October 10, 2011 admin

ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋ ‘ਵਿਸ਼ਵ ਮਾਨਸਿਕ ਸਿਹਤ ਦਿਵਸ’

ਲੁਧਿਆਣਾ – ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋ ਅੱਜ ‘ਵਿਸ਼ਵ ਮਾਨਸਿਕ ਸਿਹਤ ਦਿਵਸ’ ਦੇ ਮੌਕੇ ਤੇ ਈ.ਐਸ.ਆਈ. ਡਿਸਪੈਸਰੀ ਨੰ: 7 ਗਲੀ ਨੰ: 3 ਸਾਹਮਣੇ ਅਰੋੜਾ ਸਿਨੇਮਾ ਲੁਧਿਆਣਾ ਵਿਖੇ ਕੌਮੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਮੁਤਾਬਿਕ ਇੱਕ ਲੀਗਲ ਲਿਟਰੇਸੀ ਕੈਪ ਲਗਾਇਆ ਗਿਆ ਜਿਸ ਦੀ ਪ੍ਰਧਾਨਗੀ ਸ੍ਰੀਮਤੀ ਰੀਤੂ ਜੈਨ ਸਹਾਇਕ ਜਿਲਾ ਅਟਾਰਨੀ (ਕਾਨੂੰਨੀ ਸੇਵਾਵਾਂ) ਨੇ ਕੀਤੀ। ਇਸ ਮੌਕੇ ਤੇ ਉਹਨਾਂ ਨਾਲ ਡਿਸਪੈਸਰੀ ਦੇ ਡਾ: ਜੀ. ਪੀ. ਮੰਗਲਾ, ਸੀਨੀਅਰ ਮੈਡੀਕਲ ਅਫਸਰ ਵੀ ਹਾਜ਼ਰ ਸਨ। ਇਸ ਮੌਕੇ ਤੇ ਡਾ: ਜੀ.ਪੀ.ਮੰਗਲਾ, ਸੀਨੀਅਰ ਮੈਡੀਕਲ ਅਫਸਰ ਨੇ ਫੈਕਟਰੀਆਂ ਤੋ ਆਏ 200 ਦੇ ਕਰੀਬ ਮਜਦੂਰਾਂ ਨੂੰ ਸਿਹਤ ਸੰਭਾਲ ਬਾਰੇ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਅਸੀ ਮਾਨਸਿਕ ਤੌਰ ਤੇ ਕਿਵੇ ਤੰਦਰੁਸਤ ਰਹਿ ਸਕਦੇ ਹਾਂ। ਉਹਨਾਂ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਮਾਨਸਿਕ ਰੋਗੀ ਨਾਲ ਵਿਕਤਰੇ ਵਾਲਾ ਵਿਵਹਾਰ ਨਹੀ ਕਰਨਾ ਚਹੀਦਾ ਅਤੇ ਜਿੱਥੋ ਤੱਕ ਸੰਭਵ ਹੋ ਸਕੇ ਮਾਨਸਿਕ ਰੋਗੀ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਇਲਾਜ਼ ਨਾਲ ਮਾਨਸਿਕ ਰੋਗੀ ਠੀਕ ਹੋ ਸਕਦੇ ਹਨ। ਇਸ ਮੌਕੇ ਤੇ ਸ੍ਰੀਮਤੀ ਰੀਤੂ ਜੈਨ ਸਹਾਇਕ ਜਿਲਾ ਅਟਾਰਨੀ (ਕਾਨੂੰਨੀ ਸੇਵਾਵਾਂ) ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆ ਜਿੱਥੇ ਮੁਫਤ ਕਾਨੂੰਨੀ ਸਹਾਇਤਾ ਅਤੇ ਲੋਕ ਅਦਾਲਤਾਂ ਦੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ, ਉੱਥੇ ਮਾਨਸਿਕ ਸਿਹਤ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ, ਕਾਨੂੰਨੀ ਸੇਵਾਵਾਂ ਅਥਾਰਟੀਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਤੇ ਮਾਨਸਿਕ ਰੋਗੀ ਦੇ ਕਾਨੂੰਨੀ ਅਧਿਕਾਰਾਂ ਦੀ ਵੀ ਜਾਣਕਾਰੀ ਦਿੱਤੀ।
 à¨‡à¨¸ ਮੌਕੇ ਤੇ ਮੁਫਤ ਕਾਨੂੰਨੀ ਸਹਾਇਤਾ ਅਤੇ ਲੋਕ ਅਦਾਲਤਾਂ ਦੀਆਂ ਸਕੀਮਾਂ ਦੇ ਪੈਫਲੇਟਸ ਵੀ ਵੰਡੇ ਗਏ।   

Translate »