October 8, 2011 admin

ਸੀਆਈਆਈ ਡੇਸਟੀਨੇਸ਼ਨ ਪੰਜਾਬ ਵਿੱਚ ‘ਫਿਊਚਰ ਆਫ ਮੈਨੂਫੈਕਚਰਿੰਗ ਇੰਨ ਪੰਜਾਬ’ ਉਤੇ ਸੰਗੋਸ਼ਠੀ ਆਯੋਜਿਤ

ਅੰਮ੍ਰਿਤਸਰ – ਅੰਮ੍ਰਿਤਸਰ ਸਥਿਤ ਰਣਜੀਤ ਅਵੈਨਿਊ ਵਿੱਚ ਆਯੋਜਿਤ ਕੀਤੇ ਜਾ ਰਹੇ ਚਾਰ ਦਿਨਾਂ ਸੀਆਈਆਈ ਡੇਸਟੀਨੇਸ਼ਨ ਪੰਜਾਬ ਦੇ ਅੰਤਰਗਤ ਅੱਜ ਆਈਐਸਬੀ ਮੋਹਾਲੀ ਦੁਆਰਾ ਇੱਕ ਗਿਆਨ ਭਰਭੂਰ ਸਤਰ ਫਿਊਚਰ ਆਫ ਮੈਨੂਫੇਕਚਰਿੰਗ ਇੰਨ ਪੰਜਾਬ ਉਤੇ ਸੰਗੋਸ਼ਠੀ ਦਾ ਆਯੋਰਨ ਕੀਤਾ ਗਿਆ। ਇਸ ਸੰਗੋਸ਼ਠੀ ਨੂੰ ਆਯੋਜਿਤ ਕਰਨ ਦਾ ਉਦੇਸ਼ ਪੰਜਾਬ ਵਿੱਚ ਉਦਯੋਗਾ ਅਤੇ ਸਰਕਾਰ ਦੁਆਰਾ ਕੀਤੇ ਜਾ ਰਹੇ ਨਿਵੇਸ ਉਤੇ ਪਰਿਚਰਚਾ ਕਰਨਾ ਸੀ।

