• ਸੰਗਤ ਦਰਸ਼ਨਾਂ ਦੌਰਾਨ ਕਈ ਵਿਕਾਸ ਪ੍ਰਾਜੈਕਟਾਂ ਦੇ ਕੀਤੇ ਉਦਘਾਟਨ
ਬਠਿੰਡਾ, 10 ਅਕਤੂਬਰ ( ) ਸਰਕਾਰੀ ਸਕੂਲਾਂ ਵਿੱਚ ਪੜ• ਰਹੀਆਂ
ਗਿਆਰਵੀਂ ਤੇ ਬਾਰ•ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਪੜ•ਾਈ ਲਈ ਉਤਸ਼ਾਹਿਤ ਕਰਨ ਅਤੇ
ਸਕੂਲ ਆਉਣ ਜਾਣ ਲਈ ਸਾਧਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੈਂਬਰ ਪਾਰਲੀਮੈਂਟ
ਹਲਕਾ ਬਠਿੰਡਾ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਮਾਈ ਭਾਗੋ ਸਕੀਮ ਤਹਿਤ 100 ਦੇ
ਕਰੀਬ ਵਿਦਿਆਰਥਣਾਂ ਨੂੰ ਸਾਈਕਲ ਵੰਡ ਗਏ। ਵੱਖ ਵੱਖ ਪਿੰਡਾਂ ਦੇ ਸੰਗਤ ਦਰਸ਼ਨ ਪ੍ਰੋਗਰਾਮਾਂ
ਤਹਿਤ ਪਿੰਡ ਨਹੀਆਂ ਵਾਲਾ ਵਿਖੇ ਮੈਂਬਰ ਪਾਰਲੀਮੈਂਟ ਦੁਆਰਾ ਸਾਈਕਲ ਵੰਡਣ ਦੀ
ਸ਼ੁਰੂਆਤ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਭੋਖੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
(ਗ) ਗੋਨਿਆਣਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾਂ ਸਰਜਾ ਨਾਲ ਸਬੰਧਤ
ਵਿਦਿਆਰਥਣਾਂ ਨੂੰ ਇਨ•ਾਂ ਸਾਈਕਲਾਂ ਦੀ ਵੰਡ ਕੀਤੀ ਗਈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਮਾਈ ਭਾਗੋ
ਸਕੀਮ ਤਹਿਤ ਜ਼ਿਲ•ੇ ਅੰਦਰ 4459 ਸਾਈਕਲਾਂ ਦੀ ਵੰਡ ਕੀਤੀ ਜਾਣੀ ਹੈ। ਇਸ ਮੌਕੇ ਡਿਪਟੀ
ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਜ਼ਿਲ•ਾ ਪੁਲੀਸ਼ ਮੁਖੀ ਡਾ. ਸੁਖਚੈਨ ਸਿੰਘ ਗਿੱਲ, ਸ੍ਰੀ
ਲਖਵਿੰਦਰ ਸਿੰਘ ਲੱਖੀ ਜ਼ੈਲਦਾਰ, ਵਾਈਸ ਚੇਅਰਮੈਨ ਪੀ.ਆਰ.ਟੀ.ਸੀ ਸ੍ਰੀ ਬਲਕਾਰ ਸਿੰਘ,
ਮਾਰਕੀਟ ਕਮੇਟੀ ਗੋਨਿਆਣਾ ਦੇ ਚੇਅਰਮੈਨ ਸ੍ਰੀ ਇਕਬਾਲ ਸਿੰਘ, ਜ਼ਿਲ•ਾ ਸਿਹਤ ਸਲਾਹਕਾਰ
ਕਮੇਟੀ ਦੇ ਮੈਂਬਰ ਡਾ. ਓਮ ਪ੍ਰਕਾਸ਼ ਸ਼ਰਮਾਂ ਤੇ ਵੱਖ ਵੱਖ ਵਿਭਾਗਾਂ ਦੇ ਜ਼ਿਲ•ਾ ਅਧਿਕਾਰੀ
ਹਾਜ਼ਰ ਸਨ।
ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਸੰਬੋਧਨ ਕਰਦਿਆਂ ਬੀਬੀ ਬਾਦਲ ਨੇ ਕਿਹਾ
ਕਿ ਸੇਵਾ ਦਾ ਅਧਿਕਾਰ ਕਾਨੂੰਨ ਪੰਜਾਬ ਸਰਕਾਰ ਦਾ ਇਕ ਕ੍ਰਾਂਤੀਕਾਰੀ ਕਦਮ ਹੈ ਜਿਸ ਨਾਲ ਆਮ
