October 10, 2011 admin

ਪੰਜਾਬ ਸਰਕਾਰ ਨੇ ਅਧਿਆਪਕ ਵਰਗ ਨੂੰ ਦਿੱਤਾ ਦੀਵਾਲੀ ਦਾ ਤੋਹਫਾ

• ਜੇ.ਬੀ.ਟੀ./ਈ.ਟੀ.ਟੀ./ਹੈਡ ਟੀਚਰਾਂ/ਸੈਂਟਰ ਹੈਡ ਟੀਚਰਾਂ/ਅਧਿਆਪਕਾਂ/ ਬੀ.ਪੀ.ਈ.ਓਜ਼/ਲੈਕਚਰਾਰਾਂ/ਮੁੱਖ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਭਾਰੀ ਵਾਧਾ
ਚੰਡੀਗੜ- ਪੰਜਾਬ ਸਰਕਾਰ ਨੇ ਸਮੂਹ ਅਧਿਆਪਕ ਵਰਗ ਨੂੰ ਦੀਵਾਲੀ ਦਾ ਬੰਪਰ ਤੋਹਫਾ ਦਿੰਦਿਆਂ ਜੇ.ਬੀ.ਟੀ., ਈ.ਟੀ.ਟੀ., ਹੈਡ ਟੀਚਰਾਂ, ਕਲਾਸੀਕਲ ਤੇ ਵਰਨੈਕੂਲਰ ਅਧਿਆਪਕਾਂ, ਸੈਂਟਰ ਹੈਡ ਟੀਚਰਾਂ, ਅਧਿਆਪਕਾਂ, ਅਧਿਆਪਕਾਵਾਂ, ਬੀ.ਪੀ.ਈ.ਓਜ਼, ਸਕੂਲ ਲੈਕਚਰਾਰਾਂ, ਵੋਕੇਸ਼ਨਲ ਅਧਿਆਪਕਾਂ ਤੇ ਮੁੱਖ ਅਧਿਆਪਕਾਂ ਦੀਆਂ ਤਨਖਾਹਾਂ ਵਿਚ ਭਾਰੀ ਵਾਧਾ ਕੀਤਾ ਹੈ। ਇਨ•ਾਂ ਸਾਰਿਆਂ ਦੇ ਤਨਖਾਹ ਸਕੇਲਾਂ ਵਿੱਚ ਪਹਿਲੀ ਅਕਤੂਬਰ 2011 ਤੋਂ ਵਾਧਾ ਕੀਤਾ ਗਿਆ ਹੈ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇ.ਬੀ.ਟੀ., ਈ.ਟੀ.ਟੀ. ਤੇ ਹੈਡ ਟੀਚਰਾਂ ਦੀ ਪਹਿਲੀ ਜਨਵਰੀ 2006 ਤੋਂ ਪੇਅ ਬੈਂਡ 5910-20200 ਤੇ 3000 ਗਰੇਡ ਪੇਅ ਦੇ ਨਾਲ ਮੁੱਢਲੀ ਤਨਖਾਹ 11470 ਸੀ ਜਦੋਂ ਕਿ ਹੁਣ ਇਸ ਵਿੱਚ ਵਾਧਾ ਕਰਦਿਆਂ ਪਹਿਲੀ ਅਕਤਬੂਰ 2011 ਤੋਂ ਪੇਅ ਬੈਂਡ 10300-34800 ਤੇ 4200 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਹੁਣ ਮੁੱਢਲੀ ਤਨਖਾਹ 16290 ਹੋ ਗਈ ਹੈ। ਕਲਾਸੀਕਲ ਤੇ ਵਰਨੈਕੂਲਰ ਅਧਿਆਪਕਾਂ ਦੀ ਪਹਿਲੀ ਜਨਵਰੀ 2006 ਤੋਂ ਪੇਅ ਬੈਂਡ 10300-34800 ਤੇ 3200 ਗਰੇਡ ਪੇਅ ਦੇ ਨਾਲ ਮੁੱਢਲੀ ਤਨਖਾਹ 13500 ਸੀ ਜਦੋਂ ਕਿ ਹੁਣ ਇਸ ਵਿੱਚ ਵਾਧਾ ਕਰਦਿਆਂ ਪਹਿਲੀ ਅਕਤਬੂਰ 2011 ਤੋਂ ਪੇਅ ਬੈਂਡ 10300-34800 ਤੇ 4400 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਹੁਣ ਮੁੱਢਲੀ ਤਨਖਾਹ 17420 ਹੋ ਗਈ ਹੈ।
ਇਸੇ ਤਰ•ਾਂ ਸੈਂਟਰ ਹੈਡ ਟੀਚਰਾਂ, ਅਧਿਆਪਕਾਂ ਤੇ ਅਧਿਆਪਕਾਵਾਂ ਦੀ ਪਹਿਲੀ ਜਨਵਰੀ 2006 ਤੋਂ ਪੇਅ ਬੈਂਡ 10300-34800 ਤੇ 3600 ਗਰੇਡ ਪੇਅ ਦੇ ਨਾਲ ਮੁੱਢਲੀ ਤਨਖਾਹ 14430 ਸੀ ਜਦੋਂ ਕਿ ਹੁਣ ਇਸ ਵਿੱਚ ਵਾਧਾ ਕਰਦਿਆਂ ਪਹਿਲੀ ਅਕਤਬੂਰ 2011 ਤੋਂ ਪੇਅ ਬੈਂਡ 10300-34800 ਤੇ 4600 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਹੁਣ ਮੁੱਢਲੀ ਤਨਖਾਹ 18030 ਹੋ ਗਈ ਹੈ। ਬੀ.ਪੀ.ਈ.ਓਜ਼, ਸਕੂਲ ਲੈਕਚਰਾਰਾਂ ਤੇ ਵੋਕੇਸ਼ਨਲ ਅਧਿਆਪਕਾਂ ਦੀ ਪਹਿਲੀ ਜਨਵਰੀ 2006 ਤੋਂ ਪੇਅ ਬੈਂਡ 10300-34800 ਤੇ 4200 ਗਰੇਡ ਪੇਅ ਦੇ ਨਾਲ ਮੁੱਢਲੀ ਤਨਖਾਹ 16290 ਸੀ ਜਦੋਂ ਕਿ ਹੁਣ ਇਸ ਵਿੱਚ ਵਾਧਾ ਕਰਦਿਆਂ ਪਹਿਲੀ ਅਕਤਬੂਰ 2011 ਤੋਂ ਪੇਅ ਬੈਂਡ 10300-34800 ਤੇ 5000 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਹੁਣ ਮੁੱਢਲੀ ਤਨਖਾਹ 18450 ਹੋ ਗਈ ਹੈ। ਮੁੱਖ ਅਧਿਆਪਕਾਂ ਦੀ ਪਹਿਲੀ ਜਨਵਰੀ 2006 ਤੋਂ ਪੇਅ ਬੈਂਡ 10300-34800 ਤੇ 4400 ਗਰੇਡ ਪੇਅ ਦੇ ਨਾਲ ਮੁੱਢਲੀ ਤਨਖਾਹ 17420 ਸੀ ਜਦੋਂ ਕਿ ਹੁਣ ਇਸ ਵਿੱਚ ਵਾਧਾ ਕਰਦਿਆਂ ਪਹਿਲੀ ਅਕਤਬੂਰ 2011 ਤੋਂ ਪੇਅ ਬੈਂਡ 10300-34800 ਤੇ 5400 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਹੁਣ ਮੁੱਢਲੀ ਤਨਖਾਹ 20300 ਹੋ ਗਈ ਹੈ।

Translate »