ਚੰਡੀਗੜ-ਪੰਜਾਬ ਵਿੱਚ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵਲੋਂ ਪਿਛਲੀ ਸ਼ਾਮ ਤੱਕ 1398040 ਟਨ ਤੋ’ ਵੱਧ ਝੋਨੇ ਦੀ ਖਰੀਦ ਕੀਤੀ ਗਈ ਹੈ ਜਦਕਿ ਪਿਛਲੇ ਸਾਲ ਹੁਣ ਤੱਕ 1937842 ਟਨ ਝੋਨੇ ਦੀ ਖਰੀਦ ਕੀਤੀ ਗਈ ਸੀ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਹੋਈ ਕੁੱਲ 1398040 ਟਨ ਝੋਨੇ ਦੀ ਖਰੀਦ ਵਿਚੋ’ ਸਰਕਾਰੀ ਏਜੰਸੀਆਂ ਨੇ 12.74 ਲੱਖ ਟਨ ਝੋਨੇ (91.1 ਫੀਸਦੀ) ਜਦ ਕਿ ਮਿਲ ਮਾਲਕਾਂ ਨੇ 123949 ਟਨ (8.9 ਫੀਸਦੀ) ਝੋਨੇ ਦੀ ਖਰੀਦ ਕੀਤੀ। 9 ਅਕਤੂਬਰ ਤੱਕ ਪਨਗ੍ਰੇਨ ਨੇ 360713 ਟਨ (28.3 ਫੀਸਦੀ), ਮਾਰਕਫੈੱਡ ਨੇ 170440 ਟਨ (21.2 ਫੀਸਦੀ), ਪਨਸਪ ਨੇ 319215 ਟਨ ( 25.1 ਫੀਸਦੀ), ਪੰਜਾਬ ਰਾਜ ਗੁਦਾਮ ਨਿਗਮ ਨੇ 158883 ਟਨ (12.5 ਫੀਸਦੀ), ਪੰਜਾਬ ਐਗਰੋ ਇੰਡਸਟਰੀ ਨਿਗਮ ਨੇ 153023 ਟਨ (12.0.ਫੀਸਦੀ) ਜਦਕਿ ਭਾਰਤੀ ਖੁਰਾਕ ਨਿਗਮ ਨੇ 11817 (0.9 ਫੀਸਦੀ) ਟਨ ਝੋਨੇ ਦੀ ਖਰੀਦ ਕੀਤੀ ਹੈ।
ਬੁਲਾਰੇ ਨੇ ਹੋਰ ਦੱਸਿਆ ਕਿ ਜਿਲ•ਾ ਤਰਨ ਤਾਰਨ 176028 ਟਨ ਝੋਨੇ ਖਰੀਦ ਕੇ ਸਭ ਤੋਂ ਅੱਗੇ ਰਿਹਾ ਹੈ ਜਦਕਿ ਜਲੰਧਰ ਜ਼ਿਲਾ 174352 ਟਨ ਝੋਨਾ ਖਰੀਦ ਕੇ ਦੂਜੇ ਨੰਬਰ ਅਤੇ ਕਪੂਰਥਲਾ 153964 ਟਨ ਝੋਨਾ ਖਰੀਦ ਕੇ ਤੀਜੇ ਨੰਬਰ ਤੇ ਰਿਹਾ।
ਪੰਜਾਬ ਸਰਕਾਰ ਵਲੋ’ ਸਾਰੀਆਂ ਏਜੰਸੀਆਂ ਨੂੰ ਕਿਸਾਨਾਂ ਦੀ ਫਸਲ ਦਾ ਭੁਗਤਾਨ ਬਿਨਾਂ• ਕਿਸੇ ਦੇਰੀ ਤੋ’ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਬੁਲਾਰੇ ਨੇ ਦੱਸਿਆ ਕਿ ਰਾਜ ਸਰਕਾਰ ਨੇ 1745 ਖਰੀਦ ਕੇਂਦਰ ਬਣਾਏ ਹਨ ਅਤੇ ਇਸ ਨਾਲ ਸਬੰਧਤ ਸਾਰੇ ਸਟਾਫ ਨੂੰ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਨਾਉਣ ਲਈ ਹਦਾਇਤਾਂ ਕੀਤੀਆਂ ਗਈਆਂ ਹਨ।।