ਲੋਕਾਂ ਨੂੰ 67 ਦੇ ਕਰੀਬ ਸੇਵਾਵਾਂ ਸਮਾਂਬੱਧ ਰੂਪ ਵਿੱਚ ਮਿਲਣਗੀਆਂ। ਉਨ•ਾਂ ਕਿਹਾ ਕਿ ਇਸ
ਐਕਟ ਦੇ ਲਾਗੂ ਹੋਣ ਨਾਲ ਜਿਥੇ ਦਫਤਰੀ ਕੰਮਾਂ ਲਈ ਲੋਕਾਂ ਨੂੰ ਖੱਜਲ ਖੁਆਰ ਨਹੀਂ ਹੋਣਾਂ
ਪਵੇਗਾ ਉਸਦੇ ਨਾਲ ਹੀ ਇਸ ਐਕਟ ਨਾਲ ਰਿਸ਼ਵਤ ਖੋਰੀ ਨੂੰ ਵੀ ਠੱਲ• ਪਵੇਗੀ। ਉਨ•ਾਂ ਕਿਹਾ
ਜੇਕਰ ਲੋਕ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੂੰ ਇੱਕ ਮੌਕਾ ਹੋਰ ਦੇਣ ਤਾਂ ਪੰਜਾਬ ਨੂੰ ਹੋਰ
ਤਰੱਕੀ ਦੀ ਰਾਹ ਉੱਤੇ ਲਿਜਾ ਕੇ ਪੂਰੇ ਮੁਲਕ ਵਿੱਚੋਂ ਸਿਰਮੌਰ ਸੂਬਾ ਬਣਾ ਦਿੱਤਾ
ਜਾਵੇਗਾ।
ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੌਜੂਦਾ ਕਾਰਜਕਾਲ ਦੌਰਾਨ ਇਸ
ਹਲਕੇ ਵਿੱਚ 185 ਕਰੋੜ ਦੇ ਕਰੀਬ ਰੁਪਏ ਵੱਖ ਵੱਖ ਵਿਕਾਸ ਕਾਰਜਾਂ ਉੱਤੇ ਖਰਚੇ ਜਾ
ਚੁੱਕੇ ਹਨ ਜਿਨ•ਾਂ ਤਹਿਤ ਆਰ.ਓ ਪਲਾਂਟ, ਸਕੂਲੀ ਇਮਾਰਤਾਂ, ਸੜਕਾਂ, ਸੀਵਰੇਜ, ਵਾਟਰ ਵਰਕਸ
ਦੇ ਹੋਰ ਅਹਿਮ ਕੰਮ ਕਰਵਾਏ ਗਏ ਹਨ। ਉਨ•ਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਖੇਡਾਂ ਦੇ
ਖੇਤਰ ਨੂੰ ਵੀ ਸੂਬਾ ਸਰਕਾਰ ਦੁਆਰਾ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ
ਪੰਜਾਬ ਵਿੱਚ ਕਬੱਡੀ ਵਰਲਡ ਕੱਪ ਦੀ ਸ਼ੁਰੂਆਤ ਨਾਲ ਪੰਜਾਬ ਦੀ ਖੇਡ ਕਬੱਡੀ ਅੰਤਰਰਾਸ਼ਟਰੀ
ਪੱਧਰ ਉੱਪਰ ਨਰੋਈ ਪਛਾਣ ਬਣਾ ਸਕੀ ਹੈ। ਅੱਜ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਬੀਬੀ
ਬਾਦਲ ਦੁਆਰਾ ਪਿੰਡ ਕੋਠੇ ਚੇਤ ਸਿੰਘ ਵਾਲਾ ਵਿਖੇ ਆਰ.ਓ.ਪਲਾਂਟ ਦਾ ਉਦਘਾਟਨ, ਪਿੰਡ
ਮਹਿਮਾ ਸਵਾਈ ਤੇ ਕੋਠੇ ਨੱਥਾ ਸਿੰਘ ਵਿਖੇ ਵਾਟਰ ਵਰਕਸ ਦਾ ਉਦਘਾਟਨ, ਆਕਲੀਆ ਕਲਾਂ
ਵਿਖੇ 66 ਕੇ.ਵੀ ਗਰਿਡ ਦਾ ਨੀਂਹ ਪੱਥਰ, ਪਿੰਡ ਨਹੀਆਂ ਵਾਲਾ ਵਿਖੇ ਧਰਮਸ਼ਾਲਾ, ਨਵੇਂ
ਉਸਾਰੇ ਖਰੀਦ ਕੇਂਦਰ ਤੇ ਸਕੂਲ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ। ਇਸ ਉਪਰੰਤ
ਬਠਿੰਡਾ ਦੇ ਟਰਾਂਸਪੋਰਟ ਨਗਰ ਤੇ ਆਲਮ ਬਸਤੀ ਵਿਖੇ ਓ.ਐਚ.ਐਸ.ਆਰ ਦਾ ਉਦਘਾਟਨ
ਕੀਤਾ ਗਿਆ। ਵੱਖ ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ
ਦਿੱਤੀਆਂ ਗਈਆਂ।