ਮੋਹਾਲੀ ਸਥਿਤ ਆਈਐਸਬੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਪ੍ਰੋ. ਮਨਮੋਹਨ ਸੋਢੀ ਦੇ ਅਨੁਸਾਰ, ਆਈਐਸਬੀ ਦੁਆਰਾ ਹਾਲ ਹੀ ਵਿੱਚ 1998-2000 ਤੋਂ 2007-2008 ਤਕ ਕੀਤੇ ਗਏ ਇਕ ਸਰਵੇਖਣ ਵਿੱਚ ਮੈਨੂਫੈਕਚਰਿੰਗ ਡਾਟਾ ਦਾ ਅਨੂਮਾਨ ਲਗਾਇਆ ਹੈ ਅਤੇ ਪੰਜਾਬ ਦੀ ਤੁਲਨਾ ਆਂਧਰਾਂ ਪ੍ਰਦੇਸ਼, ਗੁਜਰਾਤ, ਹਰਿਆਣਾ ਅਤੇ ਮਹਾਂਰਾਸ਼ਟਰ ਨਾਲ ਕੀਤੀ ਗਈ। ਪੰਜਾਬ ਇਨ੍ਹਾਂ ਪ੍ਰੇਦਸ਼ਾਂ ਦੇ ਮੁਕਾਬਲੇ ਕਈਂ ਪਹਿਲੂਆਂ ਵਿੱਚ ਪਛੜਿਆ ਹੋਇਆ ਹੈ। ਹਾਂਲਾਕਿ ਬਾਅਦ ਦੇ ਸਾਲਾਂ ਵਿਚ 2004-2008 ਤਕ ਪੰਜਾਬ ਨੇ ਮੈਨੂਫੇਕਚਰਿੰਗ ਖੇਤਰ ਵਿੱਚ ਕਾਫੀ ਉਛਾਲ ਪ੍ਰਾਪਤ ਕੀਤਾ ਹੈ, ਜਿਸ ਤੋਂ ਕਿ ਨਿਵੇਸ ਨੂੰ ਇੱਕ ਵਿਆਪਕ ਅਧਾਰ ਮਿਲਿਆ ਹੈ।
ਪ੍ਰੋ. ਸੋਢੀ ਨੇ ਤੱਥਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਪੰਜਾਬ ਨੇ ਕਾਰਖਾਨਿਆਂ ਦੇ ਵਾਧੇ ਵਿੱਚ ਉਚਾ ਸਥਾਨ ਪ੍ਰਾਪਤ ਕੀਤਾ ਹੈ, ਪਰ ਕੁੱਲ ਮੈਨੂਫੈਕਚਰਿੰਗ ਇੰਨਕਮ ਦੀ ਵਾਧੇ ਦੀ ਦ੍ਰਿਸ਼ਟੀ ਤੋਂ ਹੁਣ ਵੀ ਪਿੱਛੇ ਹੈ। ਔਸਤਨ ਨਿਵੇਸ ਅਤੇ ਜੁੜੇ ਕਰਮਚਾਰੀਆਂ ਦੇ ਲਿਹਾਜ ਤੋ ਪੰਜਾਬ ਵਿੱਚ ਆਮ ਤੋਰ ਉਤੇ ਇਕਾਈਆਂ ਛੋਟੀਆਂ ਹਨ। ਇਨ੍ਹਾਂ ਸਾਲਾਂ ਵਿੱਚ ਨੈਟ ਵੈਲਿਯੂ ਐਡਿਡ ਵਾਧੇ ਪ੍ਰਤੀਸਾਲ 10.9 ਫੀਸ਼ਦੀ ਰਹੀ ਹੈ। ਜਦਕਿ ਨੈਟ ਵੈਲਿਯੂ ਐਡਿਡ ਪ੍ਰਤੀ ਕਰਮਚਾਰੀ ਦੇ ਵਾਧਾ ਸਲਾਨਾ 5.1 ਫੀਸ਼ਦੀ ਹੈ। ਇਸਦੀ ਤੁਲਨਾ ਵਿਚ ਹੋਰ ਰਾਜਾਂ ਦਾ ਪ੍ਰਦਰਸ਼ਨ ਕਾਫੀ ਬਿਹਤਰ ਹੈ।
ਰੁਜਗਾਰ ਉਤੇ ਆਪਣੇ ਵਿਚਾਰ ਰੱਖਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਨੂਫੈਕਚਰਿੰਗ ਖੇਤਰ ਵਿੱਚ ਕੁਲ ਰੁਜਗਾਰ ਦਾ ਵਾਧਾ ਸਾਲ 2003 ਤੋਂ 2008 ਤਕ ਪ੍ਰਤੀਸਾਲ 13 ਫੀਸ਼ਦੀ ਰਹੀ ਹੈ ਜੋ ਕਿ ਆਂਧਰਾ ਪ੍ਰੇਦਸ, ਮਹਾਂ ਰਾਸ਼ਟਰ ਅਤੇ ਗੁਜਰਾਤ ਤੋ ਘੱਅ ਹੈ । 2005 ਤੋਂ ਪੰਜਾਬ ਵਿੱਚ ਮੈਨੂਫੈਕਚਰਿੰਗ ਸੈਕਟਰ ਵਿੱਚ ਪ੍ਰਤੀ ਕਰਮਚਾਰੀ ਦੀ ਦਿਹਾੜੀ ਵਿੱਚ ਥੋੜਾ ਵਾਧਾ ਰਿਹਾ ਹੈ। ਪਰ ਹੋਰ ਚਾਰ ਪ੍ਰੇਦਸ਼ਾਂ ਦੀ ਤੁਲਨਾਂ ਵਿੱਚ ਇਹ ਹੁਣ ਵੀ ਘੱਟ ਹੈ। ਨਿਵੇਸ਼ਕਾਂ ਦੇ ਲਈ ਇਹ ਸੁਭ ਸੰਕੇਤ ਹੈ, ਪਰ ਉਦਯੋਗਾਂ ਦੇ ਲਈ ਇਹ ਇੱਕ ਆਦਰਸ ਸਥਾਨ ਬਣਨ ਦੀ ਦ੍ਰਿਸ਼ਟੀ ਤੋਂ ਚਿੰਤਾਂ ਦਾ ਵਿਸ਼ਾ ਹੈ। ਪ੍ਰਦੇਸ਼ ਵਿੱਚ ਨਿਵੇਸ ਦੇ ਆਂਕੜਿਆ ਦਾ ਅਨੂਮਾਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੁਝ ਇੰਡਸਟਰੀ ਦਾ ਸੇਗਮੈਂਟ ਵਿੱਚ ਹੀ ਨਿਵੇਸ ਦਾ ਧਿਆਨ ਹੈ।
ਉਨ੍ਹਾਂ ਨੇ ਦਸਿਆ ਕਿ ਆਈਐਸਬੀ ਉਦਯੋਗਾਂ ਅਤੇ ਸਰਕਾਰ ਦੇ ਨਾਲ ਪਰਸਪਰ ਕੰਮ ਕਰਨ ਦੇ ਲਈ ਹਰ ਟਾਇਮ ਤਿਆਰ ਹੈ ਅਤੇ ਪ੍ਰਦੇਸ਼ ਵਿਜ ਮੌਕਿਆਂ ਦੀ ਤਲਾਸ ਵਿੱਚ ਆਪਣੇ ਯਤਨ ਜਾਰੀ ਰੱਖੇ ਹੋਏ ਹੈ।

Translate »