ਅੰਮ੍ਰਿਤਸਰ – ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ, ਜਲੰਧਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਜਲ਼ੰਧਰ ਜ਼ਿਲੇ ਦੇ ਕਾਲਜਾਂ ਦੇ ‘ਸੀ’ ਜ਼ੋਨ ਜ਼ੋਨਲ ਯੂਥ ਫੈਸਟੀਵਲ ਦੀ ਚੈਂਪੀਅਨਸ਼ਿਪ ਟਰਾਫੀ ਜਿੱਤੀ। ਇਹ ਚਾਰ-ਦਿਨਾ ਜ਼ੋਨਲ ਯੂਥ ਫੈਸਟੀਵਲ ਅੱਜ ਸ਼ਾਮੀਂ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਸੰਪੰਨ ਹੋ ਗਿਆ।
ਫੈਸਟੀਵਲ ਦੇ ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਲੇਡੀ ਵਾਈਸ-ਚਾਂਸਲਰ, ਡਾ. (ਮਿਸਜ਼) ਸਰਵਜੀਤ ਕੌਰ ਬਰਾੜ ਨੇ ਜੇਤੂ ਟੀਮਾਂ ਨੂੰ ਟਰਾਫੀਆਂ ਪ੍ਰਦਾਨ ਕੀਤੀਆਂ।
ਇਸ ਫੈਸਟੀਵਲ ਵਿਚ ਹੰਸ ਰਾਜ ਮਹਿਲਾ ਮਹਾਂ ਵਿਦਿਆਲਾ, ਜਲੰਧਰ ਰਨਰਜ਼-ਅੱਪ ਰਿਹਾ ਅਤੇ ਡੀ.ਏ.ਵੀ. ਕਾਲਜ, ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਡਾ. ਮਿਸਜ਼ ਬਰਾੜ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੁਵਕ ਮੇਲੇ ਵਿਦਿਆਰਥੀ ਜੀਵਨ ਦਾ ਮਹੱਤਵਪੂਰਨ ਹਿੱਸਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਰੁਝੇਵਿਆਂ ਭਰੇ ਅਤੇ ਅਕਾਊ ਜੀਵਨ ਵਿਚ ਅਜਿਹੇ ਮੇਲਿਆਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਇਹ ਵਿਦਿਆਰਥੀਆਂ ਨੂੰ ਨਵੀਂ ਊਰਜਾ ਪ੍ਰਦਾਨ ਕਰਦੇ ਹਨ ਅਤੇ ਵਕਤ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਕਰਦੇ ਹਨ।
ਇਸ ਤੋਂ ਪਹਿਲਾਂ ਯੁਵਕ ਭਲਾਈ ਵਿਭਾਗ ਦੀ ਡਾਇਰੈਕਟਰ, ਡਾ. ਜਗਜੀਤ ਕੌਰ ਨੇ ਮੁੱਖ ਮਹਿਮਾਨ ਡਾ. ਮਿਸਜ਼ ਬਰਾੜ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਯੁਵਕ ਮੇਲੇ ਵਿਚ ਜਲੰਧਰ ਜ਼ਿਲੇ ਦੇ 25 ਕਾਲਜਾਂ ਤੋਂ ਵਿਦਿਆਰਥੀ ਕਲਾਕਾਰਾਂ ਨੇ 36 ਆਈਟਮਾਂ ਵਿਚ ਹਿੱਸਾ ਲਿਆ। ਉਨ੍ਹਾਂ ਨੇ ਸਹਿਯੋਗ ਦੇਣ ਲਈ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਟੀਮਾਂ ਦੇ ਇੰਚਾਰਜਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਮੁੱਖ-ਮਹਿਮਾਨ ਨੂੰ ਯੂਨੀਵਰਸਿਟੀ ਵੱਲੋਂ ਮੀਮੈਂਟੋ ਦੇ ਕੇ ਸਨਮਾਨਿਤ ਕੀਤਾ।
ਨਤੀਜੇ:
ਫਲਾਵਰ ਅਰੇਂਜਮੈਂਟ (ਫਰੈਸ਼): 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 2. ਬੀ.ਡੀ. ਆਰੀਆ ਗਰਲਜ਼ ਕਾਲਜ, ਜਲੰਧਰ ਕੈਂਟ ਤੇ ਜੀ.ਐਨ. ਨੈਸ਼ਨਲ ਕਾਲਜ ਫਾਰ ਵੁਮੈਨ, ਨਕੋਦਰ ਅਤੇ 3. ਦੋਆਬਾ ਕਾਲਜ,ਜਲੰਧਰ ਤੇ ਕੰਨਿਆ ਮਹਾਂ ਵਿਦਿਆਲਾ, ਜਲੰਧਰ।
