ਅੰਮ੍ਰਿਤਸਰ- ਜਿਲ੍ਹੇ ਵਿੱਚ ਅੱਜ ਸੂਚਨਾ ਅਧਿਕਾਰ ਕਾਨੂੰਨ ਸਬੰਧੀ ਜਾਗਰੂਕਤਾ ਫੈਲਾਉਣ ਲਈ ਵੱਖ ਵੱਖ ਥਾਈਂ ਜਾਗਰੂਕਤਾ ਸੈਮੀਨਾਰਾਂ/ਕੈਂਪਾਂ ਦਾ ਆਯੋਜਨ ਕੀਤਾ ਗਿਆ। ਸਮਾਗਮਾਂ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਜਤ ਅਗਰਵਾਲ ਨੇ ਸ੍ਰੀ ਅਨਿਰੁਧ ਤਿਵਾੜੀ ਸਕੱਤਰ ਪਾਵਰ ਦੀ ਨਿਗਰਾਨੀ ਹੇਠ ਕੀਤੀ।
10 ਅਕਤੂਬਰ ਨੂੰ ਜਿਥੇ ਬਲਾਕ ਰਈਆ, ਬਾਬਾ ਬਕਾਲਾ ਅਤੇ ਜੰਡਿਆਲਾ ਦੇ ਵਸਨੀਕਾਂ ਲਈ ਜਾਗਰੂਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਉਥੇ ਤਕਰੀਬਨ ਇਕ ਹਫ਼ਤਾ ਚੱਲਣ ਵਾਲੇ ਜਾਗਰੂਕਤਾ ਪ੍ਰੋਗਰਾਮਾਂ ਤਹਿਤ 11 ਅਕਤੂਬਰ ਨੂੰ ਅਜਨਾਲਾ, ਰਮਦਾਸ, ਅੰਮ੍ਰਿਤਸਰ-1, ਅੰਮ੍ਰਿਤਸਰ-2, ਬਲਾਕ ਵੇਰਕਾ, ਅਟਾਰੀ ਤੇ ਚੋਗਾਵਾਂ ਦੇ ਲੋਕਾਂ ਲਈ ਇਨ੍ਹਾਂ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। 12 ਅਕਤੂਬਰ ਨੂੰ ਮਜੀਠਾ ਅਤੇ ਤਰਸਿੱਕਾ ਦੀ ਜਨਤਾ ਲਈ ਵੀ ਅਜਿਹੇ ਪ੍ਰੋਗਰਾਮ ਦਾ ਆਯੋਜਨ ਹੋਵੇਗਾ।