ਲੁਧਿਆਣਾ- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫ਼ਸਲ ਵਿਗਿਆਨ ਵਿਭਾਗ ਨੂੰ ਮਾਡਰਨ ਇਨਸੈਕਟੀਸਾਈਡ ਲਿਮ: ਵੱਲੋਂ ਗੁੱਲੀ ਡੰਡੇ ਵਿੱਚ ਨਦੀਨ ਨਾਸ਼ਕਾਂ ਦੀ ਸਹਿਣਸ਼ਕਤੀ ਨੂੰ ਵਧਣ ਤੋਂ ਰੋਕਣ ਲਈ ਇਕ ਖੋਜ ਪ੍ਰਾਜੈਕਟ ਮਿਲਿਆ ਹੈ। ਸਾਂਝੇ ਪ੍ਰਾਜੈਕਟ ਨੂੰ ਸਹੀਬੰਧ ਕਰਨ ਵੇਲੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ, ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ, ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ: ਗੁਰਮੀਤ ਸਿੰਘ ਬੁੱਟਰ, ਡਾ: ਸੁਰਜੀਤ ਸਿੰਘ ਅਤੇ ਡਾ: ਤਰੁਨਦੀਪ ਕੌਰ ਯੂਨੀਵਰਸਿਟੀ ਵੱਲੋਂ ਅਤੇ ਕੰਪਨੀ ਵੱਲੋਂ ਸ: ਸੁਰਿੰਦਰ ਸਿੰਘ ਕੂਨਰ, ਪ੍ਰਿਯਾ ਵਰਮਾ ਅਤੇ ਅਰੁਣ ਕੁਮਾਰ ਹਾਜ਼ਰ ਸਨ।
ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ: ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਅਧੀਨ ਪੰਜਾਬ ਦੇ ਵੱਖ ਵੱਖ ਜ਼ਿਲਿ•ਆਂ ਵਿੱਚ ਕਣਕ ਦੀ ਫ਼ਸਲ ਉੱਪਰ ਗੁੱਲੀ ਡੰਡੇ ਦੀ ਰੋਕਥਾਮ ਲਈ ਕਣਕ ਦੀ ਬੀਜਾਈ ਤੋਂ ਤੁਰੰਤ ਪਿੱਛੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ ਅਤੇ ਪੰਜਾਬ ਸਾਰੇ ਹਿੱਸਿਆਂ ਨੂੰ ਦੋ ਭਾਗਾਂ ਵਿੱਚ ਵੰਡ ਕੇ ਦੋ ਸਾਲ ਲਈ ਇਹ ਪ੍ਰਾਜੈਕਟ ਚੱਲੇਗਾ। ਇਸ ਪ੍ਰੋਜੈਕਟ ਵਿੱਚ ਕਿਸਾਨ ਭਰਾਵਾਂ ਨੂੰ ਨਦੀਨ ਨਾਸ਼ਕਾਂ ਦੀ ਸੁਚੱਜੀ ਵਰਤੋਂ ਅਤੇ ਸੁਧਰੀਆਂ ਛਿੜਕਾਅ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।