ਫਲਾਵਰ ਅਰੇਂਜਮੈਂਟ (ਡਰਾਈ): 1. ਬੀ.ਡੀ. ਆਰੀਆ ਗਰਲਜ਼ ਕਾਲਜ, ਜਲੰਧਰ ਕੈਂਟ 2. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ ਤੇ ਕੰਨਿਆ ਮਹਾਂ ਵਿਦਿਆਲਾ, ਜਲੰਧਰ 3. ਪੀ.ਸੀ.ਐਮ ਐਸ.ਡੀ. ਕਾਲਜ ਫਾਰ ਵੁਮੈਨ,ਜਲੰਧਰ ਤੇ ਜੀ.ਐਨ. ਨੈਸ਼ਨਲ ਕਾਲਜ ਫਾਰ ਵੁਮੈਨ, ਨਕੋਦਰ।
ਫੁੱਲਕਾਰੀ: 1. ਬੀ.ਡੀ. ਆਰੀਆ ਗਰਲਜ਼ ਕਾਲਜ, ਜਲੰਧਰ ਕੈਂਟ 2. ਪੀ.ਸੀ.ਐਮ ਐਸ.ਡੀ. ਕਾਲਜ ਫਾਰ ਵੁਮੈਨ,ਜਲੰਧਰ 3. ਕੰਨਿਆ ਮਹਾਂ ਵਿਦਿਆਲਾ, ਜਲੰਧਰ ਤੇ ਹੰਸ ਰਾਜ ਮਹਿਲਾ ਮਹਾਂ ਵਿਦਿਆਲਾ, ਜਲੰਧਰ।
ਰੰਗੋਲੀ: 1. ਪੀ.ਸੀ.ਐਮ ਐਸ.ਡੀ. ਕਾਲਜ ਫਾਰ ਵੁਮੈਨ,ਜਲੰਧਰ 2. ਹੰਸ ਰਾਜ ਮਹਿਲਾ ਮਹਾਂ ਵਿਦਿਆਲਾ, ਜਲੰਧਰ ਤੇ ਕੰਨਿਆ ਮਹਾਂ ਵਿਦਿਆਲਾ, ਜਲੰਧਰ 3. ਬੀ.ਡੀ. ਆਰੀਆ ਗਰਲਜ਼ ਕਾਲਜ, ਜਲੰਧਰ ਕੈਂਟ; ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ; ਜੀ.ਐਨ. ਨੈਸ਼ਨਲ ਕਾਲਜ ਫਾਰ ਵੁਮੈਨ, ਨਕੋਦਰ ਤੇ ਡੀ.ਏ.ਵੀ. ਕਾਲਜ, ਜਲੰਧਰ।
ਪੋਇਟਕਲ ਸਿਮਪੋਜ਼ੀਅਮ: 1. ਲਾਇਲਪੁਰ ਖਾਲਸਾ ਕਾਲਜ, ਜਲੰਧਰ 2. ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਕੈਂਪਸ, ਜਲੰਧਰ 3. ਬੀ.ਡੀ. ਆਰੀਆ ਗਰਲਜ਼ ਕਾਲਜ, ਜਲੰਧਰ ਕੈਂਟ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਜਲੰਧਰ।
ਅੇਲੋਕਿਊਸ਼ਨ: 1. ਬੀ.ਡੀ. ਆਰੀਆ ਗਰਲਜ਼ ਕਾਲਜ, ਜਲੰਧਰ ਕੈਂਟ 2. ਕੰਨਿਆ ਮਹਾਂ ਵਿਦਿਆਲਾ, ਜਲੰਧਰ 3. ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਜਲੰਧਰ।
ਡੀਬੇਟ: 1. ਡੀ.ਏ.ਵੀ. ਕਾਲਜ, ਜਲੰਧਰ 2. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 3. ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਜਲੰਧਰ।
ਕੁਇਜ਼: 1. ਡੀ.ਏ.ਵੀ. ਕਾਲਜ, ਜਲੰਧਰ 2. ਦੋਆਬਾ ਕਾਲਜ, ਜਲੰਧਰ 3. ਹੰਸ ਰਾਜ ਮਹਿਲਾ ਮਹਾਂ ਵਿਦਿਆਲਾ, ਜਲੰਧਰ।
ਕਲਾਸੀਕਲ ਇੰਸਟ੍ਰਮੈਂਟਲ (ਪਰਕਸ਼ਨ) : 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 2. ਡੀ.ਏ.ਵੀ. ਕਾਲਜ, ਜਲੰਧਰ 3. ਪੀ.ਸੀ.ਐਮ ਐਸ.ਡੀ. ਕਾਲਜ ਫਾਰ ਵੁਮੈਨ,ਜਲੰਧਰ ਤੇ ਐਮ.ਜੀ.ਐਸ.ਐਮ. ਜਨਤਾ ਕਾਲਜ, ਕਰਤਾਰਪੁਰ।
