October 8, 2011 admin

ਨਗਰ ਕੀਰਤਨ ਵੀਰਮ ਵਡਾਲਾ ਭੋਮਾ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਸੰਗਤਾਂ ਚ ਭਾਰੀ ਉਤਸਾਹ

ਸ. ਰਣਜੀਤ ਸਿੰਘ ਭੋਮਾ ਪ੍ਰਧਾਨ ਸੰਤ ਬਾਬਾ ਭਗਤ ਸਿੰਘ ਸਪੋਰਟਸ ਕਲੱਬ ਭੋਮਾ ਸ. ਨਿਰਮਲ ਸਿੰਘ ਸਰਪੰਚ ਵੀਰਮ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਸਾਹਿਬ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਬੇਨਤੀ ਮਾਰਚ ੯ ਅਕਤੂਬਰ ਨੂੰ ਵੀਰਮ ਵਡਾਲਾ ਭੋਮਾ ਤੇ ਮਜੀਠਾ ਹਲਕੇ ਦਿਆ ਸੰਗਤਾਂ ਦੇ ਸਿਹਯੋਗ ਨਾਲ ਪਿੰਡ ਵੀਰਮ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਨਗਰ ਕੀਰਤਨ ਸ੍ਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਵਾਉਣ ਹਿੱਤ ਕੱਢਿਆ ਜਾ ਰਿਹਾ ਹੈ। ਉਸ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਦਿਹਾੜੇ ਨੂੰ ਸਮਿਰਪਿਤ ਸ੍ਰੀ ਅਖੰਡ ਪਾਠ ਸਾਹਿਬ ਅਰੰਬ ਕਰਵਾਏ ਗਏ। ਜਿਸ ਦੇ ਭੋਗ ੯ ਅਕਤੂਬਰ ਨੂੰ ਅੰਮ੍ਰਿਤ ਵੇਲੇ ਪੈਣ ਗਏ। ਨਗਰ ਕੀਰਤਨ ਸਵੇਰ ੮-੩੦ ਅਰੰਭ ਹੋਵੇਗਾ। ਇਸ ਮੌਕੇ ਤੇ ਸੰਤ ਬਾਬਾ ਅਜੈਬ ਸਿੰਘ ਜੀ ਗੁਰੂ ਕਾ ਬਾਗ ਵਾਲੇ, ਜਥੇਦਾਰ ਜੋਗਿੰਦਰ ਸਿੰਘ ਵੈਦਾਤੀ, ਸੰਤ ਬਾਬਾ ਹਜੂਰ ਸਿੰਘ ਬਾਗੜੀਆ, ਸ. ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਟ ਮੰਤਰੀ, ਸ. ਜੋਧ ਸਿੰਘ ਸਮਰਾ ਮੈਂਬਰ ਸ਼੍ਰੋਮਣੀ ਕਮੇਟੀ, ਬੀਬੀ ਸਵਰਨ ਕੌਰ ਤੇੜਾ ਮੈਂਬਰ ਸ਼੍ਰੋਮਣੀ ਕਮੇਟੀ, ਸ. ਹਰਬੰਸ ਸਿੰਘ ਮੱਲੀ ਮੈਨੇਜਰ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ, ਸ. ਤਲਬੀਰ ਸਿੰਘ ਗਿੱਲ, ਸ. ਗਗਨਦੀਪ ਸਿੰਗ ਭਕਨਾ, ਸ੍ਰੀ ਰਕੇਸ ਪਰਾਸਰ, (ਸਾਰੇ ਸਿਆਸੀ ਸਕੱਤਰ) ਬੀਬੀ ਅਮਰੀਕ ਕੌਰ ਬਿਕਰਉਰ ਪ੍ਰਧਾਨ ਸੰਤ ਸਮਾਜ ਆਦਿ ਮਹਾਪੁਰਸ ਸਾਮਲ ਹੋਣਗੇ। ਸ. ਭੋਮਾ ਤੇ ਸ.ਵੀਰਮ ਨੇ ਦੱਸਿਆ ਕੇ ਬੇਨਤੀ ਮਾਰਚ ਦਾ ਰੂਟ ਦੇ ਪਿੰਡਾਂ ਦੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਪੰਚਾਇਤਾਂ, ਸਬਾ ਸ਼ੁਸ਼ਾਇਟੀਆਂ ਆਦਿ ਵੱਲੋਂ ਨਗਰ ਕੀਰਤਨ ਦੇ ਸਤਕਾਰ ਲਈ ਸੰਗਤਾਂ ਵਿਚ ਭਾਰੀ ਉਤਸਾਹਿ ਪਾਇਆ ਜਾ ਰਿਹਾ ਹੈ। ਸ. ਭੋਮਾ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਅੰਮ੍ਰਿਤਸਰ ਦੇ ਮੇਅਰ ਨੂੰ ਅਪੀਲ ਕਰਦਿਆ ਕਿਹਾ ਕਿ ਅੰਮ੍ਰਿਤਸਰ ਤੋਂ ਲੈ ਕਿ ਪਿੰਡ ਭੋਮਾ ਵਡਾਲਾ ਵੀਰਮ ਤੱਕ ਨਗਰ ਕੀਰਤਨ ਦੇ ਸਤਕਾਰ ਲਈ ਸੜਕੀ ਆਵਾ ਜਾਈ ਵਾਲੇ ਰੂਟ ਜੋ ਸੜਕ ਕਈ ਥਾਵਾ ਤੇ ਵੱਡੇ ਵੱਡੇ ਟੋਏ ਪਏ ਹੋਏ ਹਨ ਉਹਨਾ ਨੂੰ ਫ.ਾਂ.ਧ ਵਿਭਾਗ ਰਾਹੀ ਉਹਨਾ ਨੂੰ ਠੀਕ ਕੀਤਾ ਜਾਵੇ ਅਤੇ ਰਸਤੇ ਵਿਚ ਪਾਣੀ ਦਾ ਛੜਕਾਉ ਕੀਤਾ ਜਾਵੇ। ਇਸ ਮੌਕੇ ਤੇ ਪ੍ਰਧਾਨ ਸ. ਸੁਖਦੇਵ ਸਿੰਘ ਵੀਰਮ, ਜਥੇਦਾਰ ਮਹਿੰਦਰ ਸਿੰਘ ਭੋਮਾ, ਸ. ਕਸ਼ਮੀਰ ਸਿੰਘ ਨੰਬਰਦਾਰ ਵਡਾਲਾ, ਹਥੇਦਾਰ ਬਲਜੀਤ ਸਿੰਘ ਭੋਮਾ, ਮਾਸਟਰ ਗੁਰਪ੍ਰੀਤ ਸਿੰਘ ਨਾਗ, ਜੋਗਾ ਸਿੰਘ ਅਠਵਾਲ, ਲਾਡੀ ਰਮਾਣਾ ਚੱਕ ਆਦਿ ਹਾਜ਼ਰ ਸਨ।

Translate »