ਅੰਮ੍ਰਿਤਸਰ -18 ਸਤੰਬਰ ਨੂੰ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਪਟਿਆਲਾ ਤੋਂ ਜੇਤੂ ਰਹੇ ਸ| ਸਵਿੰਦਰ ਸਿੰਘ (ਸਭਰਵਾਲ) ਸਤਿਗੁਰਾਂ ਦੇ ਸ਼ੁਕਰਾਨੇ ਵਜੋਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਇਲਾਹੀ ਬਾਣੀ ਦਾ ਕੀਰਤਨ ਸਰਵਨ ਕੀਤਾ। ਉਪਰੰਤ ਸ਼੍ਰੋਮਣੀ ਕਮੇਟੀ ਦੇ ਦਫ਼ਤਰ ’ਚ ਐਡੀ| ਸਕੱਤਰ ਸ| ਮਨਜੀਤ ਸਿੰਘ ਨੇ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਨਾਲ ਸਨਮਾਨਤ ਕੀਤਾ। ਇਸ ਮੌਕੇ ਮੀਤ ਸਕੱਤਰ ਸ| ਰਾਮ ਸਿੰਘ ਤੇ ਸ| ਸੁਖਦੇਵ ਸਿੰਘ ਭੂਰਾ, ਸੁਪ੍ਰਿੰਟੈਂਡੈਂਟ ਸ| ਹਰਮਿੰਦਰ ਸਿੰਘ ਮੂਧਲ, ਸੁਪਰਵਾਈਜ਼ਰ ਸ| ਪਲਵਿੰਦਰ ਸਿੰਘ ਤੇ ਸ| ਜਤਿੰਦਰ ਸਿੰਘ, ਸ| ਕੁਲਵਿੰਦਰ ਸਿੰਘ ਮੰਡ ਵੀ ਮੌਜੂਦ ਸਨ।