ਲੁਧਿਆਣਾ- ਪੰਜਾਬ ਦੇ ਵੱਖ ਵੱਖ ਜ਼ਿਲਿ•ਆਂ ਤਰਨਤਾਰਨ, ਅੰਮ੍ਰਿਤਸਰ, ਸੰਗਰੂਰ, ਪਟਿਆਲਾ, ਫਤਿਹਗੜ• ਸਾਹਿਬ, ਮਾਨਸਾ, ਫਿਰੋਜਪੁਰ ਅਤੇ ਮੋਗਾ ਵਿੱਚ ਝੋਨੇ ਅਤੇ ਬਾਸਮਤੀ ਦੀ ਫ਼ਸਲ ਉੱਪਰ ਚਿੱਟੀ ਪਿੱਠ ਵਾਲੇ ਟਿੱਡੇ ਅਤੇ ਭੂਰੇ ਟਿੱਡੇ ਦਾ ਹਮਲਾ ਵੇਖਣ ਨੂੰ ਮਿਲਿਆ ਹੈ। ਇਹ ਹਮਲਾ ਸਿਫਾਰਸ਼ ਅਤੇ ਗੈਰ ਸਿਫਾਰਸ਼ੀ ਕਿਸਮਾਂ ਤੇ ਵੇਖਿਆ ਗਿਆ ਹੈ। ਕਿਸਾਨ ਭਰਾਵਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੀ ਝੋਨੇ ਅਤੇ ਬਾਸਮਤੀ ਦੀ ਪੈਲੀ ਵਿੱਚ ਲਗਾਤਾਰ ਗੇੜਾ ਰੱਖਣ ਅਤੇ ਸਿਫਾਰਸ਼ ਕੀਤੀਆਂ ਜ਼ਹਿਰਾਂ ਰਾਹੀਂ ਇਸ ਦਾ ਕੰਟਰੋਲ ਕਰਨ। ਜੇਕਰ ਟਿੱਡਿਆਂ ਦੀ ਗਿਣਤੀ ਪੰਜ ਟਿੱਡੇ ਪ੍ਰਤੀ ਬੂਟਾ ਹੈ ਤਾਂ ਇਸ ਦੇ ਕੰਟਰੋਲ ਲਈ ਸਿਫਾਰਸ਼ ਜ਼ਹਿਰਾਂ ਕਾਨਫੀਡੋਰ 200 ਐਸ ਐਲ (ਇਮੀਡਾਕਲੋਪਰਿਡ) 40 ਮਿਲੀਲਿਟਰ ਪ੍ਰਤੀ ਏਕੜ ਜਾਂ ਐਕਾਲਕਸ/ਕੁਇਨਲਫਾਸ 25 ਈ ਸੀ (ਕੁਇਨਲਫਾਸ) 800 ਮਿਲੀਲਿਟਰ ਪ੍ਰਤੀ ਏਕੜ ਜਾਂ ਡਰਸਬਾਨ/ਕੋਰੋਬਾਨ 20 ਈ ਸੀ 1.0 ਲਿਟਰ ਪ੍ਰਤੀ ਏਕੜ ਨੂੰ 100 ਤੋਂ 120 ਲਿਟਰ ਪਾਣੀ ਵਿੱਚ ਘੋਲ ਕੇ ਬੂਟਿਆਂ ਦੇ ਮੁੱਢ ਤੇ ਸਿੱਧਾ ਛਿੜਕੋ। ਸਿਫਾਰਸ਼ ਕੀਤੀਆਂ ਜ਼ਹਿਰਾਂ ਵਿੱਚ ਸਿੰਥੈਟਿਕ ਪਰਿਥਰਾਇਡ ਨਾ ਮਿਲਾਓ।