ਨਗਰ ਕੌਂਸਲ ਪ੍ਰਧਾਨਾਂ ਤੇ ਕੌਂਸਲਰਾਂ ਦੇ ਭÎੱਤਿਆਂ ਵਿੱਚ ਪਹਿਲੀ ਅਕਤੂਬਰ ਤੋਂ ਵਾਧਾ
ਚੰਡੀਗੜ- ਪੰਜਾਬ ਸਰਕਾਰ ਨੇ ਅੱਜ ਸ਼ਹਿਰਾਂ ਦੀ ਨੁਮਾਇੰਦਗੀ ਕਰ ਰਹੇ ਨਗਰ ਕੌਂਸਲ ਪ੍ਰਧਾਨਾਂ ਤੇ ਨਗਰ ਕੌਂਸਲਰਾਂ ਨੂੰ ਦੀਵਾਲੀ ਦਾ ਤੋਹਫਾ ਦਿੰਦਿਆਂ ਉਨ•ਾਂ ਦੇ ਭੱਤਿਆਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕਰ ਦਿੱਤੀ ਹੈ। ਵਧੇ ਭੱਤੇ ਪਹਿਲੀ ਅਕਤੂਬਰ 2011 ਤੋਂ ਲਾਗੂ ਹੋਣਗੇ।
ਇਹ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ਼੍ਰੀ ਤੀਕਸ਼ਣ ਸੂਦ ਨੇ ਦੱਸਿਆ ਕਿ ਨਗਰ ਕੌਂਸਲ ਪ੍ਰਧਾਨ ਦਰਜਾ-1 ਦਾ ਭੱਤਾ 7500 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 10 ਹਜ਼ਾਰ ਰੁਪਏ ਪ੍ਰਤੀ ਮਹੀਨਾ, ਨਗਰ ਕੌਂਸਲ ਪ੍ਰਧਾਨ ਦਰਜਾ-2 ਦਾ 6 ਹਜ਼ਾਰ ਰੁਪਏ ਤੋਂ 7500 ਰੁਪਏ ਪ੍ਰਤੀ ਮਹੀਨਾ, ਨਗਰ ਕੌਂਸਲ/ਨਗਰ ਪੰਚਾਇਤ ਪ੍ਰਧਾਨ ਦਰਜਾ-3 ਦਾ ਭੱਤਾ 4500 ਰੁਤੋਂ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਹੈ।
ਉਨ•ਾਂ ਅੱਗੇ ਦੱਸਿਆ ਕਿ ਕੌਂਸਲਰਾਂ ਦਾ ਮੀਟਿੰਗ ਅਲਾਊਂਸ 300 ਰੁਪਏ ਪ੍ਰਤੀ ਦਿਨ (ਵੱਧ ਤੋਂ ਵੱਧ 3000 ਪ੍ਰਤੀ ਮਹੀਨਾ) ਤੋਂ ਵਧਾ ਕੇ 500 ਰੁਪਏ ਪ੍ਰਤੀ ਦਿਨ (ਵੱਧ ਤੋਂ ਵੱਧ 5000 ਰੁਪਏ ਮਹੀਨਾ) ਕੀਤਾ ਹੈ। ਇਸ ਤਰ•ਾਂ ਨਗਰ ਕੌਂਸਲਰ ਪ੍ਰਧਾਨਾਂ ਤੇ ਕੌਂਸਲਰਾਂ ਦਾ ਹਲਕਾ ਅਲਾਊਂਸ ਦਰਜਾ-1 ਨਗਰ ਕੌਂਸਲ 4 ਹਜ਼ਾਰ ਪ੍ਰਤੀ ਮਹੀਨਾ ਤੋਂ ਵਧਾ ਕੇ 7 ਹਜ਼ਾਰ ਰੁਪਏ ਪ੍ਰਤੀ ਮਹੀਨਾ, ਦਰਜਾ-2 ਨਗਰ ਕੌਂਸਲ ਦਾ 3 ਹਜ਼ਾਰ ਪ੍ਰਤੀ ਮਹੀਨਾ ਤੋਂ ਵਧਾ ਕੇ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਦਰਜਾ-3 ਨਗਰ ਕੌਂਸਲ/ਨਗਰ ਪੰਚਾਇਤ ਦਾ 2 ਹਜ਼ਾਰ ਰੁਪਏ ਤੋਂ ਵਧਾ ਕੇ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਗਿਆ ਹੈ। ਇਸੇ ਤਰ•ਾਂ ਇਨ•ਾਂ ਦਾ ਟੈਲੀਫੋਨ ਅਲਾਊਂਸ 500 ਪ੍ਰਤੀ ਮਹੀਨਾ ਤੋਂ ਵਧਾ ਕੇ 1000 ਪ੍ਰਤੀ ਮਹੀਨਾ ਕਰ ਦਿੱਤਾ ਹੈ।
ਸ੍ਰੀ ਸੂਦ ਨੇ ਅੱਗੇ ਦੱਸਿਆ ਕਿ ਨਗਰ ਕੌਂਸਲਰਾਂ ਨੂੰ ਜੋ ਹਲਕਾ ਅਲਾਊਂਸ ਅਤੇ ਟੈਲੀਫੋਨ ਅਲਾਊਂਸ ਦਿੱਤਾ ਜਾਣਾ ਹੈ, ਉਹ ਅਲਾਊਂਸ ਵੀ ਨਗਰ ਕੌਂਸਲ ਦੇ ਪ੍ਰਧਾਨਾਂ ਨੂੰ ਪ੍ਰਵਾਨਤ ਭੱਤਿਆਂ ਤੋਂ ਇਲਾਵਾ ਮਿਲਣ ਯੋਗ ਹੋਵੇਗਾ। ਇਹ ਸਾਰੇ ਵਧਾਏ ਭੱਤੇ ਪਹਿਲੀ ਅਕਤੂਬਰ 2011 ਤੋਂ ਮਿਲਣਗੇ।