October 10, 2011 admin

ਐਤਕੀਂ ਸਰੋਂ ਦੀਆਂ ਕੀਮਤਾਂ ਸਥਿਰ ਰਹਿਣ ਦੀ ਸੰਭਾਵਨਾ –ਡਾ: ਸਿੱਧੂ

ਲੁਧਿਆਣਾ -ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀਬਾੜੀ ਮੰਡੀਕਰਨ ਚੇਤਨਾ ਕੇਂਦਰ ਦੇ ਇੰਚਾਰਜ ਡਾ: ਜਗਰੂਪ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਵਿੱਚ ਸਰੋਂ• ਦੀ ਫਸਲ ਥੱਲੇ ਰਕਬਾ ਜੋ ਸਾਲ  2009-10 ਵਿੱਚ 27 ਹਜ਼ਾਰ ਹੈਕਟੇਅਰ ਸੀ, ਹੁਣ ਵਧ ਕੇ ਸਾਲ 2010-11 ਵਿੱਚ 28 ਹਜ਼ਾਰ ਹੈਕਟੇਅਰ ਹੋ ਗਿਆ ਹੈ ਜੋ ਕਿ ਮੁੱਖ ਤੌਰ ਤੇ ਫਿਰੋਜ਼ਪੁਰ, ਬਠਿੰਡਾ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਮਾਨਸਾ ਜਿਲਿਆਂ ਵਿੱਚ ਹੈ। ਰਾਜ ਵਿੱਚ ਸਾਲ 2009-10 ਵਿੱਚ ਸਰੋਂ• ਦਾ ਕੁੱਲ ਉਤਪਾਦਨ 35 ਹਜ਼ਾਰ ਟਨ ਤੋ ਵਧਕੇ 38 ਹਜ਼ਾਰ ਟਨ ਹੋਣ ਦੀ ਉਮੀਦ ਹੈ। ਇਸ ਫਸਲ ਦੀ ਮੰਡੀਆਂ ਵਿੱਚ ਜਿਆਦਾਤਰ ਆਮਦ ਅਪ੍ਰੈਲ ਅਤੇ ਮਈ ਮਹੀਨਿਆਂ ਦੌਰਾਨ ਹੁੰਦੀ ਹੈ। ਕਿਸਾਨਾਂ ਨੂੰ ਮਿਲਣ ਵਾਲਾ ਭਾਅ ਇਸ ਦੀ ਦੇਸ਼ ਵਿੱਚ ਕੁੱਲ ਉਪਜ, ਖਾਣ ਵਾਲੇ ਤੇਲਾਂ ਦੀਆਂ ਅੰਤਰ-ਰਾਸ਼ਟਰੀ ਕੀਮਤਾਂ ਅਤੇ ਸਰਕਾਰ ਦੀ ਆਯਾਤ-ਨਿਰਯਾਤ ਨੀਤੀ ਉਤੇ ਨਿਰਭਰ ਕਰਦਾ ਹੈ। ਇਸਤੋਂ ਇਲਾਵਾ ਦੂਜੇ ਤੇਲ ਬੀਜਾਂ ਦਾ ਉਤਪਾਦਨ ਅਤੇ ਭਾਅ ਵੀ ਸਰੋਂ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਦਾ ਹੈ। ਭਾਰਤ ਸਰਕਾਰ ਨੇ ਸਰੋਂ ਦਾ ਘੱਟੋ-ਘੱਟ ਸਮਰਥਨ ਮੁੱਲ ਇਸ ਸਾਲ 2120 ਰੁਪਏ ਪ੍ਰਤੀ ਕੁਇੰਟਲ ਮਿਥਿਆ ਹੈ। ਪਰ ਪਿਛਲੇ ਸਾਲਾਂ ਦੌਰਾਨ ਇਹ ਵੇਖਿਆ ਗਿਆ ਹੈ ਕਿ ਪੰਜਾਬ ਵਿੱਚ ਸਰੋ•ਂ ਦੇ ਸੀਮਿਤ ਉਤਪਾਦਨ ਹੋਣ ਕਾਰਨ ਇਸਦੀਆਂ ਕੀਮਤਾਂ ਆਮ ਤੌਰ ਤੇ ਇਸਦੇ ਘੱਟੋ-ਘੱਟ ਸਮਰਥਨ ਮੁੱਲ ਤੋਂ ਉਪਰ ਹੀ ਰਹਿੰਦੀਆਂ ਹਨ। ਪਿਛਲੇ ਦੋ ਸਾਲਾਂ ਦੌਰਾਨ ਦੇਸ਼ ਦੇ ਮੁੱਖ ਸਰੋਂ ਪੈਦਾ ਕਰਨ ਵਾਲੇ ਸੂਬਿਆਂ ਵਿੱਚ ਸਰੋਂ ਦੀਆਂ ਕੀਮਤਾਂ 2250 ਤੋਂ 2700 ਰੁਪਏ ਪ੍ਰਤੀ ਕੁਇੰਟਲ ਦੇ ਦਰਮਿਆਨ ਰਹੀਆਂ ਹਨ।
ਡਾ: ਸਿੱਧੂ ਨੇ ਦੱਸਿਆ ਕਿ ਇਸ ਸਾਲ ਮਾਨਸੂਨ ਦੀ ਚੰਗੀ ਵਰਖਾ ਹੋਣ ਕਾਰਨ ਦੇ ਤੇਲ ਬੀਜਾਂ ਦੀ ਪੈਦਾਵਾਰ ਵਧਣ ਦੇ ਆਸਾਰ ਹਨ ਜੋ ਆਉਣ ਵਾਲੇ ਸਮੇਂ ਦੌਰਾਨ ਸਰੋਂ ਦੀਆਂ ਕੀਮਤਾਂ ਉਪਰ ਅਸਰ ਪਾ ਸਕਦਾ ਹੈ। ਦੂਜੇ ਪਾਸੇ ਸਰਕਾਰ ਦੀ ਖੁੱਲੀ ਆਯਾਤ ਨੀਤੀ ਅਪਨਾਉਣ ਕਾਰਨ ਦੇਸ਼ ਵਿੱਚ ਖਾਣ ਵਾਲੇ ਤੇਲਾਂ ਦੀ ਸਸਤੇ ਭਾਅ ਤੇ ਭਰਪੂਰ ਆਮਦ ਹੋ ਰਹੀ ਹੈ ਜਿਸਦੀ ਇਸ ਸਾਲ 9 ਮਿਲੀਅਨ ਟਨ ਤੱਕ ਪਹੁੰਚਣ ਦੀ ਉਮੀਦ ਹੈ। ਕਿਸਾਨ ਸਰੋਂ ਦੀ ਬਿਜਾਈ ਸਬੰਧੀ ਫੈਸਲੇ ਕਰਨ ਸਮੇਂ ਇਸ ਜਾਣਕਾਰੀ ਦਾ ਲਾਭ ਉਠਾ ਸਕਦੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ ਖੇਤੀਬਾੜੀ ਮੰਡੀਕਰਨ ਚੇਤਨਾ ਕੇਂਦਰ ਵੱਲੋਂ ਹਰ ਤਰਾਂ ਦੇ ਸੋਮਿਆਂ ਤੋਂ ਸਰੋਂ ਦੀ ਮਾਰਕੀਟ ਸਬੰਧੀ ਜਾਣਕਾਰੀ ਇੱਕਤਰ ਕਰਕੇ ਉਸਦਾ ਅਧਿਐਨ ਕੀਤਾ ਹੈ। ਇਸ ਦੇ ਅਧਾਰ ਤੇ ਸੈਂਟਰ ਨੇ ਆਉਣ ਵਾਲੇ ਸਾਲ ਵਿੱਚ ਵੀ ਸਰੋਂ ਦੀਆਂ ਕੀਮਤਾਂ ਸਥਿਰ ਰਹਿਣ ਦੀ ਸੰਭਾਵਨਾ ਜਤਾਈ ਹੈ ਅਤੇ ਸਾਲ 2011-12 ਦੌਰਾਨ ਇਸ ਦੇ ਮੰਡੀਕਰਨ ਸਮੇਂ ਇਸ ਦੀ ਕੀਮਤ 2250 ਤੋਂ 2450 ਰੁਪਏ ਪ੍ਰਤੀ ਕੁਇੰਟਲ ਦੇ ਦਰਮਿਆਨ ਰਹਿਣ ਦੀ ਭਵਿੱਖਵਾਣੀ ਕੀਤੀ ਹੈ। ਡਾ: ਸਿੱਧੂ ਮੁਤਾਬਕ ਦੇਸ਼ ਵਿੱਚ ਸਾਲ 2010-11 ਦੌਰਾਨ ਇਸਦਾ ਕੁੱਲ ਉਤਪਾਦਨ 71 ਮਿਲੀਅਨ ਟਨ ਹੋਣ ਦੀ ਉਮੀਦ ਹੈ। ਰਾਜਸਥਾਨ ਪ੍ਰਮੁੱਖ ਸਰੋਂ• ਉਤਪਾਦਕ ਰਾਜ ਹੈ ਜੋ ਕੁੱਲ ਉਤਪਾਦਨ ਵਿੱਚ 45% ਦੇ ਕਰੀਬ ਯੋਗਦਾਨ ਦਿੰਦਾ ਹੈ। ਇਸਤੋਂ ਇਲਾਵਾ ਯੂਪੀ, ਮੱਧ ਪ੍ਰਦੇਸ਼, ਹਰਿਆਣਾ, ਗੁਜਰਾਤ ਅਤੇ ਬੰਗਾਲ ਸਰੋਂ ਦਾ ਉਤਪਾਦਨ ਕਰਨ ਵਾਲੇ ਹੋਰ ਰਾਜ ਹਨ। ਜੈਪੁਰ, ਜੋਧਪੁਰ, ਦਿੱਲੀ, ਕਲਕੱਤਾ, ਮੁੰਬਈ, ਇੰਦੌਰ, ਅਲਵਰ, ਭਰਤਪੁਰ, ਅਤੇ ਸ਼੍ਰੀ ਗੰਗਾਨਗਰ ਇਸਦੇ ਮੁੱਖ ਵਪਾਰਕ ਸੈਂਟਰ ਹਨ।

Translate »