October 10, 2011 admin

ਪੰਜਾਬ ਪੁਲਿਸ ਵਿੱਚ ਭਰਤੀ ਲਈ ਅਗੇਤੀ ਸਿਖਲਾਈ ਦੇਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਦੇ ਅਦਾਰੇ ‘ਸੀ-ਪਾਈਟ’ ਵੱਲੋਂ ਕੈਂਪ ਲਗਾਇਆ ਜਾ ਰਿਹਾ ਹੈ

ਪਟਿਆਲਾ – ਪਟਿਆਲਾ, ਸੰਗਰੂਰ ਅਤੇ ਬਰਨਾਲਾ ਜ਼ਿਲਿਆਂ ਦੇ ਨੌਜਵਾਨਾਂ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਲਈ ਅਗੇਤੀ ਸਿਖਲਾਈ ਦੇਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਦੇ ਅਦਾਰੇ ‘ਸੀ-ਪਾਈਟ’ ਵੱਲੋਂ ਕੈਂਪ ਲਗਾਇਆ ਜਾ ਰਿਹਾ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਸੀ-ਪਾਈਟ ਦੇ ਕੈਂਪ ਕਮਾਂਡੈਂਟ ਮੇਜਰ ਦਵਿੰਦਰਪਾਲ ਨੇ ਦੱਸਿਆ ਹੈ ਕਿ ਜਿਹੜੇ ਨੌਜਵਾਨਾਂ ਨੇ ਪੰਜਾਬ ਪੁਲਿਸ ਵਿੱਚ ਬਿਨੈ-ਪੱਤਰ ਦਿੱਤੇ ਹੋਏ ਹਨ ਅਤੇ ਜਾਂ ਫਿਰ ਜਿਹੜੇ ਨੌਜਵਾਨ ਬਿਨੈ-ਪੱਤਰ ਨਹੀਂ ਦੇ ਸਕੇ ਸਨ, ਉਹ ਉਮੀਦਵਾਰ ਹੁਣ 17 ਅਕਤੂਬਰ ਤੱਕ ਪੰਜਾਬ ਪੁਲਿਸ ਲਈ ਆਪਣੇ ਫਾਰਮ ਭਰ ਸਕਦੇ ਹਨ । ਕੈਂਪ ਕਮਾਂਡੈਂਟ ਨੇ ਦੱਸਿਆ ਹੈ ਕਿ ਉਮੀਦਵਾਰ ਆਪਣੇ ਅਸਲ ਸਰਟੀਫਿਕੇਟ ਅਤੇ ਅਪਲਾਈ ਕੀਤੀ ਹੋਈ ਰਸੀਦ ਦੀ ਫੋਟੋ ਕਾਪੀ ਨੂੰ ਨਾਲ ਲੈ ਕੇ ਜਲਦੀ ਤੋਂ ਜਲਦੀ ਸੀ-ਪਾਈਟ ਕੈਂਪ, ਭਵਾਨੀਗੜ੍ਹ ਰੋਡ, ਮਾਰਫਤ ਜੀ.ਟੀ.ਸੀ, ਨਾਭਾ ਜ਼ਿਲ੍ਹਾ ਪਟਿਆਲਾ ਵਿਖੇ ਰਿਪੋਰਟ ਕਰਨ । ਉਨ੍ਹਾਂ ਕਿਹਾ ਕਿ ਸਿਖਲਾਈ ਕੈਂਪ ਦੌਰਾਨ ਨੌਜਵਾਨਾਂ ਨੂੰ ਮੁਫਤ ਖਾਣੇ, ਰਿਹਾਇਸ਼ ਅਤੇ ਕੋਚਿੰਗ ਦੀ ਸਹੂਲਤ ਮਿਲੇਗੀ ।

Translate »