October 9, 2011 admin

ਦਸਵੀਂ ਦੀ ਪ੍ਰਿਖਿਆ ਵਿੱਚ ਨਕਲ ਦੇ ਚਲਦੇ ਇਕ ਸਕੂਲ ਦਾ ਪੇਪਰ ਰੱਦ

ਅੰਮ੍ਰਿਤਸਰ (ਬਿਕਰਮ ਗਿੱਲ) – ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਦੱਸਵੀਂ ਦੇ ਚੱਲ ਰਹੇ ਪਹਿਲੇ ਸਮੈਸਟਰ ਦੀ ਪ੍ਰਿਖਿਆ ਦੇ ਚਲਦੇ ਅੱਜ ਅੰਮ੍ਰਿਤਸਰ ਦੇ ਸਰਕਾਰੀ ਸਕੈਂਡਰੀ ਸਕੂਲ ਚੌਂਕ ਲਸ਼ਮਣਸਰ ਅੰਮ੍ਰਿਤਸਰ ਵਿੱਚ ਨਕਲ ਦੇ ਚਲਦੇ ਅੱਜ ਪੇਪਰ ਰੱਦ ਕੀਤਾ ਗਿਆ ਹੈ।ਮੀਡੀਆ ਨੰੁ ਕਾਫੀ ਦਿਨਾਂ ਤੋਂ ਇਸ ਸਕੂਲ ਬਾਰੇ ਸਿਕਾਇਤਾਂ ਮਿਲ ਰਹੀਆਂ ਸਨ ਕਿ ਸਕੂਲ ਦੀ ਪ੍ਰਿੰਸੀਪਲ ਦੀ ਮਿਲੀਭੁਗਤ ਨਾਲ ਸਟਾਫ ਵਲੋਂ ਨਕਲ ਕਰਵਾਈ ਜਾ ਰਹੀ ਹੈ ਜਿਸਦੇ ਚਲਦੇ ਮੀਡੀਆ ਕਰਮੀਆਂ ਨੇ ਸਕੂਲ ਵਿੱਚ ਜਾ ਕੇ ਦੇਖਨਾ ਚਾਹਿਆ ਪਰ ਉਥੇ ਸਕੂਲ ਦੀ ਪ੍ਰਿੰਸੀਪਲ ਕੰਵਲਜੀਤ ਕੌਰ ਵਲੋਂ ਮੀਡੀਆ ਨਾਲ ਬਦਸਲੂਕੀ ਕੀਤੀ ਗਈ ਅਤੇ ਸੈਂਟਰ ਵਿੱਚ ਜਾਣ ਤੋਂ ਮਨਾ ਕੀਤਾ ਪਰ ਮੀਡੀਆ ਨੇ ਇਹ ਗੱਲ ਉਚ ਅਫਸਰਾਂ ਦੇ ਧਿਆਨ ਵਿੱਚ ਲਿਆਂਦੀ ਤਾਂ ਉਹਨਾਂ ਨੇ ਫਲਾਂਇੰਗ ਟੀਮ ਨੂੰ ਭੇਜਿਆ ਗਿਆ ਪਰ ਉਹ ਵੀ ਕੁਝ ਤਸੱਲੀ ਬੱਖਸ ਜਵਾਬ ਨਾ ਦੇ ਸਕੇ। ਜਿਸਤੇ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਵਿਸੈਸ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਿਸਦੇ ਚਲਦੇ ਅਧਿਕਾਰੀ ਸਕੂਲ ਵਿੱਚ ਪਹੁੰਚੇ ਅਤੇ ਮੀਡੀਆ ਟੀਮ ਨੂੰ ਨਾਲ ਲੈ ਕਿ ਸੈਂਟਰ ਦੇ ਅੰਦਰ ਚੈਕਇੰਗ ਕੀਤੀ ਤੇ ਪਾਇਆ ਗਿਆ ਕਿ ਡਿਊਟੀ ਅਫਸਰਾਂ ਦੀ ਮਿਲੀਭੁਗਤ ਨਾਲ ਸਕੂਲ ਦੇ ਬੱਚੇ ਨਕਲ ਕਰ ਰਹੇ ਸਨ ਅਤੇ ਉਹਨਾਂ ਦੀਆ ਜੇਬਾਂ ਵਿੱਚੋਂ ਮਿਨੀ ਗਾਈਡਾਂ ਵੀ ਬਰਾਮਦ ਹੋਈਆਂ ।ਅਤੇ ਕਈਆਂ ਦੇ ਕੋਲੋਂ ਜੇਬਾਂ ਵਿੱਚੋਂ ਪਰਚੀਆਂ ਵੀ ਬਰਾਮਦ ਹੋਈਆ। ਜਿਕਰਣੋਗ ਹੈ ਕਿ ਸਕੂਲ ਦੀ ਮੌਜੂਦਾ ਪ੍ਰਿੰਸੀਪਲ ਹੀ ਸਕੂਲ ਦੀ ਕੰਟਰੋਲਰ ਲਗਾਈ ਗਈ ਹੈ ਜੋ ਕਿ ਨਿਯਮਾਂ ਦੇ ਬਿਲਕੁਲ ਉਲਟ ਹੈ। ਚੈਕਇੰਗ ਟੀਮ ਨੇ ਮੌਕੇ ਤੇ ਹੀ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਕੇ ਅੱਜ ਦਾ ਪੇਪਰ ਰੱਦ ਕਰ ਦਿਤਾ ਅਤੇ ਵਿਭਾਗੀ ਕਾਰਵਾਈ ਸੁਰੂ ਕਰ ਦਿੱਤੀ।
