ਬਾਦਲ ਵਲੋ ਬਠਿੰਡਾ ਵਿਖੇ ਖੇਤਰੀ ਕੈਸਰ ਸੈਟਰ ਦੇ ਤੇਜ਼ੀ ਨਾਲ ਨਿਰਮਾਣ ਲਈ ਐਚ.ਐਸ.ਸੀ.ਸੀ. ਨੂੰ ਹਰੀ ਝੰਡੀ
ਚੰਡੀਗੜ- ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਖਾਤਮੇ ਲਈ ਪੰਜਾਬ ਸਰਕਾਰ ਨੇ ਰਾਜ ਭਰ ਵਿੱਚ ਕੈ—ਸਰ ਦੇ ਮਰੀਜ਼ਾਂ ਨੂੰ ਮੁਫ਼ਤ ਟੈਸਟ ਸੁਵਿਧਾ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਇਹ ਫ਼ੈਸਲਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਉਨ•ਾਂ ਦੇ ਨਿਵਾਸ ਸਥਾਨ ‘ਤੇ ਅੱਜ ਹੋਈ ਉਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਦੌਰਾਨ ਸ. ਬਾਦਲ ਨੇ ਸਿਹਤ ਅਤੇ ਡਾਕਟਰੀ ਸਿੱਖਿਆ ਵਿਭਾਗ ਵਲੋ— ਰਾਜ ਭਰ ਵਿੱਚ ਕੈ—ਪ ਆਯੋਜਤ ਕਰਨ ਦਾ ਐਲਾਨ ਕੀਤਾ। ਇਹ ਸਕੀਮ 28 ਅਕਤੂਬਰ ਨੂੰ ਬਾਦਲ ਪਿੰਡ ਤੋ— ਸ਼ੁਰੂ ਕੀਤੀ ਜਾਵੇਗੀ। ਉਨ•ਾਂ ਨੇ ਬਲਾਕ ਪੱਧਰ ‘ਤੇ ਆਯੋਜਤ ਕੀਤੇ ਜਾਣ ਵਾਲੇ ਇਨ•ਾਂ ਕੈ—ਪਾਂ ਬਾਰੇ ਆਵਾਮ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਲਈ ਵੀ ਸਿਹਤ ਵਿਭਾਗ ਨੂੰ ਆਖਿਆ।
ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਕੈ—ਸਰ ਦੇ ਸ਼ੱਕੀ ਮਰੀਜ਼ਾਂ ਦੇ ਮੈਮੋਗ੍ਰਾਫ਼ੀ, ਅਲਟ੍ਰਾਸਾਊ—ਡ, ਐਕਸਰੇ ਅਤੇ ਹੋਰ ਖੂਨ ਟੈਸਟ ਮੁਫ਼ਤ ਕਰਵਾਏ ਜਾਣਗੇ।
ਸ. ਬਾਦਲ ਨੇ ਸਿਹਤ ਵਿਭਾਗ, ਡਾਕਟਰੀ ਸਿੱਖਿਆ ਅਤੇ ਆਰ.ਓ.ਕੇ.ਓ. ਕੈ—ਸਰ ਟਰੱਸਟ (ਨਵੀ— ਦਿੱਲੀ ਦੀ ਇੱਕ ਐਨ.ਜੀ.ਓ.) ਵਿਚਕਾਰ ਤਿੰਨ ਧਿਰੀ ਸਮਝੌਤੇ ‘ਤੇ ਹਸਤਾਖਰ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ। ਸ. ਬਾਦਲ ਨੇ ਆਰ.ਓ.ਕੇ.