ਲੋਕ ਗੀਤ: 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 2. ਹੰਸ ਰਾਜ ਮਹਿਲਾ ਮਹਾਂ ਵਿਦਿਆਲਾ, ਜਲੰਧਰ 3, ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ, ਜਲੰਧਰ ਤੇ ਸੰਤ-ਸਿਪਾਹੀ (ਕੋਐਜੂਕੇਸ਼ਨ) ਕਾਲਜ, ਜਲੰਧਰ।
ਵਾਰ ਗਾਇਨ: 1. ਹੰਸ ਰਾਜ ਮਹਿਲਾ ਮਹਾਂ ਵਿਦਿਆਲਾ, ਜਲੰਧਰ 2. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 3. ਡੀ.ਏ.ਵੀ. ਕਾਲਜ, ਜਲੰਧਰ ਤੇ ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ, ਸੀਚੇਵਾਲ।
ਕਵਿਸ਼ਰੀ: 1.ਡੀ.ਏ.ਵੀ. ਕਾਲਜ, ਜਲੰਧਰ 2. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 3. ਬੀ.ਡੀ. ਆਰੀਆ ਗਰਲਜ਼ ਕਾਲਜ, ਜਲੰਧਰ ਕੈਂਟ।
ਲੋਕ ਸਾਜ਼: 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 2. ਕੰਨਿਆ ਮਹਾਂ ਵਿਦਿਆਲਾ, ਜਲੰਧਰ 3. ਹੰਸ ਰਾਜ ਮਹਿਲਾ ਮਹਾਂ ਵਿਦਿਆਲਾ, ਜਲੰਧਰ।
ਫੈਂਸੀ ਡਰੈੱਸ: 1. ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ, ਸੀਚੇਵਾਲ 2. ਕੰਨਿਆ ਮਹਾਂ ਵਿਦਿਆਲਾ, ਜਲੰਧਰ 3. ਜੀ.ਐਨ. ਖਾਲਸਾ ਕਾਲਜ, ਡਰੋਲੀ ਕਲਾਂ।
ਮਾਈਮ : 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 2. ਬੀ.ਡੀ. ਆਰੀਆ ਗਰਲਜ਼ ਕਾਲਜ, ਜਲੰਧਰ ਕੈਂਟ 3. ਹੰਸ ਰਾਜ ਮਹਿਲਾ ਮਹਾਂ ਵਿਦਿਆਲਾ, ਜਲੰਧਰ ।
ਪੇਂਟਿੰਗ (ਲੈਂਡਸਕੇਪ): 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 2. ਹੰਸ ਰਾਜ ਮਹਿਲਾ ਮਹਾਂ ਵਿਦਿਆਲਾ ਜਲੰਧਰ 3. ਕੰਨਿਆ ਮਹਾਂ ਵਿਦਿਆਲਾ, ਜਲੰਧਰ।
ਪੇਂਟਿੰਗ (ਸਟਿੱਲ ਲਾਈਫ): 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 2. ਪੀ.ਸੀ.ਐਮ ਐਸ.ਡੀ. ਕਾਲਜ ਫਾਰ ਵੁਮੈਨ,ਜਲੰਧਰ 3. ਕੰਨਿਆ ਮਹਾਂ ਵਿਦਿਆਲਾ, ਜਲੰਧਰ।
ਕਾਰਟੂਨਿੰਗ: 1. ਲਾਇਲਪੁਰ ਖਾਲਸਾ ਕਾਲਜ, ਜਲੰਧਰ 2. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 3. ਹੰਸ ਰਾਜ ਮਹਿਲਾ ਮਹਾਂ ਵਿਦਿਆਲਾ, ਜਲੰਧਰ।
ਸਕੈਚਿੰਗ: 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 2. ਹੰਸ ਰਾਜ ਮਹਿਲਾ ਮਹਾਂ ਵਿਦਿਆਲਾ, ਜਲੰਧਰ 3. ਲਾਇਲਪੁਰ ਖਾਲਸਾ ਕਾਲਜ, ਜਲੰਧਰ।
ਕੋਲਾਜ਼: 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 2. ਪੀ.ਸੀ.ਐਮ ਐਸ.ਡੀ. ਕਾਲਜ ਫਾਰ ਵੁਮੈਨ,ਜਲੰਧਰ 3. ਡੀ.ਏ.ਵੀ. ਕਾਲਜ, ਜਲੰਧਰ।