ਅਗਜਾਮੀਨੇਸਨ ਕੰਟਰੋਲਰ ਨੇ ਪਹਿਲਾਂ ਸੰਦੀਪ ਸਰੀਨ ਦੇ ਨੇਤਵ ਹੇਂਠ ਫਲਾਇੰਗ ਟੀਮ ਨੂੰ ਸਕੂਲ ਵਿੱਚ ਭੇਜਿਆ ਪਰ ਉਹ ਮੀਡੀਆ ਨੂੰ ਨਾਲ ਲੈ ਕੇ ਸੈਂਟਰ ਵਿੱਚ ਚੈਕਿੰਗ ਵਿੱਚ ਕਾਮਯਾਬ ਨਹੀਂ ਹੋ ਸਕੇ ਅਤੇ ਇਕਲੇ ਹੀ ਸੈਂਟਰ ਦੀ ਚੈਕਿੰਗ ਕੀਤੀ ਅਤੇ ਉਹਨਾਂ ਨੇ ਚੈਕਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ ਫਲਾਇੰਗ ਟੀਮ ਦੇ ਸੰਦੀਪ ਸਰੀਨ ਨੇ ਦੱਸਿਆ ਕਿ ਉਹਨਾਂ ਨੇ ਸੈਂਟਰ ਪੂਰੀ ਤਰਾਂ੍ਹ ਚੈਕ ਕੀਤਾ ਉਥੇ ਕਿਸੇ ਵੀ ਕਿਸਮ ਦਾ ਕੋਈ ਵੀ ਨਕਲ ਕੇਸ਼ ਨਹੀਂ ਪਾਇਆ ਗਿਆ ਸੈਂਟਰ ਵਿੱਚ ਬਿਲਕੁਲ ਠਕਿਠਾਕ ਪੇਪਰ ਹੋ ਰਹੇ ਹਨ
ਪਰ ਮੀਡੀਆ ਨੂੰ ਤਸੱਲੀ ਨਹੀਂ ਹੋਈ ਕਿਉਂਕਿ ਮੀਡੀਆ ਨੂੰ ਬਾਹਰ ਰਹਿਣ ਦਿੱਤਾ ਗਿਆ ਸੀ ਇਸ ਲਈ ਉਹਨਾਂ ਨੇ ਦੁਬਾਰਾ ਉਚ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਤਾਂ ਉਹਨਾਂ ਨੇ ਰਜਨੀਸ਼ ਰਿਸ਼ੀ ਨਾਮਕ ਵਿਆਕਤੀ ਨੂੰ ਵਿਸੇਸ਼ ਡਿਊਟੀ ਲਗਾ ਕਿ ਭੇਜਿਆ ਗਿਆ ਜਿਸਦੇ ਚਲਦੇ ਉਹਨਾਂ ਨੇ ਮੀਡੀਆ ਟੀਮ ਨੂੰ ਨਾਲ ਲੈ ਕਿ ਸੈਂਟਰ ਦੀ ਚੈਕਿੰਗ ਕੀਤੀ ਗਈ ਤਾਂ ਉਹਨਾਂ ਨੇ ਸੁਪਰਦਡੈਟ ਦੀਪਕ ਪਰਾਸਰ ਅਤੇ ਹੋਰ ਸਟਾਫ ਦੀ ਹਾਜਰੀ ਵਿੱਚ ਹੀ ਇਕ ਬੱਚੇ ਕੋਲੋਂ ਮਿੰਨੀ ਗਾਈਡ ਅਤੇ ਇਕ ਪਾਸੋਂ ਪੱਰਚੀ ਬਰਾਮਦ ਕੀਤੀ ਗਈ। ਜਿਸਤੇ ਵਿਸੇਸ਼ ਅਧਿਕਾਰੀ ਨੇ ਇਸ ਗੱਲ ਨੰੁ ਤਰੁੰਤ ਉਚ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਅਤੇ ਉਹਨਾਂ ਦੇ ਕਹਿਣ ਮੁਤਾਬਿਕ ਅੱਜ ਦਾ ਪੇਪਰ ਰੱਦ ਕਰ ਦਿਤਾ ਗਿਆ। ਇਸ ਸਭ ਦੇ ਚਲਦੇ ਇਸ ਸਾਰੇ ਕੰਮ ਵਿੱਚ ਮੌਜੂਦਾ ਕੰਟੋਰਲ ਕਮ ਪਿੰ੍ਰਸੀਪਲ ਕੰਵਲਜੀਤ ਕੌਰ ਦੀ ਕਥਿਤ ਮਿਲੀਭੁਗਤ ਕਰਕੇ ਕਰਕੇ ਹੀ ਨਕਲ ਕਰਵਾਈ ਜਾ ਰਹੀ ਸੀ ਜਿਸਕਰਕੇ ਹੀ ਸਕੂਲ ਦਾ ਬਾਹਰ ਦਾ ਗੇਟ ਬੰਦ ਰੱਖਿਆ ਜਾਂਦਾ ਸੀ।
 

Translate »