ਲੁਧਿਆਣਾ- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਯੁਵਕ ਮੇਲੇ ਵਿੱਚ ਅੱਜ ਜਿੱਥੇ ਮਾਨਸਿਕ ਸੋਚ ਨੂੰ ਤਿੱਖਿਆਂ ਕਰਨ ਵਾਲੇ ਮੁਕਾਬਲੇ ਹੋਏ ਉੱਥੇ ਦਿਮਾਗੀ ਤਨਾਅ ਤੋਂ ਰਾਹਤ ਪਾਉਣ ਲਈ ਹਾਸ ਰਸ ਕਵਿਤਾ ਵਰਗੇ ਮੁਕਾਬਲੇ ਵੀ ਕਰਵਾਰੇ ਗਏ। ਅੱਜ ਦੇ ਮੁਕਾਬਲਿਆਂ ਵਿੱਚ ਵਾਦ-ਵਿਵਾਦ, ਭਾਸ਼ਣਕਾਰੀ, ਹਾਸ ਰਸ ਕਵਿਤਾ ਅਤੇ ਕਵਿਜ਼ ਦੇ ਮੁਕਾਬਲੇ ਵੀ ਸ਼ਾਮਿਲ ਸਨ।
ਮੇਲੇ ਦੇ ਮੁੱਖ ਪ੍ਰਬੰਧਕੀ ਸਕੱਤਰ ਡਾ. ਦਰਸ਼ਨ ਸਿੰਘ ਔਲਖ ਨੇ ਦੱਸਿਆ ਕਿ ਸਵੇਰ ਦੇ ਸੈਸ਼ਨ ਵਿੱਚ ਵਾਦ-ਵਿਵਾਦ ਅਤੇ ਮੌਕੇ ਤੇ ਭਾਸ਼ਣਕਾਰੀ ਦੇ ਮੁਕਾਬਲੇ ਕਰਵਾਏ ਗਏ। ਵਾਦ-ਵਿਵਾਦ ਮੁਕਾਬਲੇ ਲਈ ਵਿਸ਼ਾ ਸੀ ‘ਕਿਸੇ ਵੀ ਸਮਾਜ ਦਾ ਵਿਕਾਸ ਉਸ ਲਈ ਨੁਕਸਾਨਦੇਹ ਸਾਬਿਤ ਹੁੰਦਾ ਹੈ ਜਾਂ ਨਹੀਂ’ ਅਤੇ ਭਾਸ਼ਣ ਮੁਕਾਬਲੇ ਲਈ ਵਿਸ਼ਾ ਸੀ ‘ਅਸੀਂ ਮਸ਼ੀਨੀ ਮਾਨਵ (ਰੋਬਟ) ਦੀ ਜਿੰਦਗੀ ਜੀ ਰਹੇ ਹਾਂ।
ਦੁਪਹਿਰ ਦੇ ਸੈਸ਼ਨ ਵਿੱਚ ਕਵਿਜ਼ ਅਤੇ ਹਾਸ ਰਸ ਕਵਿਤਾ ਦੇ ਮੁਕਾਬਲੇ ਕਰਵਾਏ ਗਏ। ਇਸ ਸੈਸ਼ਨ ਦੇ ਮੁੱਖ ਮਹਿਮਾਨ ਸ. ਕੁਲਦੀਪ ਸਿੰਘ ਵਧੀਕ ਕਮਿਸ਼ਨਰ ਮਿਉਨੀਸੀਪਲ ਕਾਰਪੋਰੇਸ਼ਨ ਲੁਧਿਆਣਾ ਸਨ।
ਦੋਨਾਂ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦੇ ਤਿੰਨੋਂ ਡਿਗਰੀ ਕਾਲਜ, ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ, ਕਾਲਜ ਆਫ ਵੈਟਨਰੀ ਸਾਇੰਸ ਅਤੇ ਕਾਲਜ ਆਫ ਫਿਸ਼ਰੀਜ਼ ਤੋਂ ਇਲਾਵਾ ਖਾਲਸਾ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸਜ਼ ਨੇ ਵੀ ਹਿੱਸਾ ਲਿਆ।
ਡਾ. ਪੀ. ਐਨ. ਦਿਵੇਦੀ, ਸਹਿਤਕ ਗਤੀਵਿਧੀਆਂ ਦੇ ਕਨਵੀਨਰ ਦੇ ਦੱਸਿਆ ਕਿ ਇਹ ਮੁਕਾਬਲੇ ਅੱਜ ਦੀਆਂ ਪ੍ਰਤੀਯੋਗਤਾਵਾਂ ਦੇ ਨਾਲ ਸੰਪੂਰਨ ਹੋ ਗਏ ਹਨ। ਇਨ•ਾਂ ਸਾਰੇ ਮੁਕਾਬਲਿਆਂ ਦੇ ਨਤੀਜੇ ਯੁਵਕ ਮੇਲੇ ਦੇ ਆਖਰੀ ਦਿਨ ਘੋਸ਼ਿਤ ਕੀਤੇ ਜਾਣਗੇ। ਕੱਲ ਦੇ ਮੁਕਾਬਲਿਆਂ ਵਿੱਚ ਰਚਨਾਤਮਕ ਲਿਖਾਈ ਅਤੇ ਫੋਟੋਗ੍ਰਾਫੀ ਸ਼ਾਮਿਲ ਹੋਵੇਗੀ। ਇਹ ਮੁਕਾਬਲੇ ਸੈਮੀਨਾਰ ਹਾਲ, ਸਿਲਵਰ ਜੁਬਲੀ ਬਲਾਕ ਵੈਨਟਰੀ ਯੂਨੀਵਰਸਿਟੀ ਵਿਖੇ ਕਰਵਾਏ ਜਾਣਗੇ।