October 10, 2011 admin

ਸੀਨੀਅਰ ਸਿਟੀਜਨਾਂ ਨੂੰ ਦਫਤਰਾਂ ਅਤੇ ਘਰਾਂ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇ।

ਫਤਹਿਗੜ੍ਹ ਸਾਹਿਬ- ਜਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਫਤਹਿਗੜ੍ਹ ਸਾਹਿਬ ਵੱਲੋਂ ਟਰੇਨਿੰਗ ਸੈਂਟਰ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਸੀਨੀਅਰ ਸਿਟੀਜਨ ਦਿਵਸ ਮਨਾਇਆ ਗਿਆ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਵਰਿੰਦਰ ਸਿੰਘ ਬੈਂਸ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ  ਬਜੁਰਗ ਜਵਾਨੀ ਵਿੱਚ ਆਪਣੀ ਔਲਾਦ ਨੂੰ ਖੁਸ਼ਹਾਲ ਬਣਾਉਣ ਲਈ ਹੱਡ ਭੰਨਵੀਂ ਮਿਹਨਤ ਦੇ ਨਾਲ ਨਾਲ ਕਈ ਤਰ੍ਹਾਂ ਦੇ ਕਸ਼ਟ ਵੀ ਸਹਾਰਦੇ ਹਨ ਕਿਉਂਕਿ ਔਲਾਦ ਨਾਲ ਮਾਪਿਆਂ ਦਾ ਇੱਕ ਜਜ਼ਬਾਤੀ ਰਿਸ਼ਤਾ ਹੁੰਦਾ ਹੈ ਪਰੰਤੂ ਇਸ ਦੇ ਬਦਲੇ ਕਈ ਵਾਰ ਔਲਾਦ ਨਿੱਜੀ ਸਵਾਰਥ ਕਾਰਨ ਬੁਢੇਪੇ ਦੀ ਉਮਰ ਵਿੱਚ ਜੋ ਇੱਜਤ ਮਾਣ ਅਤੇ ਸਹੂਲਤਾਂ ਜਿਸ ਦੇ ਬਜੁਰਗ ਹੱਕਦਾਰ ਹਨ, ਉਸ ਦੀ ਪੂਰਤੀ ਕਰਨ ਤੋਂ ਅਵੇਸਲੀ ਹੋ ਜਾਂਦੀ ਹੈ।

               ਇਸ ਮੌਕੇ ਸਹਾਇਕ ਸਿਵਲ ਸਰਜਨ ਦੀ ਅਗਵਾਈ ਹੇਠ  ਅੱਖਾਂ, ਦੰਦਾਂ ਅਤੇ ਹੱਡੀਆਂ ਦੇ ਮਾਹਰ ਡਾਕਟਰਾਂ ਵੱਲੋਂ ਸੀਨੀਅਰ ਸਿਟੀਜਨਾਂ ਦਾ ਚੈਕ ਅਪ ਕੀਤਾ।  ਇਸ ਮੌਕੇ ਪ੍ਰਧਾਨ ਸੀਨੀਅਰ ਸਿਟੀਜਨ ਐਸੋਸੀਏਸ਼ਨ ਸ: ਜਰਨੈਲ ਸਿੰਘ, ਵਾਈਸ ਪ੍ਰਧਾਨ ਸ੍ਰੀ ਨਸੀਬ ਚੰਦ ਨੇ ਵੀ ਆਪਣੀ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ । ਇਸ ਕੈਂਪ ਵਿੱਚ ਵਡੇਰੀ ਉਮਰ ਦੇ ਸੀਨੀਅਰ ਸਿਟੀਜਨਾਂ ਦਾ ਵਿਸ਼ੇਸ਼ ਤੌਰ ਤੇੰ ਸਨਮਾਨ ਕੀਤਾ ਗਿਆ । ਇਸ ਮੌਕੇ ਵੱਡੀ ਗਿਣਤੀ ਵਿਚ ਬਜ਼ੁਰਗਾਂ ਨੇ ਸ਼ਮੂਲੀਅਤ ਕੀਤੀ

Translate »