October 11, 2011 admin

ਆਏ ਸਾਲ ਲੱਖਾਂ ਲੋਕ ਮਰ ਜਾਂਦੇ ਹਨ ਹਵਾ ਦੇ ਪ੍ਰਦੂਸ਼ਨ ਨਾਲ

ਭਾਰਤ ਵਾਤਾਵਰਣ ਦੇ ਪਖੋਂ ਖਤਰਨਾਕ ਦੇਸ਼ਾਂ ਵਿੱਚ ਸਤਵੇਂ ਨੰਬਰ ਤੇ
ਆਪਣੀ ਜਿੰਦਗੀ ਵਿੱਚ ਇੱਕ ਨੀਮ ਦਾ ਰੁੱਖ ਲਾਕੇ ਤੁੰਸੀ ਵਾਤਾਵਰਣ ਨੂੰ ਬਚਾਉਣ ਵਿੱਚ ਕਈ ਕਰੋੜ ਰੁਪਏ ਦਾ ਯੋਗਦਾਨ ਪਾ ਸਕਦੇ ਹੋ।
ਭਾਰਤ ਵਿੱਚ ਸ਼ੁਧ ਵਾਤਾਵਰਣ ਦਾ ਮਹੋਲ ਦਿਨ ਪ੍ਰਤੀ ਦਿਨ ਖਰਾਬ ਹੁੰਦਾ ਜਾ ਰਿਹਾ ਹੈ। ਤੇਜੀ ਨਾਲ ਵੱਧ ਰਹੀ ਅਬਾਦੀ ਅਤੇ ਆਰਥਿਕ ਤਰੱਕੀ ਸਦਕਾ ਵਾਤਾਵਰਣ ਤੇ ਇਸ ਦਾ ਸਭ ਤੋਂ ਜਿਆਦਾ ਅਸਰ ਪੈ ਰਿਹਾ ਹੈ। ਦੇਸ਼ ਦੇ ਕੁਦਰਤੀ ਸੰਸਾਧਨਾਂ ਤੇ ਦਬਾਅ ਦਿਨ ਪ੍ਰਤੀ ਦਿਨ ਵੱਧਿਆ ਹੈ।  ਉਦਯੋਗਿਕ ਪ੍ਰਦੂਸ਼ਨ, ਜੰਗਲਾਂ ਦਾ ਕਟਾਅ, ਮਿੱਟੀ ਦਾ ਕਟਾਅ, ਤੇਜੀ ਨਾਲ ਵੱਧਦੀ ਅਬਾਦੀ ਤੇ ਉਦਯੋਗੀਕਰਨ ਨੇ ਵਾਤਾਵਰਣ ਦੀ ਸਥਿਤੀ ਨੂੰ ਹੋਰ ਵੀ ਖਰਾਬ ਕੀਤਾ ਹੈ। ਪਾਣੀ ਅਤੇ ਮਿੱਟੀ ਆਦਿ ਕੁਦਰਤੀ ਸੰਸਾਧਨਾਂ ਦਾ ਜਰੂਰਤ ਤੋਂ ਜਿਆਦਾ ਦੋਹਨ ਕਰਣ ਨਾਲ ਮਨੁੱਖ ਤੇ ਹੋਰ ਜੀਵ ਰ੍ਵੂਪਾਂ ਨੂੰ ਵਾਤਾਵਰਣ ਦੇ ਪ੍ਰਦੂਸ਼ਨ ਦੇ ਗੰਭੀਰ ਰੂਪਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ ਜਿਸ ਨਾਲ ਕਈ ਜੀਵ ਤਾਂ ਵਾਤਾਵਰਣ ਦੇ ਬਿਗੜਨ ਕਾਰਨ ਆਲੋਪ ਹੋ ਗਏ ਹਨ ਅਤੇ ਕਈ ਆਲੋਪ ਹੋਣ ਦੇ ਕਗਾਰ ਤੇ ਪਹੁੰਚ ਗਏ ਹਨ ।
