October 11, 2011 admin

ਭਾਰਤ ਤੇ ਚੈਕ ਗਣਰਾਜ ਦੁਵੱਲਾ ਵਪਾਰ ਦੋ ਅਰਬ ਡਾਲਰ ਵਧਾਉਣ ਤੱਕ ਸਹਿਮਤ

 ਨਵੀਂ ਦਿੱਲੀ-ਭਾਰਤ ਤੇ ਚੈਕਗਣਰਾਜ ਅਗਲੇ ਸਾਲ ਤੱਕ ਦੁਵੱਲਾ ਵਪਾਰ ਮੌਜੂਦਾ ਇੱਕ ਅਰਬ 30 ਕਰੋੜ ਡਾਲਰ ਤੋਂ ਵਧਾ ਕੇ 2 ਅਰਬ ਡਾਲਰ ਤੱਕ ਵਧਾਉਣ ਲਈ ਸਹਿਮਤ ਹੋ ਗਏ ਹਨ। ਕੇਂਦਰੀ ਵਣਜ, ਸਨਅਤ ਤੇ ਕੱਪੜਾ ਮੰਤਰੀ ਸ਼੍ਰੀ ਆਨੰਦ ਸ਼ਰਮਾ ਤੇ ਉਨਾਂ• ਦੇ ਚੈਕ ਹਮ ਅਹੁਦਾ ਮਾਰਟਿਨ ਕੁਰੈਕ ਵਿਚਾਲੇ ਨਵੀਂ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਦੁਵੱਲਾ ਵਪਾਰ ਵਧਾਉਣ ਦਾ ਫੈਸਲਾ ਕੀਤਾ ਗਿਆ। ਦੁਵੱਲੀ ਗੱਲਬਾਤ ਦੌਰਾਨ ਸ਼੍ਰੀ ਆਨੰਦ ਸ਼ਰਮਾ ਨੇ ਭਾਰਤ ਤੇ ਚੈਕ ਗਣਰਾਜ ਵਿਚਾਲੇ ਆਰਥਿਕ ਸਹਿਯੋਗ ਦੇ ਸਾਂਝੇ ਕਮਿਸ਼ਨ ਦਾ ਦਰਜਾ ਵਧਾ ਕੇ ਉੁਸ ਨੂੰ ਮੰਤਰੀ ਪੱਧਰ ਤੱਕ ਕਰਨ ਦਾ ਵੀ ਐਲਾਨ ਕੀਤਾ। ਸ਼੍ਰੀ ਸ਼ਰਮਾ ਨੇ ਕਮਿਸ਼ਨ ਦੀ ਚੈਕ ਗਣਰਾਜ ਵਿੱਚ ਹੋਣ ਵਾਲੀ ਅਗਲੀ ਮੀਟਿੰਗ ਸਬੰਧੀ ਮਾਰਟਿਕ ਕੁਰੈਕ ਦਾ ਸੱਦਾ ਵੀ ਕਬੂਲ ਕੀਤਾ। ਦੋਹਾਂ ਧਿਰਾਂ ਵਿਚਾਲੇ ਗੱਲਬਾਤ ਦੌਰਾਨ ਇਸ ਗੱਲ ਉਤੇ ਜ਼ੋਰ ਦਿੱਤਾ ਗਿਆ ਕਿ ਦੁਵੱਲਾ ਵਪਾਰ ਵਧਾਉਣ ਲਈ ਵਪਾਰ ਚੈਂਬਰਾਂ ਦੀ ਸਿਫਾਰਿਸ਼ ਅਨੁਸਾਰ ਦੋਹਾਂ ਦੇਸ਼ਾਂ ਦੇ ਵਪਾਰੀਆਂ ਨੂੰ ਲੰਬੇ ਸਮੇਂ ਦਾ ਵੀਜ਼ਾ ਦੇਣ ਸਬੰਧੀ ਵੀਜ਼ਾ ਸ਼ਰਤਾਂ ਉਦਾਰ ਬਣਾਈਆਂ ਜਾਣ। ਚੈਕ ਮੰਤਰੀ ਨੇ ਭਾਰਤ ਤੇ ਯੁਰੋਪੀ ਯੁਨੀਅਨ ਵਿਚਾਲੇ ਵਪਾਰ ਗੱਲਬਾਤ ਵਿੱਚ ਭਾਰਤ ਦੇ ਪੱਖ ਦੀ ਹਿਮਾਇਤ ਦਾ ਵੀ ਭਰੋਸਾ ਦਿੱਤਾ। ਸ਼੍ਰੀ ਆਨੰਦ ਸ਼ਰਮਾ ਨੇ ਕਿਹਾ ਕਿ ਸੂਚਨਾ ਤਕਨਾਲੌਜੀ, ਦਵਾਸਾਜੀ, ਊਰਜਾ ਤੇ ਕੱਪੜਾ ਸਨਅਤ ਵਿੱਚ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਵਧਾਉਣ ਦੀਆਂ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ।

Translate »