October 8, 2011 admin

ਡਾ. ਰਾਜੇਸ਼ ਕਾਲੀਆ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਵਜੋਂ ਅਹੁਦਾ ਸੰਭਾਲਿਆ

ਅੰਮ੍ਰਿਤਸਰ – ਡਾ. ਰਾਜੇਸ਼ ਕਾਲੀਆ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਯੂਨੀਵਰਸਿਟੀ ਵਿਚ ਸਹਾਇਕ ਰਜਿਸਟਰਾਰ ਵਜੋਂ ਸੇਵਾ ਨਿਭਾ ਰਹੇ ਸਨ।
ਡਾ. ਕਾਲੀਆ ਨੇ ਇਸ ਯੂਨੀਵਰਸਿਟੀ ਤੋਂ ਆਰਟਸ ਅਤੇ ਸੋਸਾਇੰਸਜ਼ ਫੈਕਲਟੀ ਅਧੀਨ ਪੀ.ਐਚ.ਡੀ. ਕੀਤੀ ਹੋਈ ਹੈ ਅਤੇ ਉਹ ਐਮ.ਫਿਲ. ਵੀ ਹੈ। ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐਮ.ਏ. (ਸੋਸ਼ਿਆਲੋਜੀ) ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਮਾਸਟਰ ਆਫ ਫਿਲਾਸਫੀ ਇਨ ਸੋਸ਼ਿਆਲੋਜੀ ਕੀਤੀ ਹੋਈ ਹੈ। ਉਨ੍ਹਾਂ ਦਾ ਯੂਨੀਵਰਸਿਟੀ ਪ੍ਰਸ਼ਾਸ਼ਨ ਦੀਆਂ ਮਹਤੱਵਪੂਰਨ ਸ਼ਾਖਾਵਾਂ ਜਿਵੇਂ ਲੇਖਾ ਸ਼ਾਖਾ, ਪ੍ਰੀਖਿਆ ਸ਼ਾਖਾ, ਜਨਰਲ ਸ਼ਾਖਾ, ਕਾਲਜ ਸ਼ਾਖਾ, ਉਸਾਰੀ ਵਿਭਾਗ ਤੋਂ ਇਲਾਵਾ ਅਸਟੇਟ ਦਫਤਰ ਦਾ 11 ਸਾਲ ਤੋਂ ਵੱਧ ਸਮੇਂ ਦਾ ਤਜ਼ਰਬਾ ਹੈ।
ਉਹ ਯੂਨੀਵਰਸਿਟੀ ਦੇ ਪ੍ਰਸ਼ਾਸਕੀ ਦਫਤਰ ਵਿਚ ਸਹਾਇਕ ਰਜਿਸਟਰਾਰ ਵਜੋਂ ਆਉਣ ਤੋਂ ਪਹਿਲਾਂ ਯੂਨੀਵਰਸਿਟੀ ਦੇ ਆਈ.ਏ.ਐਸ. ਸੈਂਟਰ ਵਿਚ 1995 ਤੋਂ 1999 ਤਕ ਲੈਕਚਰਾਰ ਵਜੋਂ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਨੂੰ ਵੈਨਕੂਵਰ ਵਿਚ ਹੋਈ ਇੰਟਰਨੈਸ਼ਨਲ ਸੋਸ਼ਿਆਲੋਜੀ ਐਸੋਸੀਏਸ਼ਨ (ਆਈ.ਐਸ.ਏ.) ਦੀ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਆਈ.ਐਸ.ਏ. ਅਤੇ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਤੇ ਰਿਸਰਚ (ਆਈ.ਸੀ.ਐਸ.ਐਸ.ਆਰ.) ਵਲੋਂ ਖਰਚੇ ਵਿਚ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਉਨ੍ਹਾਂ ਨੂੰ ਆਈ.ਸੀ.ਐਸ.ਐਸ.ਆਰ. ਵਲੋਂ ਪੀ.ਐਚ.ਡੀ. ਕਰਨ ਲਈ ਸੱਟਡੀਜ਼ ਗਰਾਂਟ ਵੀ ਪ੍ਰਦਾਨ ਕੀਤੀ ਗਈ ਹੈ।
ਡਾ. ਕਾਲੀਆ ਨੇ ਵੱਖ-ਵੱਖ ਗੋਸ਼ਟੀਆਂ, ਵਰਕਸ਼ਾਪਾਂ ਅਤੇ ਸੈਮੀਨਾਰਾਂ ਵਿਚ ਵੀ ਭਾਗ ਲਿਆ ਅਤੇ ਵੱਖ-ਵੱਖ ਕਾਲਜਾਂ ਵਿਚ ਉਚੇਰੀ ਸਿਖਿਆ ਨਾਲ ਸੰਬੰਧਤ ਵਿਸ਼ਿਆਂ ‘ਤੇ ਭਾਸ਼ਣ ਵੀ ਦਿੱਤੇ। ਉਹ ਨਾਰਥ ਵੈਸਟ ਇੰਡੀਅਨ ਸੋਸ਼ਿਆਲੋਜੀਕਲ ਐਸੋਸੀਏਸ਼ਨ ਦੇ ਲਾਈਫ ਮੈਂਬਰ, ਆਈ.ਐਸ.ਏ. ਦੀ ਖੋਜ ਕਮੇਟੀ ਦੇ ਮੈਂਬਰ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਫਸਰ ਐਸੋਸੀਏਸ਼ਨ ਦੇ ਐਗਜੈਕਟਿਵ ਮੈਂਬਰ ਵੀ ਹਨ।

Translate »