October 10, 2011 admin

ਮਾਲ ਵਿਭਾਗ ਦਾ ਰਿਕਾਰਡ ਜਲਦੀ ਹੋਵੇਗਾ ਆਨ-ਲਾਈਨ: ਡਾ|ਐਸ|ਕੇ|ਰਾਜੂ

ਫਿਰੋਜ਼ਪੁਰ –  ਫਿਰੋਜ਼ਪੁਰ ਜ਼ਿਲੇ੍ਹ ਨਾਲ ਸਬੰਧਿਤ ਮਾਲ ਵਿਭਾਗ ਦੇ ਰਿਕਾਰਡ ਦੇ ਕੰਪਿਊਟਰੀਕਰਨ ਦਾ ਕੰਮ ਜਲਦੀ ਮੁਕੰਮਲ ਕਰਕੇ ਇਸਨੂੰ ਆਨ-ਲਾਈਨ ਕੀਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ|ਐਸ|ਕੇ|ਰਾਜੂ ਨੇ ਸੈਕਟਰੀ ਮਾਲ ਵਿਭਾਗ ਪੰਜਾਬ ਸ੍ਰੀ ਅਸ਼ੋਕ ਕੁਮਾਰ ਗੁਪਤਾ ਨਾਲ ਜ਼ਿਲ੍ਹੇ ਨਾਲ ਸਬੰਧਿਤ ਮਾਲ ਵਿਭਾਗ ਦੇ ਰਿਕਾਰਡ ਦੇ ਕੰਪਿਊਟਰੀਕਰਨ ਦੀ ਪ੍ਰਗਤੀ ਸਬੰਧੀ ਵੀਡੀਓ ਕਾਨਫਰੰਸ ਮੌਕੇ ਦਿੱਤੀ।
    ਡਿਪਟੀ ਕਮਿਸ਼ਨਰ ਨੇ ਸੈਕਟਰੀ ਮਾਲ ਵਿਭਾਗ ਨੂੰ ਦੱਸਿਆ ਕਿ ਡਾਟਾ ਐਂਟਰੀ ਅਪਰੇਟਰਾਂ ਦੀ ਹੜਤਾਲ ਕਾਰਨ ਮਾਲ ਵਿਭਾਗ ਦੀ ਡਾਟਾ ਐਂਟਰੀ ਦਾ ਕੰਮ ਰੁਕਿਆ ਸੀ। ਸੈਕਟਰੀ ਮਾਲ ਵਿਭਾਗ ਸ੍ਰੀ ਗੁਪਤਾ ਨੇ ਦੱਸਿਆ ਕਿ ਜਲਦੀ ਹੀ ਫਿਰੋਜ਼ਪੁਰ ਜ਼ਿਲ੍ਹੇ ਨੂੰ ਲੋੜੀਂਦੀ ਮਾਤਰਾ ਵਿਚ ਡਾਟਾ ਅਪਰੇਟਰ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ ਡਾ|ਐਸ|ਕੇ|ਰਾਜੂ ਨੇ ਦੱਸਿਆ ਇਕ ਹਫਤੇ ਵਿਚ ਫਿਰੋਜ਼ਪੁਰ ਅਤੇ ਜ਼ੀਰਾ ਸਬ-ਡਵੀਜਨਾਂ ਦੇ ਮਾਲ ਵਿਭਾਗ ਦਾ ਰਿਕਾਰਡ ਆਨ-ਲਾਈਨ ਹੋ ਜਾਵੇਗਾ ਅਤੇ ਇਸ ਮਹੀਨੇ ਦੇ ਅੰਤ ਤੱਕ ਗੁਰਹਰਸਹਾਏ ਸਬ-ਡਵੀਜਨ ਦਾ ਜਮੀਨੀ ਰਿਕਾਰਡ ਵੀ ਆਨ-ਲਾਈਨ ਹੋ ਜਾਵੇਗਾ। ਉਨ੍ਹਾ ਦੱਸਿਆ ਕਿ ਜ਼ਿਲ੍ਹੇ ਦੇ 657 ਪਿੰਡਾਂ ਵਿਚੋਂ 346 ਪਿੰਡਾ ਦੇ ਜਮੀਨੀ ਰਿਕਾਰਡ ਦਾ ਕੰਪਿਊਟਰੀਕਰਨ ਹੋ ਚੱੁਕਾ ਹੈ, ਅਤੇ 150 ਪਿੰਡਾਂ ਦੀ ਵੈਲੀਡੇਸ਼ਨ  (ਪੁਨਰ ਜ਼ਾਂਚ) ਦਾ ਕੰਮ ਚੱਲ ਰਿਹਾ ਹੈ। ਇਸ ਮੌਕੇ ਐਨ|ਆਈ|ਸੀ ਦੇ ਇੰਚਾਰਜ ਸ੍ਰੀ ਦਿਨੇਸ਼ ਸ਼ਰਮਾ ਅਤੇ ਸ੍ਰੀ ਸੁਰਿੰਦਰ ਅਰੋੜਾ ਡੀ|ਸੀ|ਐਸ|ਵੀ ਹਾਜਰ ਸਨ।
 

Translate »