ਨੈਟ ਤੇ ਹਾਲ ਵਿੱਚ ਹੀ ਜਾਰੀ ਕੀਤੀ ਇੱਕ ਰੈਕਿੰਗ ਮੁਤਾਬਕ ਭਾਰਤ ਵਾਤਾਵਰਣ ਦੇ ਪਖੋਂ ਖਤਰਨਾਕ ਦੇਸ਼ਾਂ ਵਿੱਚ ਸਤਵੇਂ ਨੰਬਰ ਤੇ ਹੈ। ਇਹ ਅਧਿਐਨ ਵੱਖ ਵੱਖ 179 ਦੇਸ਼ਾਂ ਦੇ ਪ੍ਰਾਪਤ ਤਥਾਂ ਦੇ ਅਧਾਰ ਤੇ ਹਾਵਰਡ, ਪ੍ਰਿਸਟਨ, ਐਡੀਲੇਡ ਤੇ ਸਿੰਗਾਪੁਰ ਯੁਨੀਵਰਸੀਟੀ ਵਲੋਂ ਕੀਤਾ ਗਿਆ। ਵਾਤਾਵਰਣ ਮਾਪਕਾਂ ਤੇ ਬ੍ਰਾਜੀਲ ਸਭ ਤੋਂ ਮਾੜਾ ਤੇ ਸਿੰਗਾਪੁਰ ਸਭ ਤੋਂ ਵਧੀਆ ਪਾਇਆ ਗਿਆ। ਅਮਰੀਕਾ ਸÎਭ ਤੋਂ ਖਰਾਬ ਦੇਸ਼ਾਂ ਵਿੱਚ ਦੂਜੇ ਨੰਬਰ ਤੇ ਅਤੇ ਚੀਨ ਤੀਜੇ ਨੰਬਰ ਤੇ ਸੀ। 2007 ਦੇ ਇੱਕ ਅਧਿਐਨ ਦੇ ਮੁਤਾਬਕ ਭਾਰਤ ਦਾ ਪ੍ਰਤੀ ਵਿਅਕਤੀ ਕਾਰਬਨ ਦਾ ਉਤਸਰਜਨ 1360 ਕਿਲੋਗਰਾਮ ਸੀ ਜੋਕਿ ਅਮਰੀਕਾ 19278 ਕਿਲੋਗਰਾਮ ਤੇ ਚੀਨ 4763 ਕਿਲੋਗਰਾਮ ਦੇ ਮੁਕਾਬਲੇ ਕਾਫੀ ਘੱਟ ਹੈ।
ਵਿਸ਼ਵ ਸੇਹਤ ਸੰਗਠਨ ਮੁਤਾਬਕ ਆਏ ਸਾਲ ਲਗਭਗ 2 ਲੱਖ ਲੋਕ ਹਵਾ ਦੇ ਪ੍ਰਦੂਸ਼ਨ ਨਾਲ ਮਰ ਜਾਂਦੇ ਹਨ ਜਦਕਿ ਕਈ ਹੋਰ ਦਿਲ ਅਤੇ ਸਾਹ ਦੀ ਬਿਮਾਰੀ, ਫੇਫੜਿਆਂ ਦੀ ਐਲਰਜੀ ਤੇ ਕੈਂਸਰ ਦੇ ਸ਼ਿਕਾਰ ਹੋ ਜਾਂਦੇ ਹਨ। ਨਵੀਆਂ ਖੋਜਾਂ ਮੁਤਾਬਕ ਪ੍ਰਦੂਸ਼ਤ ਹਵਾ ਨਾਲ ਦਿਮਾਗ ਨੂੰ ਨੁਕਸਾਨ ਹੁੰਦਾ ਹੈ ਜਿਸ ਨਾਲ ਯਾਦਾਸ਼ਤ ਦੇ ਘਟਣ ਦਾ ਘਤਰਾ ਬÎਿਣਆ ਰਹਿੰਦਾ  ਹੈ। ਹਵਾ ਦੇ ਪ੍ਰਦੂਸ਼ਤ ਹੋਣ ਦੇ ਵੈਸੇ ਤਾਂ ਕਈ ਕਾਰਨ ਹਨ ਪਰ ਸਭ ਤੋਂ ਮੁੱਖ ਕਾਰਨ ਹੈ ਫੈਕਟਰੀਆਂ ਅਤੇ ਯਾਤਾਯਾਤ ਦੇ ਸਾਧਨਾਂ ਚੋਂ ਨਿਕਲਦਾ ਜਹਰੀਲਾ ਧੂੰਆਂ, ਥਰਮਲ ਪਾਵਰ ਪਲਾਂਟ, ਰਿਫਾਨਰੀਆਂ। ਕੇਂਦਰੀ ਪ੍ਰਦੂਸ਼ਨ ਕੰਟਰੋਲ ਬੋਰਡ ਅਨੁਸਾਰ ਸੀ ਐਨ ਜੀ ਵਿੱਚ ਵੀ ਕਈ ਕਮੀਆਂ ਹਨ। ਅਧਿਐਨ ਮੁਤਾਬਕ ਸੀ ਐਨ ਜੀ ਨਾਲ ਖਤਰਨਾਕ ਕਾਰਬੋਨਿਲ ਉਤਸਰਜਨ ਦੀ ਦਰ ਸਭ ਤੋਂ ਜਿਆਦਾ ਹੈ। ਸੀ ਐਨ ਜੀ ਤੇ ਹੋਰ ਬਾਲਣ ਮੀਥੇਨ ਗੈਸ ਛਡਦੇ ਹਨ। ਮੀਥੇਨ ਜੋਕਿ ਗਰੀਨ ਹਾਉਸ ਗੈਸ ਹੈ ਦਾ ਵਾਤਾਵਰਣ ਦੇ ਬਦਲਾਅ ਵਿੱਚ ਵੱਡਾ ਹੱਥ ਹੈ। ਅਧਿਐਨ ਮੁਤਾਬਕ ਅਸਲੀ ਸੀ ਐਨ ਜੀ ਕਾਰ ਇੰਜਨ ਨਾਲੋਂ ਬਦਲੇ ਹੋਏ ਇੰਜਨ 30 ਫੀਸਦੀ ਜਿਆਦਾ ਮੀਥੇਨ ਛੱਡਦੇ ਹਨ ਤੇ ਭਾਰਤ ਵਿੱਚ ਜਿਆਦਾਤਰ ਸੀ ਐਨ ਜੀ ਇੰਜਨ ਬਦਲੇ ਹੋਏ ਹੀ ਹਨ। ਵਿਸ਼ਵ ਸੇਹਤ ਸੰਗਠਨ ਦੀ 29 ਸਤੰਬਰ 2011 ਨੂੰ ਜਾਰੀ ਰਿਪੋਰਟ ਮੁਤਾਬਕ ਲੁਧਿਆਨਾ ਭਾਰਤ ਦਾ ਸਭ ਤੋਂ ਪ੍ਰਦੂਸ਼ਤ ਸ਼ਹਿਰ ਹੈ ਤੇ ਕਾਨਪੁਰ, ਦਿੱਲੀ, ਲਖਨਉ ਤੇ ਇੰਦੋਰ ਇਸ ਦੇ ਬਾਦ ਆਉਂਦੇ ਹਨ।
ਭਾਰਤ ਵਿੱਚ ਪ੍ਰਦੂਸ਼ਨ ਦਾ ਇੱਕ ਵੱਡਾ ਕਾਰਨ ਕੋਲਾ ਵੀ ਹੈ ਕਿਉਂਕਿ ਭਾਰਤ ਵਿੱਚ ਉਰਜਾ ਦੇ ਲਈ  ਇੰਧਨ ਵਜੋਂ ਕੋਲੇ ਦੀ ਵਰਤੋਂ ਹੁੰਦੀ ਹੈ ਤੇ ਕੋਲਾ ਭਾਰੀ ਮਾਤਰਾ ਵਿੱਚ ਕਾਰਬਨ ਛੱਡਦਾ ਹੈ। ਂਿÂੱਕ ਰਿਪੋਰਟ ਮੁਤਾਬਕ ਆਏ ਸਾਲ 3 ਲੱਖ ਲੋਕ ਕੋਲਾ ਪ੍ਰਦੂਸ਼ਨ ਦੇ ਸ਼ਿਕਾਰ ਹੁੰਦੇ ਹਨ। ਕੁੱਝ ਸਮਾਂ ਪਹਿਲਾਂ ਝਾਰਖੰਡ ਰਾਜ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਹੀਆਂ ਕਈ ਕੋਲੇ ਦੀਆਂ ਖਾਨਾਂ ਨੂੰ ਬੰਦ ਕਰਣ ਦਾ ਅਦੇਸ਼ ਦਿੱਤਾ ਗਿਆ। ਇਸੇ ਤਰਾਂ• ਹਰਿਆਣਾ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ 639 ਪ੍ਰਦੂਸ਼ਨ ਫੈਲਾ ਰਹੀਆਂ ਉਦਯੋਗਿਕ ਇਕਾਈਆਂ ਨੂੰ ਬੰਦ ਕਰਣ ਦੇ ਅਦੇਸ਼ ਦਿੱਤੇ ਗਿਆ। ਸਾਡੇ ਦੇਸ਼ ਵਿੱਚ ਹਵਾ ਦੇ ਪ੍ਰਦੂਸ਼ਤ ਹੋਣ ਵਿੱਚ 70 ਫਿਸਦੀ ਭਾਗੀਦਾਰੀ ਵਾਹਨਾਂ ਚੋਂ ਨਿਕਲਦੀਆਂ ਜਹਰੀਲੀਆਂ ਗੈਸਾਂ ਦੀ ਹੈ। ਪਿਛਲੇ 20 ਸਾਲਾਂ ਦੇ ਦੌਰਾਨ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਨ ਵਿੱਚ 8 ਗੁਣਾ ਤੇ ਉਦਯੋਗਾਂ ਤੋਂ ਹੋਣ ਵਾਲੇ ਪ੍ਰਦੂਸ਼ਨ ਵਿੱਚ 4 ਗੁਣਾ ਵਾਧਾ ਹੋਇਆ ਹੈ। ਕਲਕੱਤਾ, ਦਿੱਲੀ, ਮੁੰਬਈ, ਚੇਨਈ ਆਦਿ ਸ਼ਹਿਰਾਂ ਵਿੱਚ ਹਲਾਤ ਤੇਜ਼ੀ ਨਾਲ ਖਰਾਬ ਹੋ ਰਹੇ ਹਨ । ਬੰਗਲੋਰ ਨੂੰ ਦੇਸ਼ ਦੀ ਅਸਥਮਾ ਰਾਜਧਾਨੀ ਦਾ ਖਿਤਾਬ ਵੀ ਹਾਸਲ ਹੈ। ਇੱਥੇ 50 ਫਿਸਦੀ ਤੋਂ ਜਿਆਦਾ ਬੱਚੇ ਸਾਹ ਦੀਆਂ ਬਿਮਾਰੀਆਂ ਦੇ ਸ਼ਿਕਾਰ ਹਨ।
ਪ੍ਰਦੂਸ਼ਨ ਦਾ ਹੀ ਨਤੀਜਾ ਹੈ ਕਿ ਦੁਨੀਆ ਦੇ ਸੱਤ ਅਜੂਬਿਆਂ ਵਿੱਚ ਸ਼ਾਮਲ ਤਾਜ ਮਹਿਲ ਦੀ ਚਮਕ ਪੀਲੀ ਪੈ ਰਹੀ ਹੈ। ਪ੍ਰਦੂਸ਼ਨ ਨਾਲ ਨਾ ਸਿਰਫ ਫਸਲਾਂ ਦੀ ਪੈਦਾਵਾਰ ਤੇ ਅਸਰ ਪੈ ਰਿਹਾ ਹੈ ਕਈ ਪੰਛੀ ਵੀ ਲੁਪਤ ਹੋਣ ਦੀ ਕਗਾਰ ਤੇ ਆ ਗਏ ਹਨ। ਹਿਮਾਚਲ ਅਤੇ ਹਿਮਾਲਾ ਦੀਆਂ ਤਰਾਈਆਂ ਵਿੱਚ ਪਾਈਆਂ ਜਾਣ ਵਾਲੀਆਂ ਕਈਂ ਪ੍ਰਜਾਤੀਆ ਲੁਪਤ ਹੋਣ ਦੇ ਕਗਾਰ ਤੇ ਪਹੁੰਚ ਗਈਆਂ ਹਨ।  
ਹਵਾ ਨੂੰ ਪ੍ਰਦੂਸ਼ਤ ਕਰਣ ਵਿੱਚ ਮੋਬਇਲ ਟਾਵਰਾਂ ਦਾ ਵੀ ਵੱਡਾ ਯੋਗਦਾਨ ਹੈ। ਇਹਨਾ ਵਿੱਚੋਂ ਇੱਕ ਪਾਸੇ ਤਾਂ ਹਾਨੀਕਾਰਕ ਤਰੰਗਾ ਨਿਕਲਦੀਆਂ ਹਨ ਤੇ ਦੂਜੇ ਪਾਸੇ ਡੀਜ਼ਲ ਦੀ ਵਰਤੋਂ ਨਾਲ ਹਾਨੀਕਾਰਕ ਗੈਸਾਂ ਹਵਾ ਵਿੱਚ ਮਿਲਦੀਆਂ ਹਨ। ਇਹ ਟਾਵਰ ਅੱਜ ਦੇ ਸਮੇਂ ਦੀ ਜਰੂਰਤ ਬਣ ਗਏ ਹਨ ਪਰ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਇਹ ਟਾਵਰ ਸੰਘਣੀ ਅਬਾਦੀ ਵਾਲੀ ਥਾਂ ਤੋਂ ਹੱਟ ਕੇ ਲਗਾਏ ਜਾਣ।
ਜਿਉਂ ਜਿਉਂ ਪਟਰੋਲ ਮਹਿੰਗਾ ਹੋ ਰਿਹਾ ਹੈ ਲੋਕਾਂ ਦਾ ਰੁਝਾਨ ਡੀਜ਼ਲ ਵਹੀਕਲਾਂ ਵੱਲ ਵੱਧ ਰਿਹਾ ਹੈ ਪਰ ਡੀਜ਼ਲ ਕਾਰਾਂ ਵਧੇਰੇ ਪ੍ਰਦੂਸ਼ਨ ਫੈਲਾਉਂਦੀਆਂ ਹਨ ਕਿਉਂਕਿ ਡੀਜ਼ਲ ਬਲਣ ਤੇ ਨਿਕਲਣ ਵਾਲੇ ਹਵਾ ਵਿੱਚ ਮਿਲਦੇ ਹਾਨੀਕਾਰਕ ਤੱਤ ਨਾਂ ਸਿਰਫ ਦਮੇ ਦਾ ਕਾਰਣ ਬਣਦੇ ਹਨ ਸਗੋਂ ਫੇਫੜਿਆਂ ਦੇ ਕੈਂਸਰ ਦੀ ਸੰਭਾਵਨਾ ਵੀ ਵਧਾਉਂਦੇ ਹਨ। ਹਵਾ ਦੇ ਪ੍ਰਦੂਸ਼ਨ ਕਾਰਣ ਹੀ ਅੱਖਾਂ ਵਿੱਚ ਜਲਨ, ਖਾਂਸੀ, ਗਲੇ ਦਾ ਦੁਖਣਾ, ਟੀ.ਬੀ., ਸਾਹ ਔਖਾ ਆਉਣਾ ਤੇ ਫੇਫੜਿਆਂ ਦੇ ਰੋਗਾਂ ਵਿੱਚ ਵਾਧਾ ਹੁੰਦਾ ਹੈ।  
ਪ੍ਰਦੂਸ਼ਨ ਦੇ ਵਧਦੇ ਕਾਰਨਾਂ ਵਿੱਚੋਂ ਜੇਕਰ ਸਭ ਤੋਂ ਮੁੱਖ ਕਾਰਣ ਵੇਖਿਆ ਜਾਵੇ  ਤਾਂ ਉਹ ਹੈ ਰੁੱਖ ਤੇ ਬੁਟਿਆਂ ਦਾ ਤੇਜੀ ਨਾਲ  ਘੱਟਣਾ। ਹਵਾ ਨੂੰ ਦੂਸ਼ਤ ਕਰਦੇ ਵਾਹਨ ਤਾਂ ਤੇਜੀ ਨਾਲ ਵੱਧ ਰਹੇ ਹਨ ਪਰ ਹਵਾ ਨੂੰ ਸਾਫ ਕਰਣ ਵਾਲੇ ਰੁੱਖ ਬੂਟੇ ਘੱਟ ਰਹੇ ਹਨ। ਵਧਦੀ ਅਬਾਦੀ ਤੇ ਤਰੱਕੀ ਦੇ ਨਾਂ ਤੇ ਇਨਸਾਨ ਨੇ ਜੰਗਲਾਂ ਨੂੰ ਕੱਟ ਕੇ ਸ਼ਹਿਰਾਂ ਵਿੱਚ ਤਬਦੀਲ ਕਰ ਦਿੱਤਾ ਹੈ । ਪਰ ਰੁੱਖਾਂ ਨੂੰ  ਕੱਟਦੇ ਇਨਸਾਨ ਇਹ ਨਹੀਂ ਸੋਚਦਾ ਕਿ ਰੁੱਖ ਨਹੀਂ ਹੋਣਗੇ ਤਾਂ ਜਿੰਦਗੀ ਕਿਸ ਤਰ•ਾ ਸੁਰਖਿਅਤ ਰਹੇਗੀ। ਲੋਕਾਂ ਵੱਲੋਂ ਪਲਾਟ ਜਾਂ ਘਰ ਖਰੀਦਣ ਲਈ ਜਿਸ ਤਰ•ਾ ਮੁਸ਼ੱਕਤ ਕੀਤੀ ਜਾਂਦੀ ਹੈ ਜੇ ਉਸ ਤਰ•ਾਂ ਰੁੱਖ ਬੂਟੇ ਲਗਾਉਣ ਦੀ ਮੁਸ਼ੱਕਤ ਕੀਤੀ ਜਾਵੇ ਤਾਂ ਹਰ ਤਰਫ ਹਰੀਆਲੀ ਹੀ ਹੋਵੇਗੀ। ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਕੁਦਰਤ ਕੋਲ ਇਨਸਾਨ ਦੀ ਜਰੂਰਤ ਪੁਰੀ ਕਰਣ ਲਈ ਵਾਧੂ ਹੈ ਪਰ ਇਨਸਾਨ ਦਾ ਲਾਲਚ ਪੁਰਾ ਕਰਣ ਲਈ ਬਹੁਤ ਘੱਟ ਹੈ। ਤਰੱਕੀ ਬਿਨਾਂ ਮੁੱਲ ਚੁਕਾਏ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਤੇ ਇਸ ਤਰੱਕੀ ਦੀ ਕੀਮਤ ਅਸੀਂ ਆਪਣਾ ਵਾਤਾਵਰਣ ਖਰਾਬ ਕਰ ਕੇ ਚੁਕਾ ਰਹੇ ਹਾਂ। ਅਸੀਂ ਆਪਣੀ ਜਿੰਦਗੀ ਵਿੱਚ ਜਿੰਨੇ ਜਿਆਦਾ ਅਰਾਮ ਦੇ ਸਾਧਨ ਤੇ ਬਿਜਲੀ ਦੇ ਉਪਕਰਣ ਵਰਤ ਰਹੇ ਹਾਂ ਉਨਾਂ• ਹੀ ਜਿਆਦਾ ਅਸੀਂ ਆਪਣੀ ਹਵਾ ਨੂੰ ਦੂਸ਼ਤ ਕਰ ਰਹੇ ਹਾਂ। ਦੁੱਖ ਦੀ ਗੱਲ ਤਾਂ ਇਹ ਹੈ ਕਿ ਪ੍ਰਦੂਸ਼ਨ ਫੈਲਾਉਣ ਵਿੱਚ ਵੱਡਾ ਹੱਥ ਤਾਂ ਅਮੀਰਾਂ ਦਾ ਹੁੰਦਾ ਹੈ ਪਰ ਇਸ ਦਾ ਖਮੀਆਜਾ ਗਰੀਬਾਂ ਨੂੰ ਭੁਗਤਨਾ ਪੈਂਦਾ ਹੈ । ਪ੍ਰਦੂਸ਼ਨ ਦੇ ਕਾਰਨ ਹੀ ਗਲੋਬਲ ਵਾਰਮਿੰਗ ਵਿੱਚ ਵਾਧਾ ਹੋ ਰਿਹਾ ਹੈ ਤੇ ਰੁਤਾਂ ਦਾ ਸੰਤੁਲਨ ਵੀ  ਵਿਗੜ ਰਿਹਾ ਹੈ। ਗਰਮੀ ਵੱਧ ਰਹੀ ਹੈ ਤੇ ਮੀਂਹ ਘੱਟ ਰਹੇ ਹਨ। ਸਰਕਾਰ ਵੱਲੋਂ ਪਦੂਸ਼ਨ ਰੋਕਨ ਲਈ ਪਦੂਸ਼ਨ ਬੋਰਡ ਬਣਾਏ ਗਏ ਹਨ ਪਰ ਇਹਨਾ ਦੀ ਕਾਰਗੁਜਾਰੀ ਸਵਾਲਾਂ ਦੇ ਘੇਰੇ ਵਿੱਚ ਹੀ ਰਹੀ ਹੈ।
ਆਮ ਬਲਬਾਂ ਨਾਲੋਂ ਸੀ ਐਲ ਐਫ ਲਾਈਟ ਦੀ ਵਰਤੋਂ ਨਾਲ ਨਾ ਸਿਰਫ ਬਿਜਲੀ ਦੀ ਬਚਤ ਹੁੰਦੀ ਹੈ ਸਗੋਂ ਵਾਤਾਵਰਣ ਵਿੱਚ ਕਾਰਬਨ ਡਾਈ ਆਕਸਾਈਡ ਵੀ ਮਾਤਰਾ ਵੀ ਘੱਟ ਨਿਕਲਦੀ ਹੈ। ਵਾਤਾਵਰਣ ਦੀ ਸੰਭਾਲ ਲਈ ਕਈ ਬੂਟੇ ਘਰ ਵਿੱਚ ਜਾਂ ਖਾਲੀ ਪਈ ਥਾਂ ਤੇ ਲਗਾਏ ਜਾ ਸਕਦੇ ਹਨ। ਨੀਮ, ਪੀਪਲ, ਬਰੋਟਾ ਆਦਿ ਦਰਖਤ ਭਾਰੀ ਮਾਤਰਾ ਵਿੱਚ ਵਾਤਾਵਰਣ ਨੂੰ ਸ਼ੁੱਧ ਕਰਦੇ ਹਨ। ਉਸੇ ਤਰ•ਾਂ ਤੁਲਸੀ ਘਰ ਵਿੱਚ ਲਗਾਉਣ ਨਾਲ ਵੀ ਵਾਤਾਵਰਨ ਸ਼ੁੱਧ ਹੁੰਦਾ ਹੈ ਅਤੇ ਤੁਲਸੀ ਦੇ ਪੱਤੇ ਕਈ ਬਿਮਾਰੀਆਂ ਤੋਂ ਵੀ ਬਚਾਉਂਦੇ ਹਨ। ਆਪਣੀ ਜਿੰਦਗੀ ਵਿੱਚ ਇੱਕ ਨੀਮ ਦਾ ਰੁੱਖ ਲਾਕੇ ਤੁੰਸੀ ਵਾਤਾਵਰਣ ਨੂੰ ਬਚਾਉਣ ਵਿੱਚ ਕਈ ਕਰੋੜ ਰੁਪਏ ਜਿਨਾਂ• ਯੋਗਦਾਨ ਪਾ ਸਕਦੇ ਹੋ। ਨੀਮ ਆਪਣੀ ਅੋਸਤ 50 ਸਾਲ ਦੀ ਉਮਰ ਵਿੱਚ ਰੋਜਾਨਾ ਇੱਕ ਸਲੰਡਰ ਜਿੰਨੀ ਅੋਕਸੀਜਨ ਛੱਡਦਾ ਹੈ ਤੇ ਭਾਰੀ ਮਾਤਰਾ ਵਿੱਚ ਕਾਰਬਨਡਾਈ ਆਕਸਾਈਡ ਖਪਾ ਲੈਂਦਾ ਹੈ। ਜਿਸ ਤੇਜੀ ਨਾਲ ਵਾਤਾਵਰਣ ਖਰਾਬ ਹੋ ਰਿਹਾ ਹੈ ਉਸ ਤੇਜੀ ਨਾਲ ਵਾਤਾਵਰਣ ਦੀ ਸੰਭਾਲ ਵੀ ਕਰਨੀ ਪਵੇਗੀ। ਇਹ ਵੀ ਸੱਚ ਹੈ ਕਿ ਦੇਸ਼ ਨੂੰ ਤਰਕੀ ਤੇ ਲਿਜਾਉਣ ਲਈ ਵਿਕਾਸ ਜਰੂਰੀ ਹੈ ਪਰ ਉਸ ਵਿਕਾਸ ਦੇ ਨਾਲ ਵਾਤਾਵਰਣ ਦੀ ਸੰਭਾਲ ਵੀ ਜਰੂਰੀ ਹੈ। ਜੰਗਲਾ ਨੂੰ ਕੱਟ ਕੇ ਸ਼ਹਿਰ ਤਾਂ ਬਣਾਏ ਜਾ ਰਹੇ ਹਨ ਪਰ ਘੱਟ ਰਹੇ ਜੰਗਲਾਂ ਨਾਲ ਬਿਗੜ ਰਹੇ ਵਾਤਾਵਰਨ ਦੀ ਸੰਭਾਲ ਦੀ ਜੁੰਮੇਵਾਰੀ ਵੀ ਲੋਕਾਂ ਦੀ ਹੀ ਹੈ। ਕਈ ਲੋਕਾਂ ਵੱਲੋਂ ਜਮੀਨ ਤਾਂ ਖਰੀਦ ਲਈ ਜਾਂਦੀ ਹੈ ਪਰ ਉਸ ਜਮੀਨ ਨੂੰ ਖਾਲੀ ਹੀ ਛੱਡ ਦਿੱਤਾ ਜਾਂਦਾ ਹੈ। ਅਗਰ ਉਹਨਾਂ ਜਮੀਨਾਂ ਉਪਰ ਰੁੱਖ ਤੇ ਬੂਟੇ ਲਗਾ ਦਿੱਤੇ ਜਾਣ ਤਾਂ ਇਸ ਨਾਲ ਵੀ ਵਾਤਾਵਰਣ ਨੂੰ ਸਾਫ ਕਰਨ ਵਿੱਚ ਕਾਫੀ ਮਦਦ ਹੋ ਸਕਦੀ ਹੈ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਵੀ ਇਹ ਨਿਯਮ ਬਣਾ ਦੇਣਾ ਚਾਹੀਦਾ ਹੈ ਕਿ ਕਿਸੇ ਵੀ ਖਾਲੀ ਪਈ ਥਾਂ ਤੇ ਇੱਕ ਨਿਯਤ ਸਮੇਂ ਮਗਰੋਂ ਰੁੱਖ ਬੂਟੇ ਲਗਾ ਦਿੱਤੇ ਜਾਣ। ਸਰਕਾਰ ਨੂੰ ਵਾਤਾਰਣ ਦੀ ਸੰਭਾਲ ਲਈ ਅਤੇ ਰੁੱਖ ਬੂਟੇ ਵਧਾਉਣ ਲਈ ਸਰਕਾਰੀ ਮਦਦ ਵੀ ਦੇਣੀ ਚਾਹੀਦੀ ਹੈ ਤਾਂ ਜੋ ਵਾਤਾਵਰਣ ਦੀ ਵਿਗੜ ਰਹੀ ਸਥਿਤੀ ਨੂੰ ਸੰÎਭਾਲਿਆ ਜਾ ਸਕੇ।

ਅਕੇਸ਼ ਕੁਮਾਰ
ਲੇਖਕ
ਮੋ -98880-31426
   5 mail akeshbnl0rediffmail.com
akeshbnl0gmail.com

Translate »