October 10, 2011 admin

ਨਹਿਰੂ ਯੁਵਾ ਕੇਂਦਰ ਦਾ ਐਨ.ਵਾਈ.ਸੀ. ਟ੍ਰੇਨਿੰਗ ਕੈਂਪ ਸੰਪਨ

ਫਿਰੋਜ਼ਪੁਰ  – ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਵੱਲੋਂ ਜ਼ਿਲਾ ਯੂਥ ਕੋਆਰਡੀਨੇਟਰ ਸਰਬਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਪਿਛਲੇ ਦਸ ਦਿਨਾਂ ਤੋਂ ਚੱਲ ਰਿਹਾ ਐਨ.ਵਾਈ.ਸੀ. ਟ੍ਰੇਨਿੰਗ ਕੈਂਪ ਅੱਜ ਗੁਰੂ ਨਾਨਕ ਕਾਲਜ ਵਿਖੇ ਸਮਾਪਤ ਹੋ ਗਿਆ। ਇਸ ਸਮੇਂ ਸ੍ਰੀ ਡੀ.ਪੀ.ਐਸ. ਖਰਬੰਦਾ ਏ.ਡੀ.ਸੀ. ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮੇਂ ਰਤਿੰਦਰ ਸਿੰਘ ਸਾਈਆਂ ਵਾਲਾ ਚੇਅਰਮੈਨ ਗੁਰੂ ਨਾਨਕ ਕਾਲਜ ਪ੍ਰਬੰਧਕੀ ਕਮੇਟੀ, ਜਗਤਾਰ ਸਿੰਘ ਡੀ.ਪੀ.ਓ. ਆਦਿ ਵੀ ਹਾਜਰ ਸਨ। ਗੁਰਦੇਵ ਸਿੰਘ ਜੋਸਨ ਲੇਖਾਕਾਰ ਨੇ ਆਏ ਮੁੱਖ ਮਹਿਮਾਨ ਤੇ ਪਤਵੰਤਿਆਂ ਨੂੰ ਜੀ ਆਇਆਂ ਆਖਿਆ।  à©›à¨¿à¨²à¨¾ ਯੂਥ ਕੋਆਰਡੀਨੇਟਰ ਸਰਬਜੀਤ ਸਿੰਘ ਬੇਦੀ ਨੇ ਕੈਂਪ ਦੋਰਾਨ ਦਸ ਦਿਨਾਂ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਰਤਿੰਦਰ ਸਿੰਘ ਸਾਈਆਂ ਵਾਲਾ ਚੇਅਰਮੈਨ ਗੁਰੂ ਨਾਨਕ ਕਾਲਜ ਪ੍ਰਬੰਧਕੀ ਕਮੇਟੀ ਨੇ ਨੌਜਵਾਨਾਂ ਨੂੰ ਸਮਾਜ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਸ੍ਰੀ: ਡੀ.ਪੀ.ਐਸ. ਖਰਬੰਦਾ ਵਧੀਕ ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਮੂਹ ਐਨ.ਵਾਈ.ਸੀ. ਨੇ ਜੋ ਵੱਡਮੁੱਲੀ ਸਿੱਖਿਆ ਪ੍ਰਾਪਤ ਕੀਤੀ ਹੈ ਉਸ ਨੂੰ ਅੱਗੇ ਵੰਡਣ ਅਤੇ ਨਹਿਰੂ ਯੁਵਾ ਕੇਂਦਰ ਦੀਆਂ ਨੀਤੀਆਂ ਲੋਕਾਂ ਤੱਕ ਪਹੁਚਾਣ। ਇਸ ਮੌਕੇ ਧਾਰਮਿਕ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਪੇਸ਼ ਕੀਤੇ। ਇਸ ਮੌਕੇ ਹਰਚਰਨ ਸਿੰਘ ਸਾਮਾ ਪ੍ਰਧਾਨ ਸ਼ੇਰੇ ਪੰਜਾਬ ਸਪੋਰਟਸ ਕਲੱਬ, ਜਗਤਾਰ ਸਿੰਘ ਡੀ.ਪੀ.ਓ. ਅਤੇ ਰਜਨੀਤ ਕੌਰ ਐਨ.ਵਾਈ.ਸੀ. ਨੇ ਵੀ ਸੰਬੋਧਨ ਕੀਤਾ। ਇਸ ਐਨ.ਵਾਈ.ਸੀ.ਟ੍ਰੇਨਿੰਗ ਕੈਂਪ ਵਿੱਚ ਮਾਨਸਾ ਅਤੇ ਫਿਰੋਜ਼ਪੁਰ ਜ਼ਿਲੇ ਦੇ ਕਰੀਬ 48 ਨੌਜਵਾਨ ਲੜਕੇ ਤੇ ਲੜਕੀਆਂ ਹਿੱਸਾ ਲੈ ਰਹੇ ਸਨ। ਕਮਲਜੀਤ ਸਿੰਘ ਸਿੱਧੂ ਨੇ ਮੰਚ ਸੰਚਾਲਕ ਦੀ ਭੂਮਿਕਾ ਬਾਖੂਭੀ ਨਿਭਾਈ। ਪ੍ਰੋਗਰਾਮ ਦੀ ਸਫਲਤਾ ਵਾਸਤੇ ਸੀਮਾ ਰਾਣੀ ਐਨ.ਵਾਈ.ਸੀ., ਬਾਜ਼ ਸਿੰਘ, ਰਜੀਨਤ ਕੌਰ, ਕੁਲਵਿੰਦਰ ਕੌਰ ਵੀ.ਟੀ. ਆਦਿ ਨੇ ਯੋਗਦਾਨ ਪਾਇਆ। ਗੁਰਦੇਵ ਸਿੰਘ ਜੋਸਨ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ।

Translate »