October 8, 2011 admin

ਡਿਫੈਂਸ ਸੈਕਟਰ ਦੇ ਲਈ ਸਪੇਅਰ ਪਾਰਟਸ ਬਨਾਉਣ ਦੇ ਲਈ ਪੰਜਾਬ ਦੇ ਲਘੂ ਅਤੇ ਮੱਧਮਵਰਗ ਇਕਾਈਆਂ ਦਾ ਭਵਿੱਖ ਉਜਵਲ

ਅੰਮ੍ਰਿਤਸਰ – ਭਾਰਤ ਹਰ ਸਾਲ ਡਿਫੈਂਸ ਸੈਕਟਰ ਦੇ ਲਈ 100,000 ਕਰੋੜ ਰੁਪਏ ਮੁੱਲ ਦੇ ਸਪੇਅਰ ਪਾਰਟਸ ਦਾ ਆਯਾਤ ਕਰਦਾ ਹੈ ਅਤੇ ਇਸੇ ਦਿਸ਼ਾ ਵਿੱਚ ਪੰਜਾਬ ਦੇ ਲਘੂ ਅਤੇ ਮੱਧਮਵਰਗ ਇਕਾਈਆਂ ਇਸੇ ਮੰਗ ਦੀ ਪੂਰਤੀ ਕਰਨ ਦੇ ਵਿਚ ਸਮਰੱਥ ਹਨ। ਇਹ ਮੰਨਣਾ ਹੈ ਏਅਰ ਕਮਾਂਡਰ (ਰਿਟਾਇਰ) ਜੇਐਸ ਕਾਲਰਾ ਦਾ ਜੋ ਕਿ ਰਣਜੀਤ ਅਵੈਨਿਊ ਵਿਚ ਆਯੋਜਿਤ ਕੀਤੇ ਜਾ ਰਹੇ ਚਾਰ ਦਿਨਾਂ ਸੀਆਈਆਈ ਡੇਸਟੀਨੇਸ਼ਨ ਪੰਜਾਬ ਦੇ ਅੰਤਰਗਤ ਕੈਟੇਲਾਈਜਿੰਗ ਪੰਜਾਬ ਇੰਡਸਟਰੀ ਅਤੇ ਡਿਫੈਂਸ ਨਾਮਕ ਸੰਗੋਸ਼ਠੀ ਵਿਚ ਆਏ ਪ੍ਰਤੀਨਿਧੀਆਂ ਨੁੰ ਸੰਬੋਧਨ ਕਰ ਰਹੇ ਸਨ। ਇਸੇ ਸੰਗੋਸ਼ਠੀ ਵਿਚ ਨਵੀਂ ਦਿੱਲੀ ਸਥਿਤ ਆਰਮੀ ਹੈਡੱਕੁਆਟਰਸ ਦੇ ਡੀਡੀਜੀ ਇੰਡੇਜ਼ਗਿਨੇਸ਼ਨ ਬਿਰਗੇਡੀਅਰ ਰਾਜਾ ਪੁਰੀ, ਚੰਡੀਗੜ੍ਹ ਸਥਿਤ ਏਅਰਫੋਰਸ 3 ਬੀਆਰਡੀ ਦੇ ਸਕਵਾਰਡਨ ਕਮਾਂਡਰ ਇੰਡੇਜ਼ਗਿਨੇਸ਼ਨ ਗਰੁੱਪ ਕੈਪਟਨ ਐਸਵੀ ਰਾਵ, ਕਾਨਪੁਰ ਏਅਰਫੋਰਸ ਵੰਨ ਬੀਆਰਡੀ ਦੇ ਵਿੰਗ ਕਮਾਂਡਰ ਏਕੇ ਵਰਮਾ ਅਤੇ ਏਅਰਫੋਰਸ ਕਾਨਪੁਰ ਦੇ ਫਾਰ ਬੀਆਰਡੀ ਸਕਵਾਰਡਨ ਲੀਡਰ ਈ ਸਾਨਮੁਗਾ ਸੁੰਦਰ ਨੇ ਵੀ ਆਪਣੇ ਵਿਚਾਰ ਰੱਖੇ।
ਸ੍ਰੀ ਕਾਲਰਾ ਨੇ ਦਸਿਆ ਕਿ ਭਾਰਤੀ ਥਲ ਸੈਨਾ, ਵਾਯੂ ਸੇਨਾ ਅਤੇ ਜਲ ਸੈਨਾ ਹੈਲੀਕਾਪਟਰ, ਐਰੋਪਲੇਨ, ਸੈਨਿਕ ਹਥਿਆਰ, ਡਿਫੈਂਸ ਮਸ਼ੀਨਰੀ ਦੇ ਸਪੇਅਰ ਪਾਰਟ ਦੇ ਲਈ ਰੂਸ ਅਤੇ ਹੋਰ ਦੇਸ਼ਾਂ ਉਤੇ ਨਿਰਭਰ ਹੈ। ਇਨ੍ਹਾਂ ਦੀ ਖਰੀਦ ਦੇ ਲਈ ਕਈ ਅੜਚਨਾ ਜਿਸ ਤਰਾਂ ਲੰਬੀ ਅਵਧੀ ਦਾ ਡਿਲਵਰੀ ਟਾਇਮ, ਕੀਮਤਾਂ ਦਾ ਮੁੱਦਾ ਆਦਿ ਸਾਮਿਲ ਹੈ। ਪਹਿਲਾਂ ਹੀ ਭਾਰਤ ਵਿਚ ਕਈ ਉਦਯੋਗ ਸੈਨਾ ਸਬੰਧੀ ਹਥਿਆਰਾਂ ਦਾ ਨਿਰਮਾਣ ਕਰ ਰਹੇ ਹਨ ਅਤੇ ਹੁਣ ਪੰਜਾਬ ਦੇ ਉਦਮੀਆਂ ਦੇ ਨਹੀ ਇਸੇ ਤਕਨੀਕੀ ਸਮਰੱਥਾ ਉਤੇ ਨਿਵੇਸ ਕਰਨ ਦਾ ਬਿਹਤਰ ਮੌਕਾ ਹੈ, ਜਿਸ ਤੋ ਕਿ ਉਹ ਸਿੱਧੇ ਤੋਰ ਉਤੇ ਭਾਰਤੀ ਸੈਨਾ ਨੂੰ ਆਪਣੇ ਦੁਆਰਾ ਬਣਾਏ ਗਏ ਉਤਪਾਦਾਂ ਦੀ ਸਪਲਾਈ ਕਰ ਸਕਦੇ ਹਨ। ਇਸੇ ਦਿਸ਼ਾ ਵਿੱਚ ਪੰਜਾਬ ਦੇ ਲਘੂ ਅਤੇ ਮੱਧਮ ਵਰਗ ਇਕਾਈਆਂ ਦੇ ਉਦਮੀਆਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਭਾਰਤ ਸਰਕਾਰ ਅਤੇ ਭਾਰਤੀ ਸੈਨਾ ਕਈ ਪ੍ਰਕਾਰ ਦੀਆਂ ਕਈ ਤਕਨੀਕਾਂ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਾ ਰਿਹਾ ਹੈ,
ਨਵੀਂ ਦਿੱਲੀ ਸਥਿਤ ਆਰਮੀ ਹੈਡੱਕੁਆਟਰ ਦੇ ਡੀਡੀਜੀ ਇੰਡੇਜ਼ਗਿਨੇਸ਼ਨ ਬਿਰਗੇਡੀਅਰ ਰਾਜਾ ਪੁਰੀ ਨੇ ਕਿਹਾ ਕਿ ਡਿਫੈਂਸ ਖੇਤਰ ਦੇ ਉਪਕਰਣ ਜਿਸ ਤਰਾਂ ਟੈਂਕ , ਹੈਵੀ ਏਅਰ ਵੈਪਨ ਸਿਸਟਮ, ਇਲੈਕਟਰੋਨਿਕ ਐਂਡ ਇੰਜੀਨਿਰਿੰਗ ਦੇ ਲਈ ਕਰੀਬ 4 ਲੱਖ 50 ਹਜਾਰ ਦੇ ਵਿਭਿੰਨ ਸਪੇਅਰ ਪਾਰਟਸ ਦੀ ਜਰੂਰਤ ਹੁੰਦੀ ਹੈ। ਪਿਛਲੇ ਦੋ ਦਸ਼ਦਾਂ ਵਿਚ ਭਾਰਤੀ ਸੈਨਾ ਦੁਆਰਾ ਖਰੀਦੇ ਗਏ ਕੁਝ ਉਪਕਰਣਾ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਕਿਉਂਕਿ ਜਿਨਾ ਵਿਦੇਸ਼ੀ ਸਪਲਾਇਰਾਂ ਤੋਂ ਇਹ ਉਤਪਾਦ ਖਰੀਦੇ ਗਏ, ਉਨ੍ਹਾਂ ਨੇ ਇਹ ਹਥਿਆਰ ਬਨਾਂਉਣੇ ਬੰਦ ਕਰ ਦਿੱਤੇ। ਵਰਤਮਾਨ ਵਿੱਚ ਕੁਲ ਇੰਨਵੈਂਟਰੀ ਦਾ ਇੱਕ ਫੀਸ਼ਦੀ ਅਨੁਭਾਗ ਸਵਦੇਸ਼ੀ ਹੈ ਜਿਸ ਤੋਂ ਕਿ ਇਹ ਅਨੁਮਾਨ ਲਗਾਇਆ ਜਾ ਸਕਦਾ ਹੈਕਿ ਇਸ ਕਾਰਜਖੇਤਰ ਵਿੱਖ ਵਿਆਪਕ ਸਮਰੱਥਾ ਹੈ। ਕੁਝ ਕੰਪਨੀਆਂ ਜਿਸ ਤਰਾਂ ਟਾਟਾ, ਲਾਰਸਨ ਐਂਡ ਟਰਬੋ ਆਦਿ ਭਾਰਤੀ ਸੈਨਾ ਨੂੰ ਉਤਪਾਦ ਸਪਲਾਈ ਕਰ ਰਹੀਆਂ ਹਨ।
ਏਅਰਫੋਰਸ ਚੰਡੀਗੜ੍ਹ ਸਥਿਤ 3 ਬੀਆਰਡੀ ਦੇ ਸਕਵਾਰਡਨ ਕਮਾਂਡਰ ਇੰਡੇਜ਼ਗਿਨੇਸ਼ਨ ਗਰੁੱਪ ਕੈਪਟਨ ਐਸਵੀ ਰਾਵ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਨੂੰ ਵਿਆਪਕ ਪੱਧਰ ਉਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਸਪੇਅਰ ਪਾਰਟਸ ਦੀ ਜਰੂਰਤ ਹੈ। ਵਰਤਮਾਨ ਵਿੱਚ ਯੂਐਸਐਸਆਰ ਵਿੱਚ ਬਣੇ ਹੈਲੀਕਾਪਟਰ ਅਤੇ ਫਾਈਟਰ ਏਅਰਕਰਾਫਟ ਦੇ ਲਈ ਰੁਜਗਾਰ ਵਿਭਿੰਨ ਉਪਕਰਣ ਦੀ ਜਰੂਰਤ ਹੈ ਇਨ੍ਹਾਂ ਸਪੇਅਰ ਪਾਰਟ ਵਿੱਚ ਪਾਵਰ ਸਪਲਾਈ , ਮੋਡਯੂਲਸ, ਫਾਸਟਨਰਸ, ਬਾਲ ਬੇਅਰਿੰਗ, ਹਾਉਸਿਸ, ਬੁਸ਼ਿਸ, ਕੈਮੀਕਲਸ, ਫਿਲਟਰ Âੈਲੀਮੈਂਟ ਆਦਿ ਸਾਮਿਲ ਹਨ। ਕੈਪਟਨ ਰਾਵ ਦਾ ਮੰਨਣਾ ਹੈ ਕਿ ਸਥਾਨੀ ਮੈਨੂਫੈਕਚਰਿੰਗ ਇਸ ਮੰਗ ਨੁੰ ਪੂਰਾ ਕਰਨ ਵਿਚ ਸਮਰੱਥ ਹੈ।
ਏਅਰਫੋਰਸ ਕਾਨਪੁਰ 1 ਬੀਆਰਡੀ ਦੇ ਵਿੰਗ ਕਮਾਂਡਰ ਏਕੇ ਵਰਮਾ ਦੇ ਅਨੁਸਾਰ ਸਰਕਾਰ ਉਤਪਾਦਾਂ ਦੀ ਕਵਾਲਿਟੀ ਕੰਟਰੋਲ ਦੇ ਲਈ ਸਾਰੇ ਪ੍ਰਕਾਰ ਦੀ ਲੈਬ ਸੁਵਿਧਾਵਾਂ ਪ੍ਰਦਾਨ ਕਰਨ ਵਿੱਚ ਸਹਾਇਕ ਰਹੀ ਹੈ ਅਤੇ ਉਚ ਕਵਾਲਿਟੀ ਦੇ ਕੱਚੇ ਮਾਲ ਦੇ ਚੁਣਾਵ ਵਿਚ ਵੀ ਸਹਾਇਕ ਰਹੀ ਹੈ।

Translate »