ਚੰਡੀਗੜ- ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ ਵਿਸ਼ਵ ਪ੍ਰਸਿੱਧ ਗਜਲ ਗਾਇਕ ਜਗਜੀਤ ਸਿੰਘ ਦੇ ਅਚਨਚੇਤੀ ਅਕਾਲ ਚਲਾਣੇ ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਜਗਜੀਤ ਸਿੰਘ, ਜੋ ਕਿ ਦਿਮਾਗ ਦੀ ਨਾੜੀ ਫਟਣ ਕਾਰਨ ਪਿਛਲੇ ਕੁਝ ਦਿਨਾ ਤੋ ਜੇਰੇ ਇਲਾਜ ਸਨ ਦਾ ਅੱਜ ਸਵੇਰੇ ਮੁਬੰਈ ਵਿਖੇ ਦਿਹਾਂਤ ਹੋ ਗਿਆ ਸੀ।
ਇਕ ਸ਼ੋਕ ਸੰਦੇਸ਼ ਵਿਚ ਸ੍ਰ ਬਾਦਲ ਨੇ ਕਿਹਾ ਕਿ ਜਗਜੀਤ ਸਿੰਘ ਨੇ ਰਵਾਇਤੀ ਸੰਗੀਤ ਦੀ ਸੁਧਤਾ ਨੂੰ ਬਰਕਰਾਰ ਰਖਦਿਆ ਗਜ਼ਲ ਨੂੰ ਦੁਨੀਆ ਦੇ ਕੋਨੇ ਕੋਨੇ ਵਿਚ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ । ਉਨ•ਾਂ ਵਲੋ ਪੰਜਾਬ ਦੇ ਮਹਿਬੂਬ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਅਤੇ ਪੰਜਾਬੀ ਲੋਕ ਸੰਗੀਤ ਦੇ ਨਵੇਕਲੇ ਅੰਦਾਜ ਵਿਚ ਕੀਤੇ ਗਏ ਗਾਇਨ ਨੇ ਸੰਗੀਤ ਪ੍ਰੇਮੀਆਂ ਨੂੰ ਰੂਹ ਦੀ ਖੁਰਾਕ ਦਿੱਤੀ ।
ਉਨ•ਾਂ ਦੁਖੀ ਪਰਿਵਾਰ ਨਾਲ ਆਪਣੀ ਦਿਲੀ ਹਮਦਰਦੀ ਪ੍ਰਗਟ ਕਰਦਿਆ ਪ੍ਰਮਾਤਮਾ ਅਗੇ ਅਰਦਾਸ ਕੀਤੀ ਹੈ ਕਿ ਬਿਛੜੀ ਆਤਮਾ ਨੂੰ ਸ਼ਾਂਤੀ ਅਤੇ ਪਿਛੇ ਪਰਿਵਾਰ ਅਤੇ ਉਨ•ਾਂ ਦੇ ਸਨੈਹੀਆਂ ਨੂੰ ਭਾਣਾ ਮਨਣ ਦਾ ਬਲ ਬਖਸ਼ੇ।