ ਅਨੁਸਾਰ ਭਾਰਤ ਵਿੱਚ ਵਪਾਰ ਕਰਨ ਦਾ ਉਨ੍ਹਾਂ ਦਾ ਇਹ ਪਹਿਲਾ ਅਨੁਭਵ ਹੈ ਜੋ ਕਿ ਕਾਫੀ ਸਾਰਥਕ ਸਿੱਧ ਰਿਹਾ ਹੈ। ਉਹ ਆਪਣੇ ਪ੍ਰਾਂਤ ਦਾ ਗੋਟਾ, ਇੰਬਰਾਏਡਰੀ ਦਾ ਪ੍ਰਦਰਸਨ ਕਰ ਰਹੇ ਹਨ। ਪ੍ਰਦਰਸ਼ਨੀ ਵਿੱਚ ਖਰੀਦਦਾਰੀ ਕਰ ਰਹੀ ਇੱਕ ਸਥਾਨੀ ਮਹਿਲਾ ਜਗਜੀਤ ਕੌਰ ਦੇ ਅਨੁਸਾਰ ਪਾਕਿਸਤਾਨੀ ਉਤਪਾਦਾਂ ਦੀ ਸਰੰਖਲਾਂ ਆਮ ਤੌਰ ਉਤੇ ਸਥਾਨੀ ਬਜਾਰ ਵਿਚ ਉਪਲੱਬਧ ਨਹੀ ਹੁੰਦੀ ਹੈ। ਇਸ ਆਯੋਜਨ ਤੋਂ ਸਾਨੂੰ ਪਾਕਿਸਤਾਨੀ ਉਤਪਾਦਾਂ ਨੂੰ ਅਨੂਭਵ ਕਰਨ ਦਾ ਸੁਨਹਿਰਾ ਮੌਕਾ ਮਿਲਿਆ ਹੈ।

ਕਸਮੀਰੀ ਹੈਡੀਂਕਰਾਫਟ ਸਟਾਲ ਦੇ ਮਾਲਿਕ ਲੀਲਾ ਬਖ਼ਸ ਅਤੇ ਉਸਮਾਨ ਪਾਕਿਸਤਾਨ ਦੇ ਸਵਾਤ ਘਾਟੀ ਤੋਂ ਸਬੰਧ ਰੱਖਦੇ ਹਨ, ਜੋ ਕਿ ਇਸ ਪ੍ਰਦਰਸਨੀ ਵਿੱਚ ਹੱਥ ਤੋਂ ਬੁਣੇ ਪਰਾਂਪਰਿਕ ਊਨੀ ਸ਼ਾਲਾਂ ਨੂੰ ਪ੍ਰਦਰਸ਼ਿਤ ਕਰ ਰਹੇ ਹਨ। ਪ੍ਰਦਰਸ਼ਨੀ ਵਿੱਚ ਇਹ ਮੁੱਖ ਆਕਰਸ਼ਕ ਦਾ ਕੇਂਦਰ ਹੈ।
ਅਫਗਾਨੀਸਤਾਨ ਦੀ ਰਾਜਧਾਨੀ ਕਾਬੁਲ ਤੋਂ ਮਹੁੰਮਦ ਵਜ਼ੀਰ ਸੁੱਕੇ ਮੇਵਿਆਂ ਤੋ ਸਥਾਨੀ ਲੋਕਾਂ ਨੁੰ ਰਿਝਾ ਰਹੇ ਹਨ। ਉਨ੍ਹਾਂ ਦੇ ਅਨੁਸਾਰ ਖਾਣ ਦੇ ਸੌਕ ਰੱਖਣ ਵਾਲੇ ਪੰਜਾਬੀਆਂ ਵਿੱਚ ਉਨ੍ਹਾਂ ਦੇ ਉਤਪਾਦ ਹੱਥੋ ਹੱਥ ਵਿਕ ਰਹੇ ਹਨ ਅਤੇ ਇਸ ਆਯੋਜਨ ਵਿੱਚ ਮਿਲ ਰਹੇ ਰਿਸਪਾਂਸ ਤੋ ਕਾਫੀ ਖੁਸ ਹਨ। ਪਾਕਿਸਤਾਨ ਤੋਂ ਇੱਕ ਹੋਰ ਸਟਾਲ ਵਿੱਚ ਖੂਸਾ ਜੂਤੀਆਂ ਅਤੇ ਬੈਡ ਕਵਰਸ ਕਾਫੀ ਪ੍ਰਦਰਸਨ ਕੀਤਾ ਜਾ ਰਿਹਾ ਹੈ। ਸੀਮਾ ਪਾਰ ਤੋ ਆਏ ਵਪਾਰੀਆਂ ਦੇ ਅਨੁਸਾਰ ਇਸ ਆਯੋਜਨ ਵਿੱਚ ਭਾਗ ਲੈਣ ਦਾ ਉਦੇਸ਼ ਨਾ ਕੇਵਲ ਆਪਣੀ ਸੇਲ ਵਿੱਚ ਵਾਧਾ ਕਰਨਾ ਬਲਕਿ ਹਿੰਦੁਸਤਾਨ ਦੇ ਲੋਕਾਂ ਤੌ ਆਪਣੇ ਵਿਚਾਰਾਂ ਦਾ ਅਦਾਨ ਪ੍ਰਦਾਨ ਵੀ ਕਰਨਾ ਹੈ।

 

Translate »