October 10, 2011 admin

ਡੇਂਗੂ ਤੋਂ ਬਚਣ ਲਈ ਮੱਛਰ ਪੈਦਾ ਹੋਣ ਤੋਂ ਰੋਕੋ-ਜ਼ਿਲ•ਾ ਸਿਹਤ ਅਧਿਕਾਰੀ

ਕਪੂਰਥਲਾ–‘ਡੇਂਗੂ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਡੇਂਗੂ ਦਾ ਕਰਨ ਬਣਦੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾਵੇ ਅਤੇ ਇਸ ਲਈ ਮੁੱਢਲਾ ਕੰਮ ਹੈ ਕਿ ਘਰ ਜਾਂ ਘਰਾਂ ਦੇ ਨੇੜੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ।’ ਉਕਤ ਪ੍ਰਗਟਾਵਾ ਕਰਦੇ ਜ਼ਿਲ•ਾ ਸਿਹਤ ਅਧਿਕਾਰੀ ਡਾ. ਰਾਜ ਕੁਮਾਰ ਨੇ ਦੱਸਿਆ ਕਿ ਫਿਲਹਾਲ ਜ਼ਿਲ•ੇ ‘ਚ ਡੇਂਗੂ ਦਾ ਕੋਈ ਮਰੀਜ਼ ਨਹੀਂ ਹੈ, ਪਰ ਅਸੀਂ ਮੁਸ਼ਤੈਦੀ ਵਰਤ ਰਹੇ ਹਾਂ। ਤੇਜ਼ ਬੁਖ਼ਾਰ ਤੋਂ ਪੀੜਤ ਮਰੀਜਾਂ ਦੇ ਟੈਸਟ ਕਰਵਾਏ ਜਾਂਦੇ ਹਨ। ਉਨ•ਾਂ ਨਿੱਜੀ ਹਸਪਤਾਲ ਦੇ ਡਾਕਟਰਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਡੇਂਗੂ ਦਾ ਕੇਸ ਸਾਹਮਣੇ ਆਵੇ ਤਾਂ ਇਸ ਦੀ ਰਿਪੋਰਟ ਤੁਰੰਤ ਸਿਹਤ ਵਿਭਾਗ ਨੂੰ ਕੀਤੀ ਜਾਵੇ। ਸਿਵਲ ਸਰਜਨ ਨੇ ਕਿਹਾ ਕਿ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਸਾਵਧਾਨ ਹੋਣ ਲਈ ਆਪਣੇ ਘਰ ਅਤੇ ਆਲੇ-ਦੁਆਲੇ ਪਾਣੀ ਖੜ•ਾ ਨਹੀਂ ਹੋਣ ਦੇਣਾ ਚਾਹੀਦਾ ਹੈ ਅਤੇ ਜੇਕਰ ਪਾਣੀ ਖੜ•ਾ ਹੈ ਤਾਂ ਉਸ ਉਪਰ ਮਿੱਟੀ ਦਾ ਤੇਲ ਛਿੜਕਿਆ ਜਾਵੇ। ਉਹਨਾਂ ਕਿਹਾ ਕਿ ਘਰਾਂ ਵਿੱਚ ਪਏ ਟੁੱਟੇ ਘੜੇ, ਟਾਇਰਾਂ, ਬਰਤਨਾਂ, ਕੂਲਰਾਂ ਆਦਿ ਵਿਚੋਂ ਪਾਣੀ ਕੱਢ ਦਿਓ ਅਤੇ ਪਾਣੀ ਦੀਆਂ ਟੈਂਕੀਆ ਨੂੰ ਢੱਕ ਕੇ ਰੱਖਿਆ ਜਾਵੇ। ਮੱਛਰ ਦੇ ਕੱਟਣ ਤੋਂ ਬੱਚਣ ਲਈ ਮੱਛਰ ਭਜਾਓ ਕਰੀਮ ਜਾਂ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਇਨ•ਾਂ ਦਿਨਾਂ ‘ਚ ਗਰਮੀ ਵੀ ਘਟ ਹੋਈ ਹੈ, ਇਸ ਲਈ ਲੱਤਾਂ ਤੇ ਬਾਹਵਾਂ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ, ਤਾਂ ਕਿ ਡੇਂਗੂ ਦਾ ਕਾਰਨ ਬਣਦਾ ਮੱਛਰ ਕੱਟ ਨਾ ਸਕੇ।  ਉਹਨਾਂ ਕਿਹਾ ਕਿ ਮੱਛਰ ਪੈਦਾ ਹੋਣ ਦੇ ਸਧਾਨਾਂ ਦਾ ਖਾਤਮਾ ਕਰਕੇ ਹੀ ਡੇਂਗੂ ਨੂੰ ਰੋਕਿਆ ਜਾ ਸਕਦਾ ਹੈ। ਸਿਵਲ ਸਰਜਨ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਬੁਖਾਰ ਹੋਵੇ ਤਾਂ ਉਸਨੂੰ ਤਰੁੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚੋਂ ਇਲਾਜ ਕਰਵਾਉਣਾ ਚਾਹੀਦਾ ਹੈ।
Ñਅਧਿਕਾਰੀ ਸਮੇਂ ਦੇ ਨਾਲ ਆਪਣੇ ਆਪ ਨੂੰ ਬਦਲਣ-ਡਿਪਟੀ ਕਮਿਸ਼ਨਰ
ਕਪੂਰਥਲਾ, 10 ਅਕਤੂਬਰ (             )-‘ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਸੇਵਾ ਅਧਿਕਾਰ ਕਾਨੂੰਨ ਲਾਗੂ ਕਰ ਦਿੱਤਾ ਹੈ, ਜਿਸ ਤਹਿਤ ਵੱਖ-ਵੱਖ ਕੰਮਾਂ ਲਈ ਸਮਾਂ ਸੀਮਾ ਰੱਖੀ ਗਈ ਹੈ, ਜੋ ਵੀ ਅਧਿਕਾਰੀ ਇਸ ਸੀਮਾ ਅੰਦਰ ਕੰਮ ਨਹੀਂ ਕਰੇਗਾ, ਉਸ ਵਿਰੁੱਧ ਕਾਰਵਾਈ ਹੋਵੇਗੀ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਡਾ. ਹਰਕੇਸ਼ ਸਿੰਘ ਸਿੱਧੂ ਨੇ ‘ਪੰਜਾਬ ਰਾਈਟ ਟੂ ਸਰਵਿਸ ਐਕਟ 2011’ ਸਬੰਧੀ ਮਨਾਏ ਜਾਣ ਵਾਲੇ ਹਫ਼ਤੇ ਦੀ ਸ਼ੁਰੂਆਤ ਮੌਕੇ ਕੀਤਾ। ਉਨ•ਾਂ ਦੱਸਿਆ ਕਿ ਇਸ ਕਾਨੂੰਨ ਸਬੰਧੀ ਅਧਿਕਾਰੀਆਂ ਅਤੇ ਲੋਕਾਂ ਨੂੰ ਜਾਣੂੰ ਕਰਵਾਉਣ ਵਾਸਤੇ ਤਹਿਸੀਲ ਪੱਧਰ ‘ਤੇ ਇਸ ਹਫ਼ਤੇ ਸਮਾਗਮ ਕਰਵਾਏ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਨ•ਾਂ ਸਮਾਗਮਾਂ ‘ਚ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੱਦਿਆ ਗਿਆ ਹੈ, ਜਿੱਥੇ ਉਨ•ਾਂ ਨੂੰ ਲੋਕਾਂ ਦੇ ਕੰਮਾਂ ਸਬੰਧੀ ਤੈਅ ਕੀਤੀ ਗਈ ਸਮਾਂ ਸੀਮਾ, ਸੇਵਾ ਅਧਿਕਾਰ ਕਾਨੂੰਨ ਸਬੰਧੀ ਜਾਣਕਾਰੀ ਅਤੇ ਕੰਮ ਸਮੇਂ ਸਿਰ ਨਾ ਹੋਣ ‘ਤੇ ਕੀਤੀ ਜਾਣ ਵਾਲੀ ਕਾਰਵਾਈ ਤੋਂ ਜਾਣੂੰ ਕਰਵਾਇਆ ਜਾਵੇਗਾ। ਉਨ•ਾਂ ਕਿਹਾ ਕਿ ਅਧਿਕਾਰੀਆਂ ਨੂੰ ਸਮੇਂ ਦੇ ਨਾਲ-ਨਾਲ ਆਪਣੇ ਆਪ ਨੂੰ ਬਦਲਣਾ ਚਾਹੀਦਾ ਹੈ। ਲੋਕਤੰਤਰ ‘ਚ ਲੋਕਾਂ ਨੂੰ ਲੋਕ ਰਾਜ ਦਾ ਸੁੱਖ ਤਾਂ ਹੀ ਮਿਲ ਸਕਦਾ ਹੈ, ਜੇਕਰ ਉਨ•ਾਂ ਨੂੰ ਸਰਕਾਰੀ ਕੰਮਾਂ ‘ਚ ਕਿਸੇ ਤਰਾਂ ਦੀ ਪਰੇਸ਼ਾਨੀ ਨਾ ਆਵੇ। ਉਨ•ਾਂ ਦੱਸਿਆ ਕਿ ਸੇਵਾ ਅਧਿਕਾਰ ਕਾਨੂੰਨ ਸਬੰਧੀ ਜਾਗਰੂਕਤਾ ਹਫ਼ਤੇ ਦੀ ਸ਼ੁਰੂਆਤ ਅੱਜ ਭਲੁੱਥ ਤੋਂ ਕੀਤੀ ਗਈ ਹੈ। ਇਸ ਮਗਰੋਂ 12 ਅਕਤੂਬਰ ਨੂੰ ਮਿਊਂਸੀਪਲ ਕੌਂਸਲ ਫਗਵਾੜਾ ਵਿਖੇ, 13 ਅਕਤੂਬਰ ਨੂੰ ਨਡਾਲਾ ਵਿਖੇ ਬੀ. ਡੀ. ਪੀ. ਓ. ਦਫ਼ਤਰ ‘ਚ ਅਤੇ 14 ਨੂੰ ਬੀ. ਡੀ. ਪੀ. ਓ. ਦਫ਼ਤਰ ਸੁਲਤਾਨਪੁਰਲੋਧੀ ਵਿਖੇ ਸਮਾਗਮ ਹੋਵੇਗਾ। ਇਸੇ ਦਿਨ ਸ਼ਾਮ ਨੂੰ 3 ਵਜੇ ਵਿਰਸਾ ਵਿਹਾਰ ‘ਚ ਸਮਾਗਮ ਕੀਤਾ ਜਾਵੇਗਾ।

Translate »