ਫੋਟੋਗ੍ਰਾਫੀ: 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 2. ਕੰਨਿਆ ਮਹਾਂ ਵਿਦਿਆਲਾ, ਜਲੰਧਰ 3. ਬੀ.ਡੀ. ਆਰੀਆ ਗਰਲਜ਼ ਕਾਲਜ, ਜਲੰਧਰ ਕੈਂਟ।
ਪੋਸਟਰ ਮੇਕਿੰਗ: 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 2. ਲਾਇਲਪੁਰ ਖਾਲਸਾ ਕਾਲਜ, ਜਲੰਧਰ 3. ਕੰਨਿਆ ਮਹਾਂ ਵਿਦਿਆਲਾ, ਜਲੰਧਰ।
ਕਲੇਅ ਮਾਡਲਿੰਗ: 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 2. ਕੰਨਿਆ ਮਹਾਂ ਵਿਦਿਆਲਾ, ਜਲੰਧਰ 3. ਲਾਇਲਪੁਰ ਖਾਲਸਾ ਕਾਲਜ, ਜਲੰਧਰ 3. ।
ਵੈਸਟਰਨ ਵੋਕਲ ਸੋਲੋ: 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 2. ਐਮ.ਜੀ.ਐਸ.ਐਮ. ਜਨਤਾ ਕਾਲਜ, ਕਰਤਾਰਪੁਰ 3. ਹੰਸ ਰਾਜ ਮਹਿਲਾ ਮਹਾਂ ਵਿਦਿਆਲਾ, ਜਲੰਧਰ ।
ਪੱਛਮੀ ਸਮੂਹ ਗੀਤ: 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 2. ਹੰਸ ਰਾਜ ਮਹਿਲਾ ਮਹਾਂ ਵਿਦਿਆਲਾ, ਜਲੰਧਰ 3. ਕੰਨਿਆ ਮਹਾਂ ਵਿਦਿਆਲਾ, ਜਲੰਧਰ ਤੇ ਪੀ.ਸੀ.ਐਮ ਐਸ.ਡੀ. ਕਾਲਜ ਫਾਰ ਵੁਮੈਨ,ਜਲੰਧਰ।
ਇਕਾਂਗੀ: 1. ਡੀ.ਏ.ਵੀ. ਕਾਲਜ, ਜਲੰਧਰ 2. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 3. ਕੰਨਿਆ ਮਹਾਂ ਵਿਦਿਆਲਾ, ਜਲੰਧਰ।
ਸਮੂਹ ਸ਼ਬਦ/ਭਜਨ: 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 2. ਹੰਸ ਰਾਜ ਮਹਿਲਾ ਮਹਾਂ ਵਿਦਿਆਲਾ, ਜਲੰਧਰ 3. ਪੀ.ਸੀ.ਐਮ ਐਸ.ਡੀ. ਕਾਲਜ ਫਾਰ ਵੁਮੈਨ,ਜਲੰਧਰ ਤੇ ਡੀ.ਏ.ਵੀ. ਕਾਲਜ, ਜਲੰਧਰ।
ਸਮੂਹ ਗੀਤ ਭਾਰਤੀ: 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 2. ਹੰਸ ਰਾਜ ਮਹਿਲਾ ਮਹਾਂ ਵਿਦਿਆਲਾ, ਜਲੰਧਰ 3. ਡੀ.ਏ.ਵੀ. ਕਾਲਜ, ਜਲੰਧਰ।
ਗੀਤ-ਗਜ਼ਲ: 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 2. ਹੰਸ ਰਾਜ ਮਹਿਲਾ ਮਹਾਂ ਵਿਦਿਆਲਾ, ਜਲੰਧਰ 3. ਬੀ.ਡੀ. ਆਰੀਆ ਗਰਲਜ਼ ਕਾਲਜ, ਜਲੰਧਰ ਕੈਂਟ ।
ਕਲਾਸੀਕਲ ਵੋਕਲ: 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ,ਜਲੰਧਰ 2. ਐਮ.ਜੀ.ਐਸ.ਐਮ. ਜਨਤਾ ਕਾਲਜ, ਕਰਤਾਰਪੁਰ 3. ਹੰਸ ਰਾਜ ਮਹਿਲਾ ਮਹਾਂ ਵਿਦਿਆਲਾ, ਜਲੰਧਰ ਤੇ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਜਲੰਧਰ।