ਚੰਡੀਗੜ੍ਹ – ਪੰਜਾਬ ਵਿੱਚ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵਲੋਂ ਪਿਛਲੀ ਸ਼ਾਮ ਤੱਕ 862427 ਟਨ ਤੋ’ ਵੱਧ ਝੋਨੇ ਦੀ ਖਰੀਦ ਕੀਤੀ ਗਈ ਹੈ ਜਦਕਿ ਪਿਛਲੇ ਸਾਲ ਹੁਣ ਤੱਕ 1401054 ਟਨ ਝੋਨੇ ਦੀ ਖਰੀਦ ਕੀਤੀ ਗਈ ਸੀ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਹੋਈ ਕੁੱਲ 862427 ਟਨ ਝੋਨੇ ਦੀ ਖਰੀਦ ਵਿਚੋ’ ਸਰਕਾਰੀ ਏਜੰਸੀਆਂ ਨੇ 771102 ਟਨ ਝੋਨੇ (89.4ਫੀਸਦੀ) ਜਦ ਕਿ ਮਿਲ ਮਾਲਕਾਂ ਨੇ ੯੧੩੨੫ ਟਨ (10.6 ਫੀਸਦੀ) ਝੋਨੇ ਦੀ ਖਰੀਦ ਕੀਤੀ। 7 ਅਕਤੂਬਰ ਤੱਕ ਪਨਗ੍ਰੇਨ ਨੇ 240450 ਟਨ (31.2 ਫੀਸਦੀ), ਮਾਰਕਫੈੱਡ ਨੇ 153056 ਟਨ (19.8 ਫੀਸਦੀ), ਪਨਸਪ ਨੇ 187195 ਟਨ ( 24.3 ਫੀਸਦੀ), ਪੰਜਾਬ ਰਾਜ ਗੁਦਾਮ ਨਿਗਮ ਨੇ 91797 ਟਨ (11.9 ਫੀਸਦੀ), ਪੰਜਾਬ ਐਗਰੋ ਇੰਡਸਟਰੀ ਨਿਗਮ ਨੇ 93502 ਟਨ (12.1.ਫੀਸਦੀ) ਜਦਕਿ ਭਾਰਤੀ ਖੁਰਾਕ ਨਿਗਮ ਨੇ 5102 (0.7 ਫੀਸਦੀ) ਟਨ ਝੋਨੇ ਦੀ ਖਰੀਦ ਕੀਤੀ ਹੈ।
ਬੁਲਾਰੇ ਨੇ ਹੋਰ ਦੱਸਿਆ ਕਿ ਜਿਲ੍ਹਾ ਤਰਨ ਤਾਰਨ 135383 ਟਨ ਝੋਨੇ ਖਰੀਦ ਕੇ ਸਭ ਤੋਂ ਅੱਗੇ ਰਿਹਾ ਹੈ ਜਦਕਿ ਜਲੰਧਰ ਜ਼ਿਲਾ 103898 ਟਨ ਝੋਨਾ ਖਰੀਦ ਕੇ ਦੂਜੇ ਨੰਬਰ ਅਤੇ ਕਪੂਰਥਲਾ 101520 ਟਨ ਝੋਨਾ ਖਰੀਦ ਕੇ ਤੀਜੇ ਨੰਬਰ ਤੇ ਰਿਹਾ।
ਪੰਜਾਬ ਸਰਕਾਰ ਵਲੋ’ ਸਾਰੀਆਂ ਏਜੰਸੀਆਂ ਨੂੰ ਕਿਸਾਨਾਂ ਦੀ ਫਸਲ ਦਾ ਭੁਗਤਾਨ ਬਿਨਾਂ੍ਹ ਕਿਸੇ ਦੇਰੀ ਤੋ’ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਬੁਲਾਰੇ ਨੇ ਦੱਸਿਆ ਕਿ ਰਾਜ ਸਰਕਾਰ ਨੇ 1745 ਖਰੀਦ ਕੇਂਦਰ ਬਣਾਏ ਹਨ ਅਤੇ ਇਸ ਨਾਲ ਸਬੰਧਤ ਸਾਰੇ ਸਟਾਫ ਨੂੰ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਨਾਉਣ ਲਈ ਹਦਾਇਤਾਂ ਕੀਤੀਆਂ ਗਈਆਂ ਹਨ।।