October 10, 2011 admin

ਵਿਸ਼ਵ ਮਾਨਸਿਕ ਸਿਹਤ ਸੇਵਾਵਾਂ ਦਿਵਸ ਮਨਾਇਆ ਗਿਆ

ਬਠਿੰਡਾ-  -ਜਿਲਾ• ਤੇ ਸ਼ੈਸਨ ਜੱਜ ਅਤੇ ਚੇਅਰਮੈਨ ਜਿਲਾ•• ਕਾਨੂੰਨੀ ਸੇਵਾਵਾਂ ਅਥਾਰਟੀ  ਬਠਿੰਡਾ ਸ੍ਰੀ ਐਸ.ਕੇ. ਅਗਰਵਾਲ ਦੀ ਅਗਵਾਈ ਹੇਠ ਸਮੇਂ ਸਮਂੇ ਤੇ ਕਾਨੂੰਨੀ ਜਾਣਕਾਰੀ ਕੈਪਾਂ ਅਤੇ ਵਿਚਾਰ ਗੋਸ਼ਟੀਆਂ ਦਾ ਆਯੋਜਿਨ ਕੀਤਾ ਜਾਂਦਾ ਹੈ। ਜਿਥੇ ਕਾਨੂੰਨੀ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦਿਤੀ ਜਾਂਦੀ ਹੈ। ਮਾਨਸਿਕ ਰੋਗੀਆਂ ਦੇ ਕਾਨੂੰਨੀ ਅਧਿਕਾਰਾਂ ‘ਤੇ ਚਾਨਣਾ ਪਾਉਣ ਲਈ ਇਕ ਵਿਚਾਰ ਗੋਸ਼ਟੀ ਅਦਾਲਤ ਦੇ ਕੰਪਲੈਕਸ ਵਿਚ ਕਰਵਾਈ ਗਈ। ਪੰਜਾਬ ਕਾਨੂੰਨੀ ਸੇਵਾਵਾਂ  ਅਥਾਰਟੀ ਦੇ ਸਹਾਇਕ ਜਿਲਾ• ਅਟਾਰਨੀ ਸ੍ਰੀ. ਆਰ.ਕੇ.ਸ਼ਰਮਾ ਨੇ ਦਸਿਆ ਕਿ ਹਰ ਸਾਲ 10 ਅਕਤੂਬਰ ਦਾ ਦਿਨ ਵਿਸ਼ਵ ਮਾਨਸਿਕ ਸਿਹਤ ਦਿਵਸ ਵਜੋ ਮਨਾਇਆ ਜਾਂਦਾ ਹੈ।  ਭਾਰਤ ਸਰਕਾਰ ਵਲੋ ਸਾਲ 1987 ਵਿਚ ‘ਦਾ ਮੈਂਟਲ ਹੈਲਥ ਐਕਟ’ ਪਾਸ ਕੀਤਾ ਗਿਆ ਸੀ ਜੋ ਸਾਲ 1993 ਵਿਚ ਲਾਗੂ ਹੋ ਗਿਆ ਸੀ। ਇਸ ਐਕਟ ਵਿਚ ਮਾਨਸਿਕ ਰੋਗੀਆਂ ਦੇ ਇਲਾਜ ਲਈ  ਮਾਨਸਿਕ ਨਰਸਿੰਗ ਹੋਮ ਅਤੇ ਹਸਪਤਾਲਾਂ ਦੀ ਵਿਵਸਥਾ ਕੀਤੀ ਗਈ ਹੈ।  ਮਾਨਸਿਕ
ਰੋਗੀਆਂ ਦੇ ਇਲਾਜ ਕਰਦੇ ਸਮੇ ਉਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ।  ਮਾਨਸਿਕ ਰੋਗ ਤੋ ਪੀੜਤ ਵਿਅਕਤੀ ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਅਤੇ ਮਾਨਸਿਕ ਸਿਹਤ ਐਕਟ 1987 ਅਧੀਨ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਇਸ ਵਿਚਾਰ ਗੌਸਟੀ ਵਿਚ ਐਕਵੋਕੇਟ ਸ੍ਰੀ ਡੀ.ਆਰ. ਪਰਿਹਾਰ, ਸ੍ਰੀ ਬੰਸੀ ਲਾਲ ਸਚਦੇਵਾ, ਸ੍ਰੀ ਦਲਜੀਤ ਸ਼ਰਮਾ, ਸ੍ਰੀ ਗੁਰਦੇਵ ਸਿੰਘ ਸੋਢੀ, ਸ੍ਰੀ ਜਗਦੀਪ ਸਿੰਘ ਵਾਲੀਆ ਅਤੇ ਸ੍ਰੀ ਕੰਵਲਜੀਤ ਸਿੰਘ ਸਿੱਧੂ ਨੇ ਭਾਗ ਲਿਆ।

Translate »