October 10, 2011 admin

ਅੰਤਰਰਾਸਟਰੀ ਮਾਨਸਿਕ ਸਿਹਤ ਦਿਵਸ ਦੇ ਸਬੰਧ ਸੈਮੀਨਾਰ ਦਾ ਆਯੋਜਨ ਕੀਤਾ ਗਿਆ

ਗੁਰਦਾਸਪੁਰ – ਅੰਤਰਰਾਸਟਰੀ ਮਾਨਸਿਕ ਸਿਹਤ ਦਿਵਸ ਦੇ ਸਬੰਧ ਵਿੱਚ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਅਤੇ ਸਿਵਲ ਹਸਪਤਾਲ, ਗੁਰਦਾਸਪੁਰ ਵਲੋ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਮਾਨਸਿਕ ਰੋਗਾਂ ਦੇ ਲੱਛਣ, ਉਪਚਾਰ, ਇਲਾਜ ਅਤੇ ਮਾਨਸਿਕ ਸਿਹਤ ਐਕਟ, 1987 ਬਾਰੇ ਮਾਹਿਰਾਂ ਵੱਲੋ ਨਰਸਿੰਗ ਸਟੂਡੈਟ ਅਤੇ ਪੈਰਾ ਮੈਡੀਕਲ ਸਟਾਫ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਡਾ: ਰਾਜਦੀਪ ਕੌਰ ਜਿਲਾ ਸਾਈਕੋਲੋਜਿਸਟ ਅਫਸਰ ਵੱਲੋ ਦਸਿਆ ਗਿਆ ਕਿ ਬਿਨਾ ਮਾਨਸਿਕ ਸਿਹਤ ਦੇ ਸਰੀਰਕ ਸਿਹਤ ਅਧੂਰੀ ਹੈ। ਉਨ੍ਹਾ ਵਲੋ ਵੱਖ-ਵੱਖ ਮਾਨਸਿਕ ਰੋਗਾਂ ਅਤੇ ਉਨ੍ਹਾਂ ਦੇ ਲੱਛਣਾ ਜਿਵੇ ਕਿ ਸਿਜੋਫਿਲਿਆ, ਤਨਾਵ, ਨਸ਼ੇ ਅਤੇ ਅੰਧਵਿਸ਼ਵਾਸ ਨੂੰ ਮੁੱਖ ਕਾਰਨ ਦਸਿਆ ਅਤੇ ਇਸ ਬਾਰੇ ਸਾਈਕੋਲੋਜਿਸਟ ਨਾਲ ਸੰਪਰਕ ਕਰਨ  à¨¤à©‡ ਜੋਰ ਦਿੱਤਾ  à¨¤à¨¾à¨‚ ਜੋ ਉਨ੍ਹਾਂ ਨੂੰ ਉਚਿਤ ਇਲਾਜ ਰਾਹੀ  à¨¬à¨¿à¨®à¨¾à¨°à©€ ਤੋ ਨਿਜਾਤ ਮਿਲ ਸਕੇ। ਇਸ ਉਪਰੰਤ ਡਾ: ਸਰਦੂਲ ਸਿੰਘ ਜਿਲਾ ਟੀਕਰਨ ਅਫਸਰ ਜੀਆਂ ਵੱਲੋ ਮਾਨਸਿਕ ਰੋਗਾਂ ਦੇ ਇਲਾਜ ਲਈ ਮਾਈਕੋਲੋਜਿਸਟ ਦੀ ਘਾਟ, ਅਗਿਆਨਤਾ ਅਤੇ ਅੰਧ ਵਿਸ਼ਵਾਸ ਅਜਿਹੇ ਕਾਰਨਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਡਾ: ਸੰਦੀਪ ਖਰਬੰਦਾ ਜਿਲਾ ਫੈਮਲੀ ਪਲੈਨਿੰਗ ਅਫਸਰ ਵੱਲੋ ਵੀ ਇਸ ਵਿਸ਼ੇ ਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਜਿਲਾ ਗੁਰਦਾਸਪੁਰ ਵੱਲੋ ਸਹਾਇਕ  à¨œà¨¿à¨²à¨¾ ਅਟਾਰਨੀ (ਕਾਨੂੰਨੀ ਸੇਵਾਵਾਂ) ਗੁਰਦਾਸਪੁਰ ਵੱਲੋ ਕਾਨੂੰਨੀ ਸੇਵਾਵਾਂ ਅਥਾਰਟੀ ਐਕਟ,1987 ਅਤੇ ਮਾਨਸਿਕ ਸਿਹਤ ਐਕਟ ਅਧੀਨ ਮਾਨਸਿਕ ਰੋਗੀਆਂ ਨੂੰ ਪ੍ਰਾਪਤ ਕਾਨੂੰਨੀ ਅਧਿਕਾਰਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮਾਨਸਿਕ ਰੋਗ ਇਲਾਜ ਯੋਗ ਹਨ ਅਤੇ ਮਾਨਸਿਕ ਰੋਗੀ ਉਹ ਰੋਗੀ ਹੈ ਜਿਸ ਨੂੰ ਮਾਨਸਿਕ ਬੇਤਰਤੀਬੀ ਕਾਰਨ ਦੀ ਲੋੜ ਹੈ। ਉਨ੍ਹਾਂ ਨੇ ਦੱਸਿਆ ਕਿ ਸੰਵਿਧਾਨ ਤਹਿਤ ਮਾਨਸਿਕ ਰੋਗੀਆਂ ਨੂੰ ਬਰਾਬਰੀ ਦਾ ਹੱਕ ਆਮ ਨਾਗਰਿਕਾਂ ਵਾਗੂ ਹਾਸਲ ਹੈ। ਇਸ ਤੋ ਇਲਾਵਾ ਉਨ੍ਹਾਂ ਨੂੰ ਮਨੁੱਖੀ ਅਧਿਕਾਰ ਵੀ ਹਾਸਲ ਹੈ। ਇਸ ਤੋ ਇਲਾਵਾ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਦਾ ਅਧਿਕਾਰ, ਇਲਾਜ ਦਾ ਅਧਿਕਾਰ, ਇਲਾਜ ਉਪਰੰਤ ਠੀਕ ਹੋਣ ਤੇ ਰਿਹਾਈ ਦਾਅਧਿਕਾਰੀ,ਸਮਾਨਤਾ ਦਾ ਅਧਿਕਾਰ,ਨਿਆ ਪ੍ਰਾਪਤ ਕਰਨ ਲਈ ਬਰਾਬਰਤਾ ਦਾ ਅਧਿਕਾਰ,ਸੋਸ਼ਣ ਨਾ ਕੀਤੇ ਜਾਣ ਦਾ ਅਧਿਕਾਰ, ਬੱਚਿਆ ਅਤੇ ਪਰਿਵਾਰ ਲਈ ਗਾਰਡਿਅਨ ਨਿਯੁਕਤ ਕੀਤੇ ਜਾਣ ਦਾ ਅਧਿਕਾਰ, ਪ੍ਰਾਪਰਟੀ ਅਤੇ ਜਾਇਦਾਦ ਦੀ ਸਾਂਭ ਸੰਭਾਲ ਲਈ ਮੈਨੇਜਰ ਦੀ ਨਿਯੁਕਤੀ ਦਾ ਅਧਿਕਾਰ ,ਸਰਕਾਰੀ ਮੁਲਾਜ਼ਮ ਦੀ ਹੋਣ ਦੀ ਸੂਰਤ ਵਿੱਚ ਵਿਭਾਗੀ ਲਾਭ,ਪੈਨਸ਼ਨ ਅਤੇ ਦੂਸਰੇ ਲਾਭ ਪ੍ਰਾਪਤ ਕਰਨ ਸਬੰਧੀ ਅਧਿਕਾਰ ਤੋ ਇਲਾਵਾ ਮਾਨਸਿਕ ਹਸਪਤਾਲਾਂ ਵਿੱਚ ਦਾਖਲੇ,ਰਿਹਾਈ ਅਤੇ ਇਲਾਜ ਦੌਰਾਨ ਕੋਈ ਰੀਸਰਚ ਨਾ ਕੀਤੇ ਜਾਣ ਵਾਲੇ ਵਿਸ਼ਿਆ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਵੱਲੋ ਇਸ ਬਾਰੇ ਜੋਰ ਦੇ ਕੇ ਕਿਹਾ ਗਿਆ ਕਿ ਇਸ ਚਰਚਾ ਬਾਰੇ ਸਾਖਰ ਕਰਨ ਦੀ ਲੋੜ ਹੈ ਤਾਂ ਜੋ ਸਮਾਜ ਦੇ ਇਸ ਵਰਗ ਨੂੰ ਕਿਸੇ ਬੇਇਨਸਾਫੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਆਮ ਮਾਨਸਿਕ ਰੋਗੀਆਂ ਦੀਆਂ ਤਕਲੀਫਾ ਬਾਰੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਵਿੱਚ ਜਾਗ੍ਰਤੀ ਲਿਆਦੀ ਜਾਵੇ ਤਾਂ ਜੋ ਉਨ੍ਹਾਂ ਦੇ ਇਲਾਜ, ਦੇਖਰੇਖ, ਸਮਾਜਿਕ ਸਹਿਯੋਗ ਬਾਰੇ ਅਣਦੇਖੀ ਨਾ ਹੋਵੇ।

Translate »