ਓ. ਦੇ ਸਹਿਯੋਗ ਨਾਲ ਵਿਭਾਗ ਨੂੰ ਮੋਬਾਇਲ ਕੈ—ਸਰ ਡਿਟੈਕਸ਼ਨ ਵੈਨਜ਼ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਦਾ ਵੀ ਪਤਾ ਲਾਉਣ ਲਈ ਆਖਿਆ। ਸ. ਬਾਦਲ ਨੇ ਛਾਤੀ ਦੇ ਕੈ—ਸਰ ਦੇ ਨਾਲ ਆਮ ਪਾਏ ਜਾਣ ਵਾਲੇ ਸਰਵਾਇਕਲ ਕੈ—ਸਰ ਦਾ ਮੁਢਲੇ ਪੜਾਅ ਉਤੇ ਮੋਬਾਇਲ ਵੈਨ ਸੁਵਿਧਾ ਦੁਆਰਾ ਪਤਾ ਲਾਉਣ ਬਾਰੇ ਵੀ ਸੁਝਾਅ ਦਿੱਤਾ। ਉਨ•ਾਂ ਨੇ ਰਾਜ ਦੇ ਦਿਹਾਤੀ ਅਤੇ ਦੂਰ ਦਰਾਜ਼ ਦੇ ਇਲਾਕਿਆਂ ਵਿੱਚ ਡਾਕਟਰੀ ਇਲਾਜ ਲਈ ਆਧੁਨਿਕ ਸਾਜ਼ੋ-ਸਾਮਾਨ ਅਤੇ ਦਵਾਈ ਨਾਲ ਲੈਸ 8 ਮੈਡੀਕਲ ਬੱਸਾਂ ਸ਼ੁਰੂ ਕਰਨ ਲਈ ਸਕੀਮ ਵਿੱਚ ਤੇਜ਼ੀ ਲਿਆਉਣ ਲਈ ਪੀ.ਆਈ.ਐਮ.ਐਸ.ਨੂੰ ਆਖਿਆ।
ਇਸੇ ਦੌਰਾਨ ਹਸਪਤਾਲ ਸਰਵਿਸਿਜ਼ ਕਨਸਲਟੈ—ਸੀ ਕਾਰਪੋਰੇਸ਼ਨ (ਐਚ.ਐਸ.ਸੀ.ਸੀ) ਦੀ ਟੀਮ ਨਾਲ ਇੱਕ ਹੋਰ ਮੀਟਿੰਗ ਦੌਰਾਨ ਸ. ਬਾਦਲ ਨੇ ਬਠਿੰਡਾ ਵਿਖੇ ਖੇਤਰੀ ਕੈ—ਸਰ ਸੈ—ਟਰ ਦੀ ਸਥਾਪਤੀ ਲਈ ਹਰੀ ਝੰਡੀ ਦੇ ਦਿੱਤੀ ਹੈ ਅਤੇ ਇਸ ਸੈ—ਟਰ ਦੀ ਪਲਾਨ ਤੇ ਡਿਜ਼ਾਇਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਐਚ.ਐਸ.ਸੀ.ਸੀ. ਇੰਡੀਆ ਲਿਮਟਿਡ ਦੇ ਚੇਅਰਮੈਨ ਅਤੇ ਪ੍ਰਬੰਧਕੀ ਡਾਇਰੈਕਟਰ ਸ਼੍ਰੀ ਬੀ.ਸੀ. ਸ਼ਰਮਾ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਇਸ ਸੈ—ਟਰ ਦੀ ਉਸਾਰੀ ਦਾ ਕੰਮ 30 ਨਵੰਬਰ, 2011 ਤੱਕ ਸ਼ੁਰੂ ਹੋ ਜਾਵੇਗਾ। ਉਹ ਇਸ ਗੱਲ ਲਈ ਵਚਨਬੱਧ ਹਨ ਕਿ ਇਹ ਨਿਰਮਾਣ ਇੱਕ ਸਾਲ ਵਿੱਚ ਮੁਕੰਮਲ ਹੋ ਜਾਵੇਗਾ।
ਮੁੱਖ ਮੰਤਰੀ ਨੇ ਗੋਇੰਦਵਾਲ ਸਾਹਿਬ ਵਿਖੇ ਇੰਸਟੀਚਿਊਟ ਆਫ਼ ਪਬਲਿਕ ਹੈਲਥ ਐਂ—ਡ ਪੈਰਾ ਮੈਡੀਕਲ ਸਾਇੰਸਿਜ਼ ਦੀ ਇਮਾਰਤ ਦੀ ਲੇਅ ਆਊਟ ਪਲਾਨ ਅਤੇ ਡਿਜ਼ਾਇਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਵਲੋ— ਸਥਾਪਤ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਪੀ.ਡਬਲਿਯੂ.ਡੀ. (ਬੀ ਐ—ਡ ਆਰ) ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਸਥਾਨ ਤੇ ਨਿਰਮਾਣ ਕੰਮ ਛੇਤੀ ਸ਼ੁਰੂ ਕਰੇ।
ਗੌਰਤਲਬ ਹੈ ਕਿ 19.25 ਏਕੜ ਰਕਬੇ ਉਤੇ 16.50 ਕਰੋੜ ਰੁਪਏ ਦੀ ਲਾਗਤ ਨਾਲ ਇਹ ਇੰਸਟੀਚਿਊਟ ਸਥਾਪਤ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਨੇ ਇਹ ਜ਼ਮੀਨ ਹਾਲ ਹੀ ਵਿੱਚ 7 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀ ਹੈ। ਇੱਥੇ ਫਾਰਮੇਸੀ, ਬੀ ਫਾਰਮੇਸੀ, ਐਮ. ਫਾਰਮੇਸੀ, ਡਿਸਪੈ—ਸਰ ਟ੍ਰੇਨਿੰਗ ਕੋਰਸ ਅਤੇ ਫਰਮਾਸੂਟਿਕਲ ਇੰਡਸਟਰੀਅਲ ਟਰੇਨਿੰਗ ਕੋਰਸ ਤੋ— ਇਲਾਵਾ ਮੈਡੀਕਲ ਲਬਾਰਟਰੀ, ਟੈਕਨਾਲੋਜੀ ਅਤੇ ਓਪਰੇਸ਼ਨ ਥੀਏਟਰ ਟੈਕਨਾਲੋਜੀ ਵਿੱਚ ਬੈਚੂਲਰ ਡਿਗਰੀ, ਮੈਟਰਨਲ ਐ—ਡ ਚਾਇਲਡ ਹੈਲਥ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਅਤੇ ਹੋਰ ਸਰਟੀਫਿਕੇਟ ਕੋਰਸ ਸ਼ੁਰੂ ਕੀਤੇ ਜਾਣੇ ਹਨ।
ਮੀਟਿੰਗ ਵਿੱਚ ਹਾਜ਼ਰ ਹੋਰਨਾਂ ਵਿੱਚ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ਼੍ਰੀ ਅਰੁਨੇਸ਼ ਸ਼ਾਕਰ, ਪ੍ਰਮੁੱਖ ਸਕੱਤਰ ਵਿੱਤ ਸ਼੍ਰੀ ਕੇ.ਬੀ.ਐਸ. ਸਿੱਧੂ, ਸਕੱਤਰ ਡਾਕਟਰੀ ਸਿੱਖਿਆ ਸ਼੍ਰੀਮਤੀ ਅੰਜੁਲੀ ਭਾਵਰਾ, ਵਿਸ਼ੇਸ਼ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ਼੍ਰੀ ਕੇ.ਜੇ.ਐਸ. ਚੀਮਾ, ਵਾਇਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਡਾ. ਐਸ.ਐਸ. ਗਿੱਲ, ਡਾਇਰੈਕਟਰ ਸਿਹਤ ਡਾ. ਜੇ.ਪੀ. ਸਿੰਘ ਅਤੇ ਡਾਇਰੈਕਟਰ ਡਾਕਟਰੀ ਸਿੱਖਿਆ ਡਾ. ਜੈਕਿਸ਼ਨ ਅਤੇ ਪ੍ਰਿੰਸੀਪਲ ਮੈਡੀਕਲ ਕਾਲਜ ਪਟਿਆਲਾ ਡਾ. ਕੇ.ਡੀ. ਸਿੰਘ ਸ਼ਾਮਲ